
ਆਪ ਪਾਰਟੀ ਪੰਜਾਬ ਦੇ ਜੁਆਇੰਟ ਸਕੱਤਰ ਵਪਾਰ ਵਿੰਗ ਹਲਕਾ ਸਨੌਰ ਦੇਵੀਗੜ ਵਿਖੇ ਵਲੰਟੀਅਰਾਂ ਦੀ ਭਾਰੀ ਮੀਟਿੰਗ : ਰਣਜੋਧ ਹਡਾਣਾ
ਦੇਵੀਗੜ/ਸਨੌਰ/3 ਅਪ੍ਰੈਲ (ਰੁਪਿੰਦਰ ਸਿੰਘ) : ਆਮ ਆਦਮੀ ਪਾਰਟੀ ਪੰਜਾਬ ਦੇ ਜੁਆਇੰਟ ਸਕੱਤਰ ਵਪਾਰ ਵਿੰਗ ਰਣਜੋਧ ਸਿੰਘ ਹਡਾਣਾ ਦੀ ਅਗਵਾਈ ਵਿਚ ਅੱਜ ਹਲਕਾ ਸਨੌਰ ਦੇ ਅੱਡਾ ਦੇਵਿਗੜ੍ਹ ਵਿਖੇ ਵਲੰਟੀਅਰ ਮੀਟਿੰਗ ਕੀਤੀ ਗਈ, ਜਿਸ ਵਿਚ ਪਾਰਟੀ ਨੂੰ ਹਲਕੇ ਵਿਚ ਹੋਰ ਮਜਬੂਤ ਕਰਨ ਲਈ ਭਵਿੱਖ ਦੀ ਰਣਨੀਤੀ ਤੇ ਚਰਚਾ ਕੀਤੀ ਗਈ ਅਤੇ ਬਾਘਾਪੁਰਾਣਾ ਕਿਸਾਨ ਮਹਾ ਸੰਮੇਲਨ ਨੂੰ ਸਫਲ ਕਰਨ ਲਈ ਸਾਰੇ ਵਲੰਟੀਅਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਰਣਜੋਧ ਹਡਾਣਾ ਨੇ ਕਿਹਾ ਪਾਰਟੀ ਨੂੰ ਬੂਥ ਪੱਧਰ ਤੱਕ ਮਜਬੂਤ ਕੀਤਾ ਜਾਵੇਗਾ ਪਾਰਟੀ ਦੇ ਦਿਤੇ ਸਾਰੇ ਪ੍ਰੋਗਰਾਮਾਂ ਨੂੰ ਪਹਿਲਾਂ ਦਾ ਤਰਾਂ ਹਲਕਾ ਸਨੌਰ ਦੇ ਵਲੰਟੀਅਰ ਪੂਰੇ ਜ਼ੋਰ ਸੋਰ ਨਾਲ ਸਫਲ ਕਰਨਗੇ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਛੇ ਮਹੀਨੇ ਪਹਿਲਾਂ ਮੁੱਖ ਮੰਤਰੀ ਦਾ ਚੇਹਰਾ ਐਲਾਨ ਦਿਤਾ ਜਾਵੇਗਾ ਅਤੇ ਟਿਕਟਾਂ ਦੀ ਵੰਡ ਵੀ ਪਾਰਟੀ ਦਿਸ਼ਾ ਨਿਰਦੇਸ਼ ਤਹਿਤ ਤਕਰੀਬਨ ਉਸੇ ਸਮੇਂ ਤੱਕ ਕਰ ਦਿਤੀ ਜਾਵੇਗੀ। ਪਾਰਟੀ ਜਿੱਤਣ ਵਾਲੇ ਚੇਹਰੇਆ ਨੂੰ ਹੀ ਟਿਕਟਾਂ ਦੇਵੇਗੀ ਜੋ ਪਾਰਟੀ ਦੀ ਵਿਚਾਰਧਾਰਾ ਚ ਵਿਸਵਾਸ ਰੱਖਦੇ ਹੋਣ ਸਿਰਫ ਟਿਕਟ ਪਾਉਣ ਵਾਲਿਆਂ ਲਈ ਨਿਰਾਸ਼ਾ ਹੀ ਹੱਥ ਲਗੇਗੀ, ਜੋ ਲੋਕ ਏ ਆਫ਼ਬਾਹ ਫੈਲਾ ਰਹੇ ਹਨ ਕਿ ਉਨਾਂ ਦੀ ਟਿਕਟ ਪੱਕੀ ਹੋ ਗਈ ਹੈ ਉਹ ਲੋਕ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਅਤੇ ਕੀਤੇ ਨਾ ਕਿਤੇ ਬੌਖਲਾਹਟ ਚ ਇਹੋ ਜਿਹਾ ਬੋਲ ਰਹੇ ਹਨ, ਅਜੇ ਤੱਕ ਕਿਸੇ ਨੂੰ ਵੀ ਪਾਰਟੀ ਵਲੋਂ ਟਿਕਟ ਦੀ ਹਾਂ ਨਹੀਂ ਹੋਈ। ਪਾਰਟੀ ਵਲੋਂ ਕਰਵਾਏ ਜਾਣ ਵਾਲੇ ਸਰਵੇ ਉਮੀਦਵਾਰ ਦੀ ਛਵੀ ਅਤੇ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਉਮੀਵਾਰਾਂ ਨੂੰ ਹੀ ਟਿਕਟਾਂ ਮਿਲਣਗੀਆਂ ਜਿਸਦਾ ਅਜੇ ਪ੍ਰੋਸੈਸ ਸ਼ੁਰੂ ਨਹੀਂ ਹੋਇਆ , ਬਾਕੀ ਪਾਰਟੀ ਅੰਦਰੂਨੀ ਰੂਪ ਵਿਚ ਸਾਰੀਆਂ ਰਿਪੋਰਟਾਂ ਬਣਾ ਰਹੀ ਹੈ ਤੇ ਸਾਰੇ ਪਹਿਲੂਆਂ ਨੂੰ ਧਿਆਂਨ ਵਿਚ ਰੱਖ ਕੇ ਕੰਮ ਕੀਤਾ ਜਾ ਰਿਹਾ ਹੈ , ਤੇ ਉਮੀਦ ਕੀਤੀ ਜਾ ਸਕਦੀ ਪਾਰਟੀ ਪੰਜਾਬ ਹਿਤ ਵਿਚ ਬਹੁਤ ਵਧੀਆ ਫੈਸਲੇ ਕਰੇਗੀ ਇਸ ਮੋਕੇ ਬੰਤ ਸਿੰਘ ਬਲਬੇੜਾ, ਸ਼ੇਰ ਸਿੰਘ, ਹੈਪੀ ਪਹਾੜੀਪੁਰ, ਕ੍ਰਿਸ਼ਨ ਸਨੌਰ, ਬਲਕਾਰ ਦੂਧਨ ਗੁੱਜਰਾਂ, ਅਜੈਬ ਚਰਾਸੌਂ, ਯਸ਼ ਪਵਾਰ, ਅੰਗਦ ਸ਼ਰਮਾ, ਹਰਪਾਲ ਸਿੰਘ ਹੰਡਾਣਾ, ਦਵਿੰਦਰ ਸਿੰਘ ਚੰਦੀ, ਵਿਸ਼ਾਲ ਮਾਲੀਮਾਜਰਾ, ਮਹਿੰਦਰ ਸਿੱਧੂ, ਲਾਲੀ ਰਹਿਲ, ਕੁਲਦੀਪ ਬੱਲਾਂ, ਮਨਦੀਪ ਸਨੌਰ, ਤੇਜਾ ਸਿੰਘ ਝੁੱਗੀਆਂ, ਪ੍ਰਕਾਸ਼ ਮਿਹੋਣ, ਧਰਮਪਾਲ ਸ਼ੇਖੂਪੁਰ, ਰੂਪ ਘੜਾਮ, ਸੁਖਵਿੰਦਰ ਸਿੰਘ ਬੱਲਮਗੜ੍ਹ ,ਗੁਰਵਿੰਦਰ ਲਲੀਨਾ ਅਾਿਦ ਹਾਜਰ ਸਨ।
Please Share This News By Pressing Whatsapp Button