
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਰਸੂਲਪੁਰ ਸੈਦਾ ਵਿਖੇ ਫ੍ਰੀ ਮੈਡੀਕਲ ਚੈੱਕਅਪ ਕੈਂਪ
ਪਟਿਆਲਾ, 2 ਅਪ੍ਰੈਲ (ਰੁਪਿੰਦਰ ਸਿੰਘ) : ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਦਯਾ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਵਰਧਮਾਨ ਮਹਾਂਵੀਰ ਹਸਪਤਾਲ ਵਲੋਂ ਗੁਰਦੁਆਰਾ ਬਾਬਾ ਬਿਧੀ ਚੰਦ ਸਾਹਿਬ, ਪਿੰਡ ਰਸੂਲਪੁਰ ਸੈਦਾ, ਸੰਤ ਅਤਰ ਸਿੰਘ ਕਲੋਨੀ ਵਿਖੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਰਧਮਾਨ ਹਸਪਤਾਲ ਤੋਂ ਮਾਹਿਰ ਡਾਕਟਰਾਂ ਦੀ ਟੀਮ ਨੇ 200 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕਰ ਉਨ੍ਹਾਂ ਨੂੰ ਮੌਕੇ ‘ਤੇ ਹੀ ਮੁਫ਼ਤ ਦਵਾਈਆਂ ਵੀ ਦਿੱਤੀਆਂ।
ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਵਰਧਮਾਨ ਹਸਪਤਾਲ ਦੇ ਐਮ.ਡੀ. ਅਤੇ ਉੱਘੇ ਸਮਾਜਸੇਵੀ ਸੌਰਭ ਜੈਨ ਨੇ ਕਿਹਾ ਕਿ, ”ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਾਨੂੰ ਸਾਰੀਆਂ ਨੂੰ ਦੇਣ ਬਹੁਤ ਹੀ ਵਡਮੁੱਲੀ ਹੈ ਅਤੇ ਉਨ੍ਹਾਂ ਦੀ ਸਿੱਖਿਆਵਾਂ ਤੇ ਚੱਲਦਿਆਂ ਹੀ ਮੈਂ ਪਟਿਆਲਾ ਦੀ ਵੱਖ-ਵੱਖ ਜਗਾਵਾਂ ਉੱਤੇ ਅਹਿਜੇ ਮੈਡੀਕਲ ਚੈੱਕਅਪ ਕੈਂਪਾਂ ਦਾ ਆਯੋਜਨ ਕਰ ਰਿਹਾ ਹਾਂ ਅਤੇ ਅੱਗੇ ਵੀ ਕਰਦਾ ਰਹਾਂਗਾ।”
ਮੈਡੀਕਲ ਕੈਂਪ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ, ”ਇਸ ਮੈਡੀਕਲ ਕੈਂਪ ਵਿੱਚ 200 ਤੋਂ ਵੱਧ ਮਰੀਜ਼ਾਂ ਨੇ ਮਾਹਿਰ ਡਾਕਟਰਾਂ ਦੀ ਟੀਮ ਕੋਲੋਂ ਚੈੱਕਅਪ ਕਰਵਾਇਆ ਅਤੇ ਉਨ੍ਹਾਂ ਨੂੰ ਮੌਕੇ ਤੇ ਹੀ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਨ੍ਹਾਂ ਹੀ ਨਹੀਂ ਇਹਨਾਂ ਲੋਕਾਂ ਨੂੰ ਭਵਿੱਖ ਵਿੱਚ ਵਰਧਮਾਨ ਹਸਪਤਾਲ ਵਿਖੇ ਆਉਣ ‘ਤੇ ਮੁਫ਼ਤ ਓ.ਪੀ.ਡੀ. ਦੀ ਸੇਵਾ ਵੀ ਮੁਹੱਈਆ ਕਰਵਾਈ ਜਾਵੇਗੀ।” ਇਸ ਮੌਕੇ ‘ਤੇ ਸੌਰਭ ਜੈਨ ਨਾਲ ਸੰਤ ਬਾਬਾ ਸਰਬਜੋਤ ਸਿੰਘ ਜੀ, ਸਿੰਘ ਸਾਹਿਬ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ, ਸ. ਹਰਮੀਤ ਸਿੰਘ ਜੀ ਆਦਿ ਲੋਕ ਸ਼ਾਮਿਲ ਸਨ।
Please Share This News By Pressing Whatsapp Button