
ਸ਼ੱਕੀ ਹਾਲਾਤ ‘ਚ ਮਜ਼ਦੂਰ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਪਟਿਆਲਾ, 3 ਅਪ੍ਰੈਲ (ਰੁਪਿੰਦਰ ਸਿੰਘ) : ਸੂਲਰ ਰੋਡ ‘ਤੇ ਪੈਂਦੇ ਸੰਤ ਨਗਰ ਵਿਖੇ ਤੜਕਸਾਰ ਮਜ਼ਦੂਰ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਉਸ ਦਾ ਦੂਸਰਾ ਸਾਥੀ ਉਸ ਨੂੰ ਕਮਰੇ ਵਿਚ ਉਠਾਉਣ ਲਈ ਪੁੱਜਾ। ਆਵਾਜ਼ ਦੇਣ ‘ਤੇ ਉਸ ਨੇ ਦਰਵਾਜਾ ਨਾ ਖੋਲ੍ਹਿਆ। ਦਰਵਾਜਾਂ ਤੋੜ ਕੇ ਵੇਖਿਆ ਤਾਂ ਉਸ ਦੀ ਲਾਸ਼ ਫਾਹੇ ‘ਤੇ ਝੂਲ ਰਹੀ ਸੀ। ਇਸ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪੁੱਜੀ ਥਾਣਾ ਪਸਿਆਣਾ ਪੁਲਿਸ ਨੇ ਮ੍ਰਿਤਕ ਰੁਪੇਸ਼ ਕੁਮਾਰ ਵਾਸੀ ਪੱਖੋਵਾਲ ਰੋਡ ਸਿਲਵਰ ਚੌਕ ਗਾਰਡਨ ਪੁਕਾਰ ਡਲੀ ਪਾਰਕ ਲੁਧਿਆਣਾ ਹਾਲ ਕਿਰਾਏਦਾਰ ਪਿੰਡ ਨੈਣਾ ਬਗੀਚੀ ਵਾਸਦੇਵਪੁਰ, ਜ਼ਿਲ੍ਹਾ ਲੱਖੀ ਸਰਾਏ ਬਿਹਾਰ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਰਜਿੰਦਰਾ ਹਸਪਤਾਲ ਮੋਰਚਰੀ ਵਿਖੇ ਰੱਖਵਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਉਕਤ ਵਿਅਕਤੀ ਪਟਿਆਲਾ ਦੀ ਇਕ ਕੋਠੀ ਵਿਚ ਰਹਿ ਰਿਹਾ ਸੀ, ਉਹ ਕਿਸੇ ਪੁਲਿਸ ਦੇ ਉੱਚ ਅਧਿਕਾਰੀ ਦੀ ਹੈ।
ਇਸ ਦੀ ਪੁਸ਼ਟੀ ਕਰਦਿਆਂ ਥਾਣਾ ਪਸਿਆਣਾ ਦੇ ਏਐੱਸਆਈ ਸ਼ੇਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੋਠੀਆਂ ਵਿਚ ਪੱਥਰ ਲਾਉਣ ਦਾ ਕੰਮ ਕਰਦਾ ਹੈ। ਇਸ ਲਈ ਉਹ ਲੁਧਿਆਣਾ ਵਿਖੇ ਆਪਣੇ ਜੀਜਾ ਕੋਲ ਹੀ ਰਹਿੰਦਾ ਸੀ। ਕੁਝ ਦਿਨ ਪਹਿਲਾਂ ਹੀ ਉਹ ਹੋਰ ਮਜ਼ਦੂਰਾਂ ਨਾਲ ਸੰਤ ਨਗਰ ਵਿਖੇ ਕੋਠੀ ਵਿਚ ਕੰਮ ਕਰਨ ਲਈ ਆਇਆ ਸੀ। ਸ਼ੇਰ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 174 ਕਾਰਵਾਈ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਸ਼ੁੱਕਰਵਾਰ ਰਾਤ ਰੁਪੇਸ਼ ਰੋਜ਼ਾਨਾ ਦੀ ਤਰ੍ਹਾਂ ਖਾਣਾ ਖਾਣ ਤੋਂ ਬਾਅਦ ਆਪਣੇ ਕਮਰੇ ਵਿਚ ਚੱਲਾ ਗਿਆ ਸੀ। ਸ਼ਨਿੱਚਰਵਾਰ ਦੀ ਸਵੇਰ 7 ਵਜੇ ਦੇ ਕਰੀਬ ਹੋਰ ਮਜ਼ਦੂਰ ਕੰਮ ਕਰਨ ਲਈ ਉਠੇ ਪਰ ਰੁਪੇਸ਼ ਕੰਮ ਕਰਨ ਲਈ ਨਹੀਂ ਗਿਆ। ਹੋਰਨਾ ਮਜ਼ਦੂਰਾਂ ਨੇ ਜਦੋਂ ਉਸ ਦੇ ਕਮਰੇ ਵਿਚ ਜਾ ਕੇ ਦੇਖਿਆ ਤਾਂ ਕੁੰਡੀ ਅੰਦਰੋ ਲੱਗੀ ਹੋਈ ਸੀ। ਸਾਥੀਆਂ ਨੇ ਕਈ ਵਾਰ ਆਵਾਜ਼ ਵੀ ਲਾਈ ਪਰ ਰੁਪੇਸ਼ ਵੱਲੋਂ ਕੋਈ ਵੀ ਹਰਕਤ ਨਾ ਕੀਤੀ ਗਈ ਤਾਂ ਮਜ਼ਦੂਰਾਂ ਨੇ ਦਰਵਾਜਾ ਤੋੜ ਦਿੱਤਾ। ਉਨ੍ਹਾਂ ਵੇਖਿਆ ਕਿ ਉਸ ਦੀ ਮਿਝਤਕ ਦੇਹ ਛੱਤ ਵਾਲੇ ਪੱਖੇ ਨਾਲ ਲਟਕ ਰਹੀ ਸੀ।
Please Share This News By Pressing Whatsapp Button