
ਖੁਦਕੁਸ਼ੀ ਕਰਦੇ ਲੱਖਾਂ ਕਿਸਾਨਾਂ ਲਈ ਸਿਰਫ਼ 4600 ਕਰੋੜ ਰੁਪਿਆ
ਪਟਿਆਲਾ, 2 ਅਪ੍ਰੈਲ (ਰੁਪਿੰਦਰ ਸਿੰਘ) : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮੇਜਰ ਆਰ ਪੀ ਐਸ ਮਲਹੋਤਰਾ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਕਾਰ ਦੀਆਂ ਵਿਤੀ ਨੀਤੀਆਂ ਉੱਤੇ ਗੰਭੀਰ ਸਵਾਲ ਖੜ੍ਹੇ ਕੀਤੇ ।
ਮੇਜਰ ਮਲਹੋਰਾ ਨੇ ਕਿਹਾ ਕਿ ਇਹ ਇਕ ਤੱਰਫ ਤਾਂ ਖੁਦਕੁਸ਼ੀ ਦੇ ਰਾਹ ਤੇ ਚੱਲ ਰਹੇ ਪੰਜਾਬ ਦੇ ਲੱਖਾਂ ਕਿਸਾਨਾਂ ਨਾਲ ਕਰਜਾ ਮਾਫੀ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਨੇ ਪਿਛਲੇ ਕਰੀਬ ਸਵਾ ਚਾਰ ਸਾਲ ਵਿੱਚ ਸਿਰਫ 4600 ਕਰੋੜ ਦੇ ਕਰਜ਼ੇ ਮੁਆਫ਼ ਕੀਤੇ ਹਨ ਤੇ ਦੂਸਰੀ ਤਰਫ ਇਸੀ ਪੰਜਾਬ ਸਰਕਾਰ ਨੇ ਪ੍ਰਾਈਵੇਟ ਬਿਜਲੀ ਕੰਪਨੀਆਂ ਨੂੰ ਬਿਨਾਂ ਬਿਜਲੀ ਇਸਤੇਮਾਲ ਕੀਤਿਆਂ 5400 ਕਰੋੜ ਰੁਪਏ ਮੁਫ਼ਤ ਵਿੱਚ ਦੇ ਦਿੱਤੇ ਹਨ। ਇਹ ਕਿੱਥੋਂ ਦੀ ਸਮਝਦਾਰੀ ਹੈ?
ਮੇਜਰ ਮਲਹੋਤਰਾ ਨੇ ਇਸਨੂੰ ਸਰਕਾਰ ਦੀ ਗੰਭੀਰ ਵਿੱਤੀ ਮਿਸਮੈਨੇਜਮੇਂਟ ਕਿਹਾ ਅਤੇ ਕਿਹਾ ਕਿ ਅਜਿਹੀਆਂ ਗੰਭੀਰ ਗਲਤੀਆਂ ਕਰਨ ਵਾਲੇ ਲੋਕਾਂ ਦੇ ਹੱਥ ਵਿੱਚ ਪੰਜਾਬ ਦੀ ਸਰਕਾਰ ਨਹੀਂ ਦਿੱਤੀ ਜਾ ਸਕਦੀ।
ਮੇਜਰ ਮਲਹੋਤਰਾ ਨੇ ਮੰਗ ਕੀਤੀ ਕਿ ਬਿਜਲੀ ਕੰਪਨੀਆਂ ਦੇ ਨਾਲ ਹੋਏ ਸਮਝੌਤਿਆਂ ਨੂੰ ਕਾਂਗਰਸ ਸਰਕਾਰ ਆਪਣੇ 2017 ਦੇ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਮੁਤਾਬਕ ਤੁਰੰਤ ਰੱਦ ਕਰੇ ਅਤੇ ਕਿਸਾਨਾਂ ਦੇ 67000 ਹਜ਼ਾਰ ਕਰੋੜ ਦੇ ਕਰਜ਼ੇ ਪੂਰੇ ਦੇ ਪੂਰੇ ਤੁਰੰਤ ਮਾਫ਼ ਕਰੇ।
Please Share This News By Pressing Whatsapp Button