
ਬੁਲਟ ਦੇ ਪਟਾਕੇ ਵਜਾਉਣ ਵਾਲਿਆਂ ਵਿਰੁੱਧ ਪਟਿਆਲਾ ਪੁਲਸ ਸਖਤ
ਪਟਿਆਲਾ 6 ਅਪ੍ਰੈਲ (ਗਗਨਦੀਪ ਸਿੰਘ ਦੀਪ)
ਐੱਸਐੱਸਪੀ ਪਟਿਆਲਾ ਸ੍ਰੀ ਵਿਕਰਮਜੀਤ ਦੁੱਗਲ ਆਈ ਪੀ ਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡੀ ਐੱਸ ਪੀ ਅੱਛਰੂ ਰਾਮ ਜੀ ਦੀ ਜੇਰ ਨਿਗਰਾਨੀ ਹੇਠ ਸਿਟੀ 1 ਦੇ ਇੰਚਾਰਜ ਜਗਰਾਜ ਸਿੰਘ ਵੱਲੋਂ ਸਥਾਨਕ ਸ਼ੇਰਾਂ ਵਾਲੇ ਗੇਟ ਇਕ ਨਾਕਾਬੰਦੀ ਕੀਤੀ ਗਈ ਜਿਥੇ ਬੁਲਟ ਦੇ ਪਟਾਕੇ ਵਜਾਉਣ ਵਾਲਿਆਂ ਦੇ ਚਲਾਨ ਕੀਤੇ ਗਏ ਅਤੇ ਬਿਨਾਂ ਮਾਸਕ ਘੁੰਮਣ ਵਾਲਿਆਂ ਦੇ ਵੀ ਚਲਾਨ ਕੀਤੇ ਗਏ ਜਗਰਾਜ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਜੇਕਰ ਕੋਈ ਵੀ ਦਿਲ ਦਾ ਮਰੀਜ਼ ਹੈ ਤਾਂ ਇਹ ਬੁਲਟ ਦੇ ਪਟਾਕੇ ਦੀ ਆਵਾਜ਼ ਨਾਲ ਕੁਝ ਵੀ ਹੋ ਸਕਦਾ ਹੈ ਅਤੇ ਸ਼ੋਰ ਪ੍ਰਦੂਸ਼ਣ ਵੀ ਇਸ ਨਾਲ ਵਧਦਾ ਹੈ ਜਿਸ ਕਰਕੇ ਪਟਿਆਲਾ ਪੁਲੀਸ ਵੱਲੋਂ ਲਗਾਤਾਰ ਬੁਲਟ ਦੇ ਪਟਾਕੇ ਵਜਾਉਣ ਵਾਲਿਆਂ ਦੇ ਖ਼ਿਲਾਫ਼ ਮੁਹਿੰਮ ਆਰੰਭੀ ਹੋਈ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਮੁਹਿੰਮ ਜਾਰੀ ਰਹੇਗੀ ਤੇ ਬੁਲਟ ਦੇ ਪਟਾਕੇ ਵਜਾਉਣ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਸਖਤ ਕਾਰਵਾਈ ਨਾਕਾਬੰਦੀ ਦੌਰਾਨ ਡਿਊਟੀ ਦੇ ਰਹੇ ਮੁਲਾਜ਼ਮਾਂ ਵਿਚ ਐੱਸ ਆਈ ਪਾਲ ਸਿੰਘ ਮੁਨਸ਼ੀ ਟਰੈਫਿਕ ਪੁਲੀਸ ਚੰਨਪ੍ਰੀਤ ਸਿੰਘ ਏਐਸਆਈ ਬਲਜੀਤ ਸਿੰਘ ਏਐਸਆਈ ਕਰਮਜੀਤ ਸਿੰਘ ਅਡੀਸ਼ਨਲ ਮੁਨਸ਼ੀ ਦਲਜੀਤ ਸਿੰਘ ਹਾਜ਼ਰ ਸਨ
Please Share This News By Pressing Whatsapp Button