
ਝਗੜਾ ਰੁਕਵਾਉਣ ਗਏ ਪੁਲਸ ਮੁਲਾਜ਼ਮਾਂ ‘ਤੇ ਦੋਸ਼ੀਆਂ ਨੇ ਕੀਤਾ ਹਮਲਾ, ਮਾਮਲਾ ਦਰਜ਼
ਰਾਜਪੁਰਾ, 2 ਅਪ੍ਰੈਲ (ਰੁਪਿੰਦਰ ਸਿੰਘ) : ਸਦਰ ਰਾਜਪੁਰਾ ਦੀ ਪੁਲਸ ਨੇ ਪੁਲਸ ਮੁਲਾਜ਼ਮਾਂ ‘ਤੇ ਹਮਲਾ ਕਰਨ ਅਤੇ ਉਨ੍ਹਾਂ ਦੀ ਗੱਡੀ ਦਾ ਸ਼ੀਸ਼ਾ ਤੋੜਨ ਵਾਲੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਇਸ ਮਾਮਲੇ ‘ਚ ਨਾਮਜਦ ਵਿਅਕਤੀਆਂ ਦੀ ਪਹਿਚਾਣ ਕਰਮ ਚੰਦ ਪੁੱਤਰ ਪੰਜੂ ਰਾਮ, ਅਮਿਤ ਪੁੱਤਰ ਕਰਮ ਚੰਦ, ਸੀਤਾ ਦੇਵੀ ਪਤਨੀ ਕਰਮ ਚੰਦ, ਜੀਤ ਕੁਮਾਰ ਪੁੱਤਰ ਲਾਲ ਚੰਦ, ਵਾਸੀਆਨ ਪਿੰਡ ਜਨੰਸੂਆ ਅਤੇ ਇਨ੍ਹਾਂ ਨਾਲ 7/8 ਹੋਰ ਨਾ ਮਾਲੂਮ ਵਿਅਕਤੀ ਵੀ ਸ਼ਾਮਲ ਸਨ। ਸਹਾਇਕ ਥਾਣੇਦਾਰ ਜਗਦੇਵ ਸਿੰਘ ਅਨੁਸਾਰ ਉਹ ਅਤੇ ਸਹਾਇਕ ਥਾਣੇਦਾਰ ਜਗਦੇਵ ਸਿੰਘ ਚੌਂਕੀ ਜਨਸੂੰਆ ਵਿਖੇ ਡਿਊਟੀ ਅਫਸਰ ਵਜੋਂ ਤਾਇਨਾਤ ਸਨ, ਜਿਨ੍ਹਾਂ ਨੂੰ ਧਰਮਵੀਰ ਨਾਮਕ ਵਿਅਕਤੀ ਦਾ ਫੋਨ ਆਇਆ ਕਿ ਉਸਦੇ ਭਰਾ ਦੀ ਕੋਈ ਕੁੱਟਮਾਰ ਕਰ ਰਿਹਾ ਹੈ, ਜਦੋਂ ਪੁਲਸ ਮੁਲਾਜਮ ਮੌਕੇ ‘ਤੇ ਪੁੱਜੇ ਤਾਂ ਝਗੜਾ ਕਰਨ ਵਾਲੇ ਲੋਕਾਂ ਨੂੰ ਝਗੜਾ ਨਾ ਕਰਨ ਲਈ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿੱਚ ਉਕਤ ਦੋਸ਼ੀਆਂ ਨੇ ਪੁਲਸ ਮੁਲਾਜ਼ਮਾਂ ‘ਤੇ ਹੀ ਹਮਲਾ ਕਰ ਦਿੱਤਾ ਜਿਸ ਵਿੱਚ ਮੁਲਾਜਮਾਂ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਦੋਸ਼ੀਆਂ ਵੱਲੋਂ ਮੁਲਾਜਮਾਂ ਦੀ ਪ੍ਰਾਈਵੇਟ ਗੱਡੀ ਦਾ ਸੀਸ਼ਾ ਵੀ ਤੋੜਿਆ ਗਿਆ ਤੇ ਹੋਰ ਵੀ ਕਾਫੀ ਭੰਨ ਤੋੜ ਕੀਤੀ। ਪੁਲਸਨੇ ਇਸ ਮਾਮਲੇ ‘ਚ ਨਾਮਜਦ ਵਿਅਕਤੀਆਂ ਦੇ ਖਿਲਾਫ 353, 186, 148, 149 , 427 ਆਈ.ਪੀ.ਸੀ ਤਹਿਤ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Please Share This News By Pressing Whatsapp Button