
ਨਾਹਰ ਸਿੰਘ ਪ੍ਰਧਾਨ ਅਤੇ ਬਿੱਟੂ ਮੈਣੀ ਮੀਤ ਪ੍ਰਧਾਨ ਨਿਯੁਕਤ

ਘੱਗਾ 6 ਅਪ੍ਰੈਲ (ਰਮਨ ਜੋਸ਼ੀ )- ਆਡ਼੍ਹਤੀ ਐਸੋਸੀਏਸ਼ਨ ਘੱਗਾ ਦੀ ਇੱਕ ਵਿਸ਼ੇਸ਼ ਮੀਟਿੰਗ ਸਥਾਨਕ ਬਾਬਾ ਚੇਤਨ ਦਾਸ ਦੀ ਸਮਾਧ ਤੇ ਹੋਈ ਜਿਸ ਵਿਚ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਅਤੇ ਪੁਰੀ ਕਮੇਟੀ ਦੀ ਚੋਣ ਕੀਤੀ ਗਈ।
ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੀਟਿੰਗ ਵਿਚ ਪੁਰਾਣੇ ਸਮੇਂ ਦਾ ਹਿਸਾਬ ਕਿਤਾਬ ਕੀਤਾ ਗਿਆ ਅਤੇ ਨਾਲ ਹੀ ਨਵੇਂ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕੀਤੀ ਗਈ ਜਿਸ ਵਿਚ ਸਰਬਸੰਮਤੀ ਨਾਲ ਨਾਹਰ ਸਿੰਘ ਨੂੰ ਪ੍ਰਧਾਨ ਅਤੇ ਜਤਿੰਦਰਪਾਲ ਬਿੱਟੂ ਮੈਣੀ ਨੂੰ ਐਸੋਸੀਏਸ਼ਨ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਨਾਲ ਹੀ ਰੂਪ ਚੰਦ ਨੂੰ ਸਰਪਰਸਤ, ਸੁਰੇਸ਼ ਕੁਮਾਰ ਨੂੰ ਖਜ਼ਾਨਚੀ ਅਤੇ ਗਿਰਧਾਰੀ ਲਾਲ ਨੂੰ ਸਕੱਤਰ ਅਤੇ ਅਮ੍ਰਿਤਪਾਲ, ਅਜੇ ਕੁਮਾਰ ਜੈਨ, ਤਰਸੇਮ ਚੰਦ ਪਾਤੜਾ, ਕੁਲਦੀਪ ਸ਼ਰਮਾ, ਸਿਓਪਾਲ ਗੱਗੀ ਨੂੰ ਐਸੋਸੀਏਸ਼ਨ ਵਿੱਚ ਮੈਂਬਰ ਵਜੋਂ ਲਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੇਖ ਰਾਜ ਗਰਗ, ਸਲੀਮ ਖ਼ਾਨ, ਨਰੇਸ਼ ਕੁਮਾਰ ਸਾਬਕਾ ਪ੍ਰਧਾਨ ਤੋਂ ਇਲਾਵਾ ਪਵਨ ਕੁਮਾਰ ਆਦਿ ਹਾਜਰ ਸਨ।
Please Share This News By Pressing Whatsapp Button