
ਲੜਾਈ ਝਗੜਾ ਅਤੇ ਮਾਰਕੁੱਟ ਕਰਨ ਸਬੰਧੀ ਮਾਮਲਾ ਦਰਜ
ਨਾਭਾ, 4 ਅਪ੍ਰੈਲ (ਰੁਪਿੰਦਰ ਸਿੰਘ) : ਥਾਣਾ ਕੋਤਵਾਲੀ ਨਾਭਾ ਵਿਚ ਡਿਪਟੀ ਮੱਲ ਪੁੱਤਰ ਸਿਆਮ ਲਾਲ ਵਾਸੀ ਪਿੰਡ ਬਿਨਾਹੇੜੀ ਦੀ ਸਿਕਾਇਤ ਤੇ ਰਾਜਿੰਦਰ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਬਿਨਾਹੇੜੀ ਦੇ ਖਿਲਾਫ਼ ਕੁੱਟਮਾਰ ਕਰਨ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਸਿਕਾਇਤਕਰਤਾ ਅਨੁਸਾਰ ਉਸ ਦੀ ਨਵੀਂ ਅਨਾਜ ਮੰਡੀ ਨਾਭਾ ਵਿਚ ਆੜਤ ਦੀ ਦੁਕਾਨ ਹੈ ਅਤੇ ਉਕਤ ਦੋਸ਼ੀਆਂ ਨੇ ਉਸ ਨੂੰ ਦਾਣਾ ਮੰਡੀ ਵਿਚ ਘੇਰ ਕੇ ਕੁੱਟਮਾਰ ਕੀਤੀ। ਪੁਲਿਸ ਅਨੁਸਾਰ ਇਸ ਕੁੱਟਮਾਰ ਦਾ ਕਾਰਨ ਪੁਰਾਣੀ ਤਕਰਾਰਬਾਜ਼ੀ ਹੈ।
Please Share This News By Pressing Whatsapp Button