ਆਮ ਆਦਮੀ ਪਾਰਟੀ ਨੇ ਬਿਜਲੀ ਅੰਦੋਲਨ ਮੁੜ ਕੀਤਾ ਸ਼ੁਰੂ
8 ਅਪ੍ਰੈਲ ਨੂੰ ਪਹਿਲਾ ਧਰਨਾ ਪਟਿਆਲਾ ਚ
ਪਟਿਆਲਾ, 5 ਅਪ੍ਰੈਲ (ਰੁਪਿੰਦਰ ਸਿੰਘ) : ਬਿਜਲੀ ਦੀਆਂ ਵਧੀਆਂ ਦਰਾਂ ਵਿਰੁੱਧ ਆਮ ਆਦਮੀ ਪਾਰਟੀ ਨੇ ਮੁੜ ਤੋਂ ਬਿਜਲੀ ਅੰਦੋਲਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਤਹਿਤ ਪਹਿਲਾ ਧਰਨਾ 8 ਅਪ੍ਰੈਲ ਨੂੰ ਪਟਿਆਲਾ ਚ ਹੋਏਗਾ। ਇਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਅੱਜ ਪਾਰਟੀ ਦੇ ਮੁੱਖ ਦਫ਼ਤਰ ਪਟਿਆਲਾ ਸਹਿਰੀ ਚ ਅਬਜ਼ਰਵਰ ਆਬਿਦ ਖਾਨ, ਜਿਲ੍ਹਾ ਪ੍ਰਧਾਨ ਮੇਘ ਚੰਦ ਸ਼ੇਰ ਮਾਜਰਾ, ਜਸਬੀਰ ਗਾਂਧੀ ਅਤੇ ਸਹਿਰੀ ਆਗੂ ਕੁੰਦਨ ਗੋਗੀਆ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਮੀਟਿੰਗ ਚ ਪਟਿਆਲਾ ਸਹਿਰੀ ਨਾਲ ਸਬੰਧਿਤ ਸਾਰੀਆਂ ਵਾਰਡਾਂ ਦੇ ਪ੍ਰਧਾਨ, ਬਲਾਕ ਪ੍ਰਧਾਨ ਸਮੇਤ ਵੱਡੀ ਗਿਣਤੀ ਵਿੱਚ ਵਲੰਟੀਅਰ ਸ਼ਾਮਿਲ ਰਹੇ। ਇਸ ਦੌਰਾਨ ਮੋਜੂਦ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਵੱਧ ਰਹੀਆਂ ਬਿਜਲੀ ਕੀਮਤਾਂ ਦੇ ਵਿਰੋਧ ਚ ਆਪ ਵਲੋਂ ਮੁੜ ਤੋਂ ਸੰਘਰਸ਼ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਕ ਅਜਿਹਾ ਸੂਬਾ ਹੈ, ਜਿਥੇ ਬਿਜਲੀ ਪੈਦਾ ਹੁੰਦੀ ਹੈ, ਪਰ ਇਸ ਦੇ ਬਾਵਜੂਦ ਬਿਜਲੀ ਰੇਟ ਮਹਿੰਗੇ ਹਨ। ਜਦ ਕਿ ਦਿੱਲੀ ਚ ਬਿਜਲੀ ਬਾਹਰੋਂ ਖਰੀਦੀ ਜਾਂਦੀ ਹੈ, ਪਰ ਇਥੇ ਫੇਰ ਵੀ ਸਸਤੀ ਹੈ। ਇਸ ਲਈ ਪੰਜਾਬ ਚ ਬਿਜਲੀ ਦਿੱਲੀ ਨਾਲੋਂ ਵੀ ਸਸਤੀ ਮਿਲਣੀ ਚਾਹੀਦੀ ਹੈ। ਇਸ ਦੌਰਾਨ ਮੀਟਿੰਗ ਚ ਰਾਜਬੀਰ ਸਿੰਘ ਸੁਸ਼ੀਲ ਮਿੱਡਾ, ਜਸਵਿੰਦਰ ਸਿੰਘ ਰਿੰਪਾ, ਰਜਿੰਦਰ ਮੋਹਨ ਚਾਰੋਂ ਬਲਾਕ ਪ੍ਰਧਾਨ ਸਿਮਰਨਪ੍ਰੀਤ ਸਿੰਘ, ਜਗਤਾਰ ਸਿੰਘ ਤਾਰੀ ,ਰਜਤ ਜਿੰਦਲ ,ਸੁਰਜਨ ਸਿੰਘ, ਵੀਰਪਾਲ ਕੌਰ, ਕਰਮਜੀਤ ਸਿੰਘ ਤਲਵਾੜ, ਸੰਦੀਪ ਬੰਧੂ, ਦਇਆ ਰਾਮ, ਅਸ਼ੋਕ ਬਾਂਗੜ, ਵਿਨੈ ਸਰਵਰੀਆ, ਕਨ੍ਹੱਈਆ ਲਾਲ,ਸਾਗਰ ਧਾਲੀਵਾਲ, ਭੁਪਿੰਦਰ ਸਿੰਘ, ਅਰੁਣ, ਅਤੁਲ ਗੋਇਲ, ਸਿਮਰਨ ਮਿੱਡਾ, ਡਿੰਪਲ ਬੱਤਾ ਆਦਿ ਮੌਜੂਦ ਰਹੇ।
Please Share This News By Pressing Whatsapp Button