
ਕੈਬਨਿਟ ਮੰਤਰੀ ਰਜ਼ੀਆਂ ਸੁਲਤਾਨਾਂ ਨੇ ਮਲੇਰਕੋਟਲਾ ਵਿਖੇ 29.57 ਕਰੋੜ ਦੀ ਲਾਗਤ ਨਾਲ ਨਵੇਂ ਬਣੇ ਓਵਰਬਿ੍ਰਜ ਦਾ ਕੀਤਾ ਉਦਘਾਟਨ

ਮਲੇਰੋਕਟਲਾ/ਸੰਗਰੂਰ, 6 ਅਪ੍ਰੈਲ:
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਰਾਜ ਦੇ ਲੋਕਾਂ ਨੂੰ ਮੁੱਢਲੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੀ ਮਹਾਂਮਾਰੀ ਦੇ ਬਾਵਜੂਦ ਸੂਬੇ ਦੇ ਵਿਕਾਸ ਕਾਰਜ਼ਾਂ ਅੰਦਰ ਕੋਈ ਘਾਟ ਨਹੀ ਆਉਣ ਦਿੱਤੀ। ਇਹਨਾ ਵਿਚਾਰਾਂ ਦਾ ਪ੍ਰਗਟਾਵਾ ਅੱਜ ਟਰਾਂਸਪੋਰਟ ਤੇ ਜਲ ਸਪਲਾਈ ਮੰਤਰੀ ਪੰਜਾਬ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਜਰਗ ਚੌਂਕ ਮਲੇਰਕੋਟਲਾ ਨੇੜੇ 29.57 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਓਵਰਬਿ੍ਰਜ ਦਾ ਉਦਘਾਟਨ ਕਰਨ ਵੇਲੇ ਕੀਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਮਲੇਰਕੋਟਲਾ ਵਾਸੀਆਂ ਨੂੰ ਇਸ ਓਵਰਬਿ੍ਰਜ ਦੇ ਚਲਣ ਨਾਲ ਟੈ੍ਰਫਿਕ ਸਮੱਸਿਆ ਤੋਂ ਵੱਡੀ ਨਿਜ਼ਾਤ ਮਿਲੇਗੀ। ਉਨਾਂ ਕਿਹਾ ਕਿ ਲੁਧਿਆਣਾ, ਖੰਨਾ, ਪਟਿਆਲਾ ਨੂੰ ਜਾਣ ਵਾਲੀ ਟੈ੍ਰਫਿਕ ਓਵਰਬਿ੍ਰਜ ਤੋਂ ਲੰਘਣ ਨਾਲ ਸ਼ਹਿਰ ’ਚ ਆਵਾਜਾਈ ਅੰਦਰ ਕਿਸੇ ਕਿਸਮ ਦੀ ਪਰੇਸਾਨੀ ਦਾ ਹੁਣ ਲੋਕਾਂ ਨੂੰ ਸਾਮਣਾ ਨਹੀ ਕਰਨਾ ਪਵੇਗਾ। ਉਨਾਂ ਦੱਸਿਆ ਕਿ ਹੁਣ ਮਲੇਰਕੋਟਲਾ ਸਹਿਰ ਦੀਆਂ ਸੜਕਾਂ ਦੇ ਪੁਨਰ ਨਿਰਮਾਣ ਦਾ ਕਾਰਜ ਜੰਗੀ ਪੱਧਰ ’ਤੇ ਹੋਵੇਗਾ ਅਤੇ ਅਗਲੇ ਮਹੀਨਿਆਂ ਅੰਦਰ ਸਹਿਰ ਦੀਆਂ ਸਾਰੀਆਂ ਸੜਕਾਂ ਮੁਕੰਮਲ ਹੋ ਜਾਣਗੀਆਂ ਜਿੰਨਾਂ ਦੇ ਨਿਰਮਾਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 12 ਕਰੋੜ ਰੁਪਏ ਦੀ ਗਰਾਂਟ ਪ੍ਰਾਪਤ ਹੋ ਚੁੱਕੀ ਹੈ।
ਉਨਾਂ ਕਿਹਾ ਕਿ ਲੁਧਿਆਣਾ-ਸੰਗਰੂਰ ਮੁੱਖ ਮਾਰਗ ’ਤੇ ਬਣੇ 785 ਮੀਟਰ ਲੰਬੇ ਅਤੇ 10 ਮੀਟਰ ਚੌੜੇ ਓਵਰਬਿ੍ਰਜ ਨੂੰ ਮੁਕੰਮਲ ਹੋਣ ’ਚ ਭਾਵੇਂ ਕੁੱਝ ਸਮਾਂ ਜਰੂਰ ਲੱਗਿਆ ਹੈ, ਪਰੰਤੂ ਹੁਣ ਇਹ ਪੁੱਲ ਦੇ ਬਣਨ ਨਾਲ ਸ਼ਹਿਰ ਵਾਸੀਆ ’ਚ ਖੁਸ਼ੀ ਦਾ ਮਾਹੌਲ ਹੈ। ਉਨਾਂ ਕਿਹਾ ਕਿ ਓਵਰ ਬਿ੍ਰਜ ਦੇ ਨਾਲ ਦੋਵੇਂ ਪਾਸੇ ਆਵਾਜਾਈ ਲਈ ਵੱਖਰੇ ਪ੍ਰਬੰਧਾਂ ਵਜੋਂ 5.5 ਮੀਟਰ ਚੌੜੀਆਂ ਸੜਕਾਂ ਵੀ ਬਣਾਈਆਂ ਜਾਣਗੀਆਂ। ਉਨਾਂ ਕਿਹਾ ਕਿ ਮਲੇਰੋਕਟਲਾ ਸ਼ਹਿਰ ਦੀ ਵਿਕਾਸ ਪੱਖੋਂ ਨੁਹਾਰ ਬਦਲਣ ’ਚ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ।
ਇਸ ਮੌਕੇਐਸ.ਡੀ.ਐਮ. ਮਲੇਰਕੋਟਲਾ ਸ੍ਰੀ ਟੀ. ਬੈਨਿਥ ਆਈ.ਏ.ਐਸ., ਡੀ.ਐਸ.ਪੀ. ਸ੍ਰੀ ਸੰਜੀਵ ਭੱਟ, ਸ੍ਰੀ ਵਿਪਨ ਬਾਂਸਲ ਐਸ.ਸੀ. ਪੀ.ਬੀ.ਡਬਲਿਊ.ਡੀ., ਸੀ.ਐਸ.ਬੈਂਸ ਐਕਸ਼ੀਅਨ, ਘੱਟ ਗਿਣਤੀ ਕਮਿਸ਼ਨ ਦੇ ਸੀਨੀਅਰ ਉਪ ਚੇਅਰਮੈਨ ਪ੍ਰੋ. ਮੁਹੰਮਦ ਰਫੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਚੌਧਰੀ ਮੁਹੰਮਦ ਬਸੀਰ, ਪੰਜਾਬ ਵਕਫ ਬੋਰਡ ਦੇ ਮੈਂਬਰ ਸੇਖ ਸਯਾਦ ਹੁਸੈਨ, ਸਾਬਕਾ ਨਗਰ ਕੌਂਸਲ ਪ੍ਰਧਾਨ ਇਕਬਾਲ ਫੋਜੀ, ਕਾ. ਸ਼ੁਲੇਮਾਨ ਜੋਸ, ਮੁਨਸ਼ੀ ਮੁਹੰਮਦ ਅਸਰਫ. ਡਾ. ਮੁਹੰਮਦ ਇਕਬਾਲ ਸਮੇਤ ਸਾਰੇ ਕਾਂਗਰਸੀ ਨਗਰ ਕੌਂਸਲਰ ਮੌਜੂਦ
Please Share This News By Pressing Whatsapp Button