ਨਰਿੰਦਰ ਗੁਰਾਇਆ ਬਣੇ ਸਹਿਕਾਰੀ ਸਭਾ ਘਨੌਰ ਦੇ ਪ੍ਰਧਾਨ
ਘਨੌਰ, 3 ਅਪ੍ਰੈਲ (ਰੁਪਿੰਦਰ ਸਿੰਘ) : ਪੰਜਾਬ ਸਰਕਾਰ ਨੇ ਕਣਕ ਦੀ ਫਸਲ ਖਰੀਦਣ ਲਈ ਸਾਰੇ ਪੁਖ਼ਤਾ ਇੰਤਜਾਮ ਮੁਕੰਮਲ ਕਰ ਲਏ ਹਨ, ਜਿਸ ਤਹਿਤ ਕਣਕ ਦੀ ਫਸਲ ਲਈ ਖਰੀਦ ਨੀਤੀ ਜਾਰੀ ਕਰਨਾ ਕੈਪਟਨ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਸਹਿਕਾਰੀ ਸਭਾ ਘਨੌਰ ਦੇ ਸਰਬ ਸੰਮਤੀ ਨਾਲ ਚੁਣੇ ਗਏ ਪ੍ਰਧਾਨ ਨਰਿੰਦਰ ਸਿੰਘ ਗੁਰਾਇਆ, ਵਾਈਸ ਪ੍ਰਧਾਨ ਕੁਲਬੀਰ ਸਿੰਘ ਮੰਜੌਲੀ ਤੇ ਮੈਂਬਰਾਂ ਦਾ ਸਨਮਾਨ੍ਹ ਕਰਨ ਉਪਰੰਤ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਸਹਿਕਾਰੀ ਸਭਾ ਘਨੌਰ ਦੇ ਮੈਂਬਰ ਗੁਰਦੇਵ ਸਿੰਘ ਘਨੌਰੀ ਖੇੜਾ, ਅਮ੍ਰਿਤਪਾਲ ਸਿੰਘ, ਪਰਮਜੀਤ ਕੌਰ, ਭੁਪਿੰਦਰ ਸਿੰਘ, ਮੁਖਤਿਆਰ ਸਿੰਘ, ਅਮਰਜੀਤ ਕੌਰ ਮੰਜੌਲੀ, ਜਰਨੈਲ ਸਿੰਘ, ਕਰਮ ਸਿੰਘ, ਦਵਿੰਦਰ ਸਿੰਘ ਮਹਿਦੂਦਾਂ ਵੀ ਮੌਜੂਦ ਰਹੇ।
ਵਿਧਾਇਕ ਜਲਾਲਪੁਰ ਨੇ ਚੁਣੇ ਗਏ ਆਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਸਹਿਕਾਰੀ ਸਭਾ ਘਨੌਰ ਦੀ ਤਰੱਕੀ ਤੇ ਵਿਕਾਸ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਕਿਸਾਨਾਂ ਦੇ ਖਾਤਿਆਂ ਵਿਚ ਸਿੱਧੀ ਅਦਾਇਗੀ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਜੜ੍ਹੋਂ ਖਤਮ ਕਰਦਿਆਂ ਖਰੀਦ ਨੀਤੀ ਜਾਰੀ ਕਰਕੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਫਸਲ ਦੀ ਅਦਾਇਗੀ ਆੜ੍ਹਤੀਆਂ ਰਾਹੀਂ ਹੀ ਕੀਤੀ ਜਾਵੇਗੀ ਅਤੇ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਬਿਨ੍ਹਾਂ ਕਿਸੇ ਦੇਰੀ ਤੋਂ ਖਰੀਦਿਆ ਜਾਵੇਗਾ।
ਇਸ ਮੌਕੇ ਨਗਰ ਪੰਚਾਇਤ ਘਨੌਰ ਦੇ ਪ੍ਰਧਾਨ ਨਰਪਿੰਦਰ ਸਿੰਘ ਭਿੰਦਾ, ਵਾਈਸ ਪ੍ਰਧਾਨ ਮਾਸਟਰ ਮੋਹਣ ਸਿੰਘ, ਗੁਰਨਾਮ ਸਿੰਘ ਬਦੇਸ਼ਾ, ਸੁਰਿੰਦਰ ਕੁਮਾਰ, ਪਰਮਜੀਤ ਸਿੰਘ ਮੱਟੂ, ਲਵਲੀ ਗੋਇਲ, ਹਰਵਿੰਦਰ ਸਿੰਘ, ਮੁਸਤਾਕ ਅਲੀ ਜੱਸੀ, ਮਾਸਟਰ ਬਲਵੀਰ ਸਿੰਘ, ਗੁਰਬਖ਼ਸ ਸਿੰਘ, ਸਰਪੰਚ ਚਮਕੌਰ ਸਿੰਘ ਮੰਡੌਲੀ ਸਮੇਤ ਹੋਰ ਵੀ ਹਾਜ਼ਰ ਸਨ।
ਡੱਬੀ :
ਰਾਕੇਸ਼ ਟਕੈਤ ‘ਤੇ ਹਮਲਾ ਬਹੁਤ ਮੰਦਭਾਗਾ- ਜਲਾਲਪੁਰ
ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿਚ ਰਾਕੇਸ਼ ਟਕੈਤ ਅਤੇ ਉਨ੍ਹਾਂ ਦੇ ਸਾਥੀਆਂ ਦੇ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਵਿਧਾਇਕ ਮਦਨ ਲਾਲ ਜਲਾਲਪੁਰ ਕਿਹਾ ਕੇਂਦਰ ਦੀ ਸ਼ਹਿ ‘ਤੇ ਅਨਸਰਾਂ ਵਲੋਂ ਰਾਕੇਸ਼ ਟਕੈਤ ‘ਤੇ ਹਮਲਾ ਕਰਨਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨੀ ਸੰਘਰਸ਼ ਨੂੰ ਦਬਾਉਣ ਲਈ ਕੀਤੀਆਂ ਜਾ ਰਹੀਆਂ ਘਿਨੌਣੀਆਂ ਹਰਕਤਾਂ ਤੋਂ ਬਾਜ ਆਉਣ ਚਾਹੀਦਾ ਹੈ।
Please Share This News By Pressing Whatsapp Button