ਕਣਕਾਂ ਤੇ ਅਣਖਾਂ ਦੇ ਗੀਤ ਗਾਉਂਦਾ ਲੋਕ ਗਾਇਕ “ਸਤਨਾਮ ਪੰਜਾਬੀ” ।
ਪਟਿਆਲਾ , 2 ਅਪਰੈਲ ( ਗਗਨ ਦੀਪ ਸਿੰਘ ਦੀਪ )
ਦਿੱਲੀ ਦੀਆਂ ਬਰੂਹਾਂ ਤੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਡਟੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਮਿਹਨਤਕਸ਼ ਲੋਕਾਂ ਦੇ ਹੌਸਲੇ ਵਧਾਉਣ ਲਈ ਨੌਜਵਾਨ ਲੋਕ ਗਾਇਕ “ਸਤਨਾਮ ਪੰਜਾਬੀ’ ਨੇ ਆਪਣਾ ਨਵਾਂ ਗੀਤ “ਕਣਕਾਂ ਤੇ ਅਣਖਾਂ” ਪੇਸ਼ ਕੀਤਾ ਹੈ। ਸਤਨਾਮ ਪੰਜਾਬੀ ਨੇ ਆਪਣੇ ਨਵੇਂ ਗੀਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਨੇ ਇਸ ਗੀਤ ਰਾਹੀਂ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਨਾਲ ਕੀਤੇ ਧੱਕੇ ਦਾ ਵਿਰੋਧ ਕੀਤਾ ਹੈ।
ਇਸ ਗੀਤ ਨੂੰ ਪ੍ਰਸਿੱਧ ਗੀਤਕਾਰ “ਸੋਢੀ ਦਿੱਲੀ ਵਾਲਾ” ਨੇ ਲਿਖਿਆ ਹੈ। ਇਸ ਗੀਤ ਦਾ ਸੰਗੀਤ “ਤੋਚੀ ਬਾਈ” ਨੇ ਤਿਆਰ ਕੀਤਾ ਹੈ। ਇਸ ਗੀਤ ਦੇ ਡਾਇਰੈਕਟਰ ‘ਮੌਨਟਾਜ਼” ਨੇ ਇਸ ਗੀਤ ਨੂੰ ਬਹੁਤ ਵਧੀਆ ਤਰੀਕੇ ਨਾਲ ਫ਼ਿਲਮਾਇਆ ਹੈ। ਇਸ ਗੀਤ ਨੂੰ ਮਿਊਜ਼ਿਕ ਕੰਪਨੀ “ਪੀਪੀ ਫਿਲਮਜ਼ & ਮਿਊਜ਼ਿਕ ” ਨੇ ਪੇਸ਼ ਕੀਤਾ ਹੈ। ਇਸ ਗੀਤ ਦੀ ਸ਼ੂਟਿੰਗ ਸਿੰਘੂ ਤੇ ਟਿੱਕਰੀ ਬਾਡਰ ਤੇ ਕੀਤੀ ਗਈ ਹੈ।
ਇਸ ਗੀਤ ਨੂੰ ਬਣਾਉਣ ਵਿੱਚ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਪੰਮੀ ਬਾਈ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ।
ਜ਼ਿਕਰਯੋਗ ਹੈ ਸਤਨਾਮ ਪੰਜਾਬੀ ਨੇ ਇਸ ਤੋਂ ਪਹਿਲਾਂ “ਹਸ਼ਰਤ, ਬੋਲੀਆਂ (ਦਾਰਾ ਫਿਲਮ) ਅੱਖੀਆਂ, ਗੱਲ ਉੱਡ ਗਈ,ਦਿੱਲੀਏ, ਗਾਥਾ ਏ ਪੰਜਾਬ ਆਦਿ ਗੀਤਾਂ ਰਾਹੀਂ ਵੀ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ।
Please Share This News By Pressing Whatsapp Button