
ਬੇਸਹਾਰਾਵਾਂ ਦੀ ਸੰਭਾਲ ਲਈ ਪਿੰਗਲਾ ਆਸ਼ਰਮ ਦੇ ਸਹਿਯੋਗ ਨਾਲ ਨਵਜੀਵਨ ਪ੍ਰੋਗਰਾਮ ਦਾ ਅਗਾਜ਼
ਸਨੌਰ 5 ਅਪ੍ਰੈਲ (ਰੁਪਿੰਦਰ ਸਿੰਘ) : ਜਿਲ੍ਹਾ ਪਟਿਆਲਾ ਵਿਖੇ ਬੇਸਹਾਰਾ ਰੋਗੀਆਂ ਦੀ ਪਟਿਆਲਾ ਸਨੌਰ ਰੋਡ ਤੇ ਸੇਵਾ ਸੰਭਾਲ ਕਰ ਰਹੀ ਪ੍ਰਸਿੱਧ ਸਮਾਜ ਸੇਵੀ ਸੰਸ਼ਥਾ ਆਲ ਇੰਡੀਆ ਪਿੰਗਲਾ ਆਸ਼ਰਮ ਵਿਖੇ ਐੱਸ ਐੱਸ ਪੀ ਪਟਿਆਲਾ ਵਿਕਰਮਜੀਤ ਦੁੱਗਲ ਵਿਸ਼ੇਸ ਤੌਰ ਤੇ ਪੁੱਜੇ ਪਹੁੰਚੇ। ਇਸ ਮੌਕੇ ਤੇ ਉਹਨਾਂ ਪਿੰਗਲਾ ਆਸ਼ਰਮ ਦੇ ਆਸ਼ਰਿਤਾਂ ਨੂੰ ਮਿਲਣ ਤੋਂ ਬਾਅਦ ਸੇਵਾ ਸੰਭਾਲ ਤੇ ਪ੍ਰਬੰਧਨ ਦਾ ਜਾਇਜਾ ਲਿਆ ਤੇ ਸੇਵਾ ਦੀ ਭਰਪੁਰ ਪ੍ਰਸ਼ੰਸਾ ਕੀਤੀ।
ਇਸ ਮੌਕੇ ਉਨ੍ਹਾ ਨੇ ਪਿੰਗਲਾ ਆਸ਼ਰਮ ਦੇ ਸਹਿਯੋਗ ਨਾਲੇ ਨਵਜੀਵਨ ਪ੍ਰੋਗਰਾਮ ਦਾ ਅਗਾਜ਼ ਕਰਦਿਆ ਕਿਹਾ ਕਿ ਇਸ ਪ੍ਰੋਗਰਾਮ ਅਧੀਨ ਔਰਤਾਂ ਪ੍ਰਤੀ ਹਿਊਮਨ ਟ੍ਰੈਫਿਕਿੰਗ ਤੇ ਔਰਗਨ ਟ੍ਰੈਫਿਕਿੰਗ ਰੋਕਣ ਦੇ ਲਈ ਪਿੰਗਲਾ ਆਸ਼ਰਮ ਮੁਖੀ ਬਾਬਾ ਬਲਬੀਰ ਸਿੰਘ ਦੇ ਸਹਿਯੋਗ ਨਾਲ ਅਸੀਂ ਅਜਿਹੀਆਂ ਔਰਤਾਂ ਦੀ ਸੇਵਾ ਸੰਭਾਲ ਕਰਾਂਗੇ ਤੇ ਉਹਨਾਂ ਦੇ ਘਰ ਦਾ ਪਤਾ ਕਰ ਕੇ ਉਹਨਾਂ ਨੂੰ ਉਹਨਾਂ ਦੀ ਮੰਜਿਲ ਤੱਕ ਪੁੱਜਦਾ ਕਰਨ ਦਾ ਉਪਰਾਲਾ ਕਰਾਂਗੇ।
ਇਸ ਮੌਕੇ ਐੱਸ ਪੀ ਹੈੱਡ ਕੁਆਟਰ ਡਾ ਸਿਮਰਤ ਕੌਰ ਤੇ ਡੀ ਐੱਸ ਪੀ ਕਰਾਇਮ ਅੰਗੇਸਟ ਵੂਮੇਨ ਬਿੰਦੂ ਬਾਲਾ ਦੁਆਰਾ ਪਿੰਗਲਾ ਆਸ਼ਰਮ ਵਿਖੇ ਭੇਜੀਆਂ ਗਈਆਂ 5 ਔਰਤਾਂ ਜਸਵਿੰਦਰ ਕੌਰ 50 ਸਾਲ 3 ਅਪ੍ਰੈਲ ਜਾਨਕੀ 60 ਸਾਲ 3 ਅਪ੍ਰੈਲ ਹਰਜਿੰਦਰ ਕੌਰ 35 ਸਾਲ 4 ਅਪ੍ਰੈਲ ਦਲਜੀਤ ਕੌਰ 55 ਸਾਲ 5 ਅਪ੍ਰੈਲ ਗੁਰਮੀਤ ਕੌਰ 60 ਸਾਲ 5 ਅਪ੍ਰੈਲ ਤੇ ਇੱਕ ਮਰਦ ਸ੍ਰੀ ਕੁਮਾਰ 30 ਸਾਲ 3 ਅਪ੍ਰੈਲ ਨੂੰ ਮਿਲੇ। ਉਨਾਂ ਕਿਹਾ ਕਿ ਜਲਦ ਹੀ ਉਹ ਇਹਨਾਂ ਦੇ ਸਬੰਧੀ ਜਾਣਕਾਰੀ ਪਤਾ ਕਰ ਕੇ ਉਹਨਾਂ ਨੂੰ ਘਰ ਪਹੁੰਚਾਉਣ ਦੀ ਕੋਸ਼ਿਸ ਕਰਨਗੇ।
ਇਸ ਮੌਕੇ ਐੱਸ ਐੱਸ ਪੀ ਵਿਕਰਮ ਜੀਤ ਦੁੱਗਲ ਨੇ ਸਮਾਜ ਸੇਵੀ ਸੰਸਥਾਂਵਾਂ ਨੂੰ ਅਪੀਲ ਕੀਤੀ ਕਿ ਉਹ ਆਲ ਇੰਡੀਆ ਪਿੰਗਲਾ ਆਸ਼ਰਮ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ। ਉਹਨਾਂ ਕਿਹਾ ਕਿ ਉਹ ਸਰਕਾਰ ਨੂੰ ਪਿੰਗਲਾ ਆਸ਼ਰਮ ਮੁਖੀ ਸੰਤ ਬਾਬਾ ਬਲਬੀਰ ਸਿੰਘ ਦੀਆਂ ਲੰਮੇ ਸਮੇਂ ਤੋਂ ਚਲ ਰਹੀਆ ਸੇਵਾਵਾਂ ਨੂੰ ਦੇਖਦੇ ਹੋਏ ਪ੍ਰੋਤਸ਼ਾਹਨ ਕਰਨ ਲਈ ਸਨਮਾਨਿਤ ਕਰਨ ਲਈ ਵੀ ਸਿਫਾਰਿਸ ਕਰਨਗੇ। ਇਸ ਮੌਕੇ ਐੱਸ ਪੀ ਹੈੱਡ ਕੁਆਟਰ ਡਾ ਸਿਮਰਤ ਕੌਰ ਤੇ ਡੀ ਐੱਸ ਪੀ ਕਰਾਇਮ ਅੰਗੇਸਟ ਵੂਮੇਨ ਬਿੰਦੂ ਬਾਲਾ ਦੁਆਰਾ 50 ਹਜਾਰ ਰੁਪਏ ਅਤੇ ਰਮਨ ਸਹਿਗਲ ਵੱਲੋਂ 21 ਹਜਾਰ ਰੁਪਏ ਪਿੰਗਲਾ ਆਸ਼ਰਮ ਨੂੰ ਭੇਟ ਕੀਤੇ ਗਏ।
ਇਸ ਮੌਕੇ ਐੱਸ ਐੱਸ ਪੀ ਵਿਕਰਮ ਜੀਤ ਦੁੱਗਲ ਦੁਆਰਾ ਪਿੰਗਲਾ ਆਸ਼ਰਮ ਮੁਖੀ ਸੰਤ ਬਾਬਾ ਬਲਬੀਰ ਸਿੰਘ ਦਾ ਨਵਜੀਵਨ ਪ੍ਰੋਗਰਾਮ ਤਹਿਤ ਸਹਿਯੋਗ ਦੇਣ ਦੇ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਇੰਚਾਰਜ ਵੂਮੇਨ ਪੁਲਿਸ ਸਟੇਸ਼ਨ ਮਨਪ੍ਰੀਤ ਕੋਰ ਤੇ ਸਮਾਜ ਸੇਵਕ ਮਨਪ੍ਰੀਤ ਸਿੰਘ ਚੌਹਾਨ ਸਨੌਰ ਵੀ ਮੌਜੂਦ ਸਨ।
Please Share This News By Pressing Whatsapp Button