ਆਮ ਆਦਮੀ ਪਾਰਟੀ ਦੀ ਵਿਚਾਰਧਾਰਾਨੂੰ ਹਲਕੇ ਸਨੌਰ ਦੇ ਹਰ ਘਰ ਤੱਕ ਲੇ ਕੇ ਜਾਵਾਗੇ : ਰਣਜੋਧ ਸਿੰਘ ਹਡਾਣਾ
ਦੇਵੀਗੜ/ਸਨੌਰ, 1 ਅਪ੍ਰੈਲ (ਰੁਪਿੰਦਰ ਸਿੰਘ) : ਆਮ ਆਦਮੀ ਪਾਰਟੀ ਪੰਜਾਬ ਦੇ ਜੁਆਇੰਟ ਸਕੱਤਰ ਵਪਾਰ ਵਿੰਗ ਰਣਜੋਧ ਸਿੰਘ ਹਡਾਣਾ ਦੀ ਅਗਵਾਈ ਵਿਚ ਹਲਕਾ ਸਨੌਰ ਦੇ ਹਰਿਆਣਾ ਬਾਡਰ ਦੇ ਨੇੜਲੇ ਪਿੰਡ ਖਰਾਬਗੜ੍ਹ ਵਿਖੇ ਵੱਡੀ ਗਿਣਤੀ ਵਿਚ ਲੋਕਾ ਨੂੰ ਆਮ ਆਦਮੀ ਪਾਰਟੀ ਨਾਲ ਲਾਮਬੰਦ ਕਰਨ ਲਈ ਮੀਟਿੰਗ ਕੀਤੀ ਗਈ। ਇਸ ਮੌਕੇ ਰਣਜੋਧ ਸਿੰਘ ਹਡਾਣਾ ਨੇ ਕਿਹਾ ਹਲਕਾ ਸਨੌਰ ਵਿਚ ਪਾਰਟੀ ਦਿਨੋ ਦਿਨੀ ਮਜਬੂਤ ਹੋ ਰਹੀ ਹੈ। ਹਲਕੇ ਦੇ ਹਰ ਪਿੰਡ ਕਸਬੇ ਮੁਹੱਲੇ ਤੋ ਲੋਕਾ ਦੇ ਸੁਨੇਹੇ ਆ ਰਹੇ ਹਨ ਪਾਰਟੀ ਵਿਚ ਸ਼ਾਮਿਲ ਹੋਣ ਲਈ, ਅਰਵਿੰਦ ਕੇਜਰੀਵਾਲ ਦੇ ਦਿੱਲੀ ਵਿਚ ਕਿਤੇ ਕੰਮਾ ਤੋਂ ਹਲਕਾ ਵਾਸੀ ਬਹੁਤ ਪ੍ਰਭਾਵਿਤ ਹਨ ਤੇ ਇਸ ਵਾਰ ਪੱਕਾ ਮਨ ਬਣਾ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਨੂੰ ਹੀ ਮੌਕਾ ਦੇਣਾ ਹੈ, ਕਿਉਕਿ ਰਵਾਇਤੀ ਪਾਰਟੀਆ ਨੇ ਵਾਅਦੇ ਤੇ ਲਾਰੇਆ ਤੋਂ ਬਿਨਾ ਕੂਜ਼ ਨਹੀਂ ਕੀਤਾ। ਆਪਣੀ ਵਾਰੀ ਵਿਚ ਪੂਰੀ ਲੁੱਟ ਮਚਾਈ ਹੈ 2022 ਵਿਚ ਪੰਜਾਬੀ ਤੇ ਹਲਕੇ ਸਨੌਰ ਦੇ ਲੋਕ ਪਿਛਲੇ 75 ਸਾਲਾਂ ਤੋਂ ਚੱਲੇ ਆ ਰਹੇ ਰਵਾਇਤੀ ਪਾਰਟੀਆਂ ਦੇ ਸੱਤਾ ਦੇ ਵਾਰੀ ਸਿਸਟਮ ਨੂੰ ਖਤਮ ਕਰ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣ ਗੇ ਅਤੇ ਦਿੱਲੀ ਦੀ ਤਰਜ਼ ਤੇ ਪੰਜਾਬ ਦਾ ਬਹੁਮੁੱਖੀ ਵਿਕਾਸ ਹੋਵੇਗਾ। ਇਸ ਵਾਰ ਆਮ ਆਦਮੀ ਪਾਰਟੀ ਹਲਕੇ ਦੇ ਹੀ ਅੱਛੀ ਛਵੀ ਦੇ ਆਗੂ ਨੂੰ ਟਿਕਟ ਦੇਵੇਗੀ ਅਤੇ ਹਲਕੇ ਸਨੌਰ ਨੂੰ ਵੱਡੇ ਮਾਰਜਨ ਨਾਲ ਜਿਤੇਗੀ, ਦੂਜੇ ਪਾਸੇ ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਤੋਂ ਪਹਿਲਾਂ ਦੀ ਤਰਾਂ ਹੀ ਲੋਕਲ ਆਗੂਆ ਨੂੰ ਨਕਾਰ ਕੇ ਕਿਸੇ ਬਾਹਰੀ ਅਤੇ ਵੱਡੇ ਆਗੂਆ ਦੇ ਕਾਕੇਆ ਨੂੰ ਟਿਕਟਾਂ ਮਿਲਣ ਦੀਆਂ ਪੁਰੀ ਉਮੀਦਾਂ ਹਨ , ਬਾਹਰੀ ਲੋਕ ਕਦੇ ਵੀ ਹਲਕੇ ਦਾ ਭਲਾ ਨਹੀਂ ਕਰ ਸਕਦੇ ਉਹ ਸਿਰਫ ਐਮ ਐਲ ਏ ਬਣਨ ਦੀ ਲਾਲਸਾ ਨਾਲ ਹੀ ਹਲਕੇ ਸਨੌਰ ਵੀ ਆ ਰਹੇ ਹਨ ਤੇ ਆਉਂਦੇ ਰਹਿਣਗੇ। ਇਸ ਮੌਕੇ ਉਨਾਂ ਨਾਲ ਸੀਨੀਅਰ ਆਗੂ ਬਲਦੇਵ ਸਿੰਘ ਦੇਵਿਗੜ੍ਹ, ਕ੍ਰਿਸ਼ਨ ਬਹਿਰੂ ਬਲਾਕ ਪ੍ਰਧਾਨ, ਜਸਪਾਲ ਸਿੰਘ, ਹਰਬੰਸ ਸਿੰਘ, ਹਰਮੇਸ ਕੁਮਾਰ, ਧਰਮਵੀਰ ਸਿੰਘ, ਕ੍ਰਿਸ਼ਨ ਕੁਮਾਰ, ਜਸਵੰਤ ਸਿੰਘ, ਸੁਰਤਾ ਰਾਮ, ਬਰਿੰਦਰ, ਮੋਹਨ ਸਿੰਘ, ਜਗਦਿਸ਼ , ਬਲਬੀਰ, ਸੁਰਜਨ ਰਾਮ, ਬਿਰਜ ਲਾਲ, ਧਰਮਪਾਲ,ਸੁੱਚਾ,ਜੰਟਾ, ਤੇਜਪਾਲ,ਰਾਮ ਚੰਦ,ਗੁਰਪ੍ਰੀਤ ਸਿੰਘ, ਮੇਜਰ ਸਿੰਘ, ਬਲਕਾਰ ਦੁਧਨ ਗੁੱਜਰਾ, ਬਲਕਾਰ ਸਿੰਘ ਚਾਪਰਾੜ, ਦਵਿੰਦਰ ਸਿੰਘ, ਮਲਕੀਤ ਸਿੰਘ ਗਨੇਸਪੁਰ, ਤੇਜਾ ਸਿੰਘ, ਸਿਮਰਨਜੀਤ ਸਿੰਘ ਦੇਵਿਗੜ੍ਹ, ਸੁਖਵਿੰਦਰ ਸਿੰਘ ਬਲਮਗੜ੍ਹ, ਸ਼ੇਰ ਸਿੰਘ ਪ੍ਰਧਾਨ ਹਾਜਿਰ ਰਹੇ।
Please Share This News By Pressing Whatsapp Button