
ਨਸ਼ਾ ਸਮਗਲਰਾਂ ਦੀ ਜਮਾਨਤ/ਗਵਾਹੀ ਨਾ ਦੇਣ ਅਤੇ ਪੈਰਵਾਈ ਨਾ ਕਰਨ ਸਬੰਧੀ ਜ਼ਿਲਾ ਪਟਿਆਲਾ ਦੀਆਂ 470 ਗ੍ਰਾਮ ਪੰਚਾਇਤਾਂ ਅਤੇ 37 ਨਗਰ ਕੌਂਸਲ ਵਾਰਡਾਂ ਵੱਲੋਂ ਪਾਸ ਕੀਤੇ ਗਏ ਮਤੇ
ਪਟਿਆਲਾ 4 ਅਪ੍ਰੈਲ (ਗਗਨਦੀਪ ਸਿੰਘ ਦੀਪ)
ਵਿਕਰਮ ਜੀਤ ਦੁੱਗਲ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਨੇ ਇਸ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਨਸ਼ਾ ਸਮੱਗਲਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਵਿੱਚ ਨਸ਼ਾ ਸਮੱਗਲਰਾਂ ਦੀ ਸੰਪਤੀ ਫਰੀਜ਼ ਕਰਵਾਉਣ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਮੁਹਿੰਮ ਤਹਿਤ ਮਿਤੀ 01-04-2021 ਤੋਂ ਜ਼ਿਲਾ ਪਟਿਆਲਾ ਦੇ ਵਸਨੀਕਾ ਵੱਲੋਂ ਨਸ਼ੇ ਦੇ ਸਮੱਗਲਰਾਂ ਖਿਲਾਫ ਵਿੱਢੀ ਇਸ ਮੁਹਿੰਮ ਵਿੱਚ ਵਿਸ਼ੇਸ਼ ਯੋਗਦਾਨ ਪਾਉਂਦਿਆ ਜ਼ਿਲਾ ਦੀਆਂ 470 ਗ੍ਰਾਮ ਪੰਚਾਇਤਾਂ ਅਤੇ 37 ਨਗਰ ਕੌਂਸਲ ਵਾਰਡਾਂ ਵੱਲੋਂ ਮਤੇ ਪਾਏ ਗਏ ਹਨ ਤਾਂ ਜੋ ਨਸ਼ੇ ਦੇ ਇਸ ਕੋਹੜ ਤੋਂ ਹੋਣ ਵਾਲੀ ਬਰਬਾਦੀ ਤੋਂ ਨੌਜਵਾਨ ਪੀੜੀ ਨੂੰ ਬਚਾਇਆ ਜਾ ਸਕੇ।
ਦੁੱਗਲ ਨੇ ਦੱਸਿਆ ਕਿ ਇਸੇ ਲੜੀ ਵਿੱਚ ਆਪਣਾ ਅਹਿਮ ਯੋਗਦਾਨ ਪਾਉਂਦਿਆ ਜ਼ਿਲਾ ਪਟਿਆਲਾ ਦੇ ਸਰਕਲ ਸਮਾਣਾ ਦੇ 96 ਪਿੰਡਾਂ ਅਤੇ 05 ਵਾਰਡਾਂ ਵਿੱਚ, ਸਰਕਲ ਦਿਹਾਤੀ ਪਟਿਆਲਾ ਦੇ 43 ਪਿੰਡਾਂ ਅਤੇ 03 ਵਾਰਡਾਂ ਵਿੱਚ, ਸਰਕਲ ਰਾਜਪੁਰਾ ਦੇ 74 ਪਿੰਡਾਂ ਅਤੇ ਵਾਰਡਾਂ 29 ਵਿੱਚ, ਸਰਕਲ ਨਾਭਾ ਦੇ 48 ਪਿੰਡਾਂ ਵਿੱਚ, ਸਰਕਲ ਘਨੌਰ ਦੇ 132 ਪਿੰਡਾਂ ਵਿੱਚ, ਸਰਕਲ ਪਾਤੜਾਂ ਦੇ 77 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ/ਨਗਰ ਕੌਂਸਲਾਂ ਅਤੇ ਵਸਨੀਕਾ ਵੱਲੋਂ ਨੌਜਵਾਨ ਪੀੜੀ ਨੂੰ ਨਸ਼ਿਆ ਤੋਂ ਬਚਾਉਣ ਲਈ ਅਹਿਮ ਫੈਸਲਾ ਲਿਆ ਗਿਆ ਹੈ। ਗ੍ਰਾਮ ਪੰਚਾਇਤਾਂ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਕਿ ਪਿੰਡ ਦਾ ਕੋਈ ਵੀ ਵਿਅਕਤੀ ਨਸ਼ੇ ਦੀ ਤਸੱਕਰੀ ਨਾਲ ਸਬੰਧਤ ਸਮੱਗਲਰਾਂ ਦੀ ਜਮਾਨਤ ਜਾਂ ਗਵਾਹੀ ਨਹੀਂ ਦੇਵੇਗਾ ਅਤੇ ਨਾ ਹੀ ਨਸ਼ੇ ਨਾਲ ਸਬੰਧਤ ਕਿਸੇ ਵੀ ਵਿਅਕਤੀ ਦੇ ਕੇਸ ਦੀ ਪੈਰਵਾਈ ਕਰੇਗਾ। ਗ੍ਰਾਮ ਪੰਚਾਇਤਾਂ ਵੱਲੋਂ ਪਿੰਡ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਨਸ਼ਾ ਵਿਰੋਧੀ ਇਸ ਮੁਹਿੰਮ ਵਿੱਚ ਪੰਚਾਇਤਾਂ ਪੁਲਿਸ ਪ੍ਰਸ਼ਾਸਨ ਨਾਲ ਇੱਕਜੁਟ ਹੋ ਕੇ ਸਾਥ ਦੇਣਗੀਆ ਤਾਂ ਜੋ ਪਿੰਡਾਂ ਦੀ ਜਵਾਨੀ ਅਤੇ ਆਉਣ ਵਾਲੀਆਂ ਨਸਲਾਂ ਨੂੰ ਨਸ਼ਿਆਂ ਦੇ ਮਾੜੇ ਅਸਰ ਤੋਂ ਬਚਾਇਆ ਜਾ ਸਕੇ।
ਦੁੱਗਲ ਨੇ ਦੱਸਿਆ ਕਿ ਗ੍ਰਾਮ ਪੰਚਾਇਤਾਂ ਅਤੇ ਨਗਰ ਕੌਂਸਲਾਂ ਵੱਲੋਂ ਬਹੁਤ ਹੀ ਵਧੀਆ ਕਦਮ ਚੁੱਕਿਆ ਗਿਆ ਹੈ ਅਗਰ ਹਰ ਇੱਕ ਨਾਗਰਿਕ ਆਪਣੇ ਫਰਜ਼ਾਂ ਨੂੰ ਸਮਝਣ ਲੱਗ ਜਾਵੇ ਤਾਂ ਨਸ਼ਿਆਂ ਦੀ ਸਮਗਲਿੰਗ ਕਰਨ ਵਾਲੇ ਅਪਰਾਧੀਆਂ ਨੂੰ ਕਾਨੂੰਨੀ ਸਿੰਕਜ਼ੇ ਤੋਂ ਕੋਈ ਨਹੀਂ ਬਚਾ ਸਕਦਾ। ਉਨ੍ਹਾਂ ਨੇ ਗ੍ਰਾਮ ਪੰਚਾਇਤਾਂ ਅਤੇ ਨਗਰ ਕੌਂਸਲਾਂ ਦਾ ਧੰਨਵਾਦ ਕਰਦੇ ਹੋਏ ਆਮ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਨਸ਼ਿਆਂ ਦੀ ਦਲਦਲ ਵਿੱਚੋਂ ਨਸ਼ੇ ਦੇ ਆਦੀ ਹੋਏ ਲੋਕਾਂ ਨੂੰ ਕੱਢਣ ਲਈ ਅਤੇ ਨੌਜਵਾਨ ਪੀੜੀ ਨੂੰ ਬਚਾਉਣ ਲਈ ਪੁਲਿਸ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ।
Please Share This News By Pressing Whatsapp Button