ਮੈਕਸੀਮਮ ਸਕਿਓਰਿਟੀ ਜੇਲ੍ਹ ਚੋਂ ਦੋ ਮੋਬਾਈਲ ਬਰਾਮਦ, ਮਾਮਲਾ ਦਰਜ
ਨਾਭਾ, 3 ਅਪ੍ਰੈਲ (ਰੁਪਿੰਦਰ ਸਿੰਘ) : ਨਾਭਾ ਦੀਆਂ ਜੇਲ੍ਹਾਂ ਮੋਬਾਈਲ ਮਿਲਣ ਨੂੰ ਲੈ ਕੇ ਅਕਸਰ ਚਰਚਾ ‘ਚ ਰਹਿੰਦੀਆਂ ਹਨ, ਜਿਸ ਤਹਿਤ ਇਕ ਵਾਰ ਫੇਰ ਮੈਕਸੀਮਮ ਸਕਿਓਰਟੀ ਜੇਲ੍ਹ ਚੋਂ ਮੋਬਾਈਲ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਚੋਂ ਮਿਲੇ ਮੋਬਾਈਲਾਂ ਨੂੰ ਲੈ ਕੇ ਸਹਾਇਕ ਜੇਲ੍ਹ ਸੁਪਰਡੈਂਟ ਦਰਸ਼ਨ ਸਿੰਘ ਵੱਲੋਂ ਸਥਾਨਕ ਕੋਤਵਾਲੀ ਪੁਲਿਸ ਨੂੰ ਲਿਖਤੀ ਪੱਤਰ ਦਿੱਤਾ ਗਿਆ ਸੀ, ਪੱਤਰ ‘ਚ ਲਿਖਿਆ ਗਿਆ ਹੈ ਕਿ ਹਵਾਲਾਤੀ ਅਮਨ ਕੁਮਾਰ ਕੁਮਾਰ ਕੋਲੋਂ ਤਲਾਸ਼ੀ ਦੌਰਾਨ ਇਕ ਟੱਚ ਮੋਬਾਈਲ ਬਿਨਾਂ ਸਿਮ ਕਾਰਡ ਬਰਾਮਦ ਹੋਇਆ ਜਦੋਂਕਿ ਹਵਾਲਾਤੀ ਜਗਰੂਪ ਸਿੰਘ ਦੇ ਬਕਸੇ ਵਿੱਚੋਂ ਇਕ ਚਾਰਜਰ ਅਤੇ ਟੁੱਟੀ ਹਾਲਤ ‘ਚ ਹੈੱਡ ਫੋਨ ਬਰਾਮਦ ਕੀਤੇ ਗਏ ਹਨ ਤੇ ਇਸ ਦੇ ਨਾਲ ਹੀ ਦੂਸਰੇ ਮਾਮਲੇ ‘ਚ ਹਵਾਲਾਤੀ ਰਣਜੀਤ ਸਿੰਘ ਕੋਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਤਲਾਸ਼ੀ ਲੈਣ ਉਪਰੰਤ ਇਕ ਟੱਚ ਮੋਬਾਈਲ ਸਣੇ ਸਿਮ ਕਾਰਡ ਬਰਾਮਦ ਕੀਤਾ ਗਿਆ ਹੈ।
ਕੋਤਵਾਲੀ ਪੁਲਿਸ ਨਾਭਾ ਨੇ ਸਹਾਇਕ ਸੁਪਰਡੈਂਟ ਦਰਸ਼ਨ ਸਿੰਘ ਵੱਲੋਂ ਦਿੱਤੇ ਲਿਖਤੀ ਪੱਤਰ ਦੇ ਆਧਾਰ ‘ਤੇ ਤਿੰਨੋਂ ਹਵਾਲਾਤੀਆਂ ਦੇ ਖ਼ਿਲਾਫ਼ 52-ਏ ਪ੍ਰਿਜ਼ਨ ਐਕਟ ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਆਰੰਭ ਕਰ ਦਿੱਤੀ ਹੈ, ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੋਵਿਡ-19 ਨੂੰ ਲੈ ਕੇ ਕਰੀਬ ਇਕ ਸਾਲ ਤੋਂ ਜੇਲ੍ਹ ਦੇ ਬੰਦੀਆਂ ਦੀਆਂ ਮੁਲਾਕਾਤਾਂ ਬੰਦ ਹੋਣ ਦੇ ਬਾਵਜੂਦ ਵੀ ਜੇਲ੍ਹ ਅੰਦਰ ਮੋਬਾਈਲ ਕਿਸ ਤਰ੍ਹਾਂ ਪਹੁੰਚਦੇ ਹਨ ਜੋ ਕਿ ਇਹ ਚਿੰਤਾ ਦਾ ਵਿਸ਼ਾ ਹੈ।
Please Share This News By Pressing Whatsapp Button