
ਸੌਰਭ ਜੈਨ ਨੇ ਗਰੀਬ ਬੱਚਿਆਂ ਨੂੰ ਵੰਡੇ ਸਕੂਲ ਬੈਗ
ਪਟਿਆਲਾ, 1 ਅਪ੍ਰੈਲ (ਰੁਪਿੰਦਰ ਸਿੰਘ) : ਵਰਧਮਾਨ ਮਹਾਂਵੀਰ ਹਸਪਤਾਲ ਦੇ ਐਮ ਡੀ ਅਤੇ ਉੱਘੇ ਸਮਾਜਸੇਵੀ ਸੌਰਭ ਜੈਨ ਨੇ ਅੱਜ ਮਾਡਲ ਟਾਊਨ ਵਿਖੇ ਸਥਿਤ ਪੰਜਾਬ ਕੇਸਰੀ ਦੇ ਦਫ਼ਤਰ ਵਿਖੇ ਗਰੀਬ ਲੋੜਵੰਦ ਬੱਚਿਆਂ ਨੂੰ ਸਕੂਲ ਬੈਗ ਵੰਡੇ।
ਸਕੂਲ ਬੈਗ ਵੰਡਣ ਤੋਂ ਬਾਅਦ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੌਰਭ ਨੇ ਦੱਸਿਆ ਕਿ, ”ਅੱਜ ਮੈਂ ਵਰਧਮਾਨ ਮਹਾਂਵੀਰ ਹਸਪਤਾਲ ਵਲੋਂ ਲੋੜਵੰਦ ਬੱਚਿਆਂ ਨੂੰ ਸਕੂਲ ਬੈਗ ਵੰਡੇ ਹਨ, ਤਾਂਜੋ ਇਹ ਬੱਚੇ ਵੀ ਸਕੂਲ ਵਿੱਚ ਜਾਕੇ ਸਹੀ ਬੁਨਿਆਦੀ ਸਿੱਖਿਆ ਹਾਸਿਲ ਕਰ ਸਕਣ।”
ਉਨ੍ਹਾਂ ਅੱਗੇ ਕਿਹਾ ਕਿ, ”ਚੰਗੀ ਸਿੱਖਿਆ ਪ੍ਰਾਪਤ ਕਰਨਾ ਹਰ ਬੱਚੇ ਦੇ ਮੁੱਢਲਾ ਅਧਿਕਾਰ ਹੈ ਅਤੇ ਸਾਨੂੰ ਸਾਰਿਆਂ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਕੋਈ ਵੀ ਬੱਚਾ ਆਪਣੇ ਸਿੱਖਿਆ ਦੇ ਅਧਿਕਾਰ ਤੋਂ ਵਾਂਝਾ ਨਾ ਰਹਿ ਜਾਵੇ।”
ਇਥੇ ਇਹ ਵੀ ਦੱਸ ਦਈਏ ਕਿ ਇਸ ਪ੍ਰੋਗਰਾਮ ਤੋਂ ਪਹਿਲਾਂ ਆਪਣੇ ਕਿਸੇ ਰੁਝੇਵੇਂ ਤੋਂ ਪਟਿਆਲਾ ਵਾਪਿਸ ਪਰਤਦਿਆਂ ਸੌਰਭ ਜੈਨ ਨੇ ਦੇਵੀਗੜ੍ਹ ਰੋਡ ਵਿਖੇ ਹਾਦਸਾਗ੍ਰਸਤ 2 ਲੋਕਾਂ ਦੀ ਜਾਨ ਵੀ ਬਚਾਈ। ਹਾਦਸਾਗ੍ਰਸਤ ਲੋਕਾਂ ਨੂੰ ਮੁੱਢਲੀ ਸਾਹਾਇਤਾ ਦੇਣ ਮਗਰੋਂ ਉਨ੍ਹਾਂ ਨੂੰ ਉਹ ਆਪਣੀ ਹੀ ਗੱਡੀ ਵਿੱਚ ਬਿਠਾਕੇ ਵਰਧਮਾਨ ਹਸਪਤਾਲ ਲੈ ਆਏ ਜਿੱਥੇ ਉਨ੍ਹਾਂ ਦਾ ਪੂਰਾ ਇਲਾਜ ਕੀਤਾ ਗਿਆ। ਹਾਦਸਾਗ੍ਰਸਤ ਹੋਏ ਇਕ ਨੌਜਵਾਨ ਅਤੇ ਉਸਦੇ ਚਾਚਾ ਨੇ ਸੌਰਭ ਜੈਨ ਦਾ ਧੰਨਵਾਦ ਕਰਦਿਆਂ ਕਿਹਾ ਕਿ, ”ਸੌਰਭ ਜੈਨ ਸਾਡੇ ਲਈ ਇਕ ਫਰਿਸ਼ਤਾ ਹੀ ਹਨ, ਜਿਨ੍ਹਾਂ ਕਰਕੇ ਸਾਡੀ ਜਾਨਾਂ ਅੱਜ ਬੱਚ ਸਕੀਆਂ।
Please Share This News By Pressing Whatsapp Button