
ਤੇਜ ਰਫ਼ਤਾਰੀ ਕਾਰਨ ਵਾਪਰਦੇ ਹਾਦਸਿਆਂ ਨੂੰ ਠੱਲ ਪਾਉਣ ਲਈ ਟ੍ਰੈਫਿਕ ਸਪੀਡ ਰਾਡਾਰ ਪੁਲਸ ਹੋਈ ਸਖਤ
ਪਟਿਆਲਾ, 6 ਅਪ੍ਰੈਲ (ਰੁਪਿੰਦਰ ਸਿੰਘ) : ਤੇਜ ਰਫਤਾਰੀ ਕਾਰਨ ਵਾਪਰਦੇ ਹਾਦਸਿਆਂ ਨੂੰ ਠੱਲ ਪਾਉਣ ਲਈ ਅੱਜ ਪਟਿਆਲਾ ਬਠਿੰਡਾ ਬਾਈਪਾਸ ‘ਤੇ ਟੈਫਿਕ ਸਪੀਡ ਰਾਡਾਰ ਦੇ ਇੰਚਾਰਜ ਜਗਵਿੰਦਰ ਸਿੰਘ ਬੁੱਟਰ ਨੇ ਆਪਣੀ ਟੀਮ ਮੁਲਾਜ਼ਮ ਲਾਲ ਚੰਦ ਅਤੇ ਸੁਖਦੇਵ ਸਿੰਘ ਘਾਰੂ ਸਮੇਤ ਤੇਜ ਰਫਤਾਰ ਵਾਹਨ ਚਲਾ ਰਹੇ ਵਿਅਕਤੀਆਂ ਦੇ ਚਲਾਨ ਕੱਟੇ ਨਾਲ ਹੀ ਮੁਲਾਜ਼ਮਾਂ ਵੱਲੋਂ ਦੇਸ਼ ਵਿੱਚ ਫੈਲੀ ਕਰੋਨਾ ਮਹਾਂਮਾਰੀ ਦੇ ਸਬੰਧ ਵਿੱਚ ਲੋਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਸਬੰਧੀ ਜਾਗਰੂਕ ਵੀ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਸਪੀਡ ਰਾਡਾਰ ਇੰਚਾਰਜ ਜਿਲ੍ਹਾ ਪਟਿਆਲਾ ਜਗਵਿੰਦਰ ਸਿੰਘ ਬੁੱਟਰ ਨੇ ਕਿਹਾ ਕਿ ਐਸ.ਐਸ.ਪੀ. ਪਟਿਆਲਾ ਸ਼੍ਰੀ ਵਿਰਕਮਜੀਤ ਦੁੱਗਲ, ਐਸ.ਪੀ. ਟ੍ਰੈਫਿਕ ਪਲਵਿੰਦਰ ਸਿੰਘ ਚੀਮਾ ਅਤੇ ਸ਼੍ਰੀ ਅਛਰੂ ਰਾਮ ਦੀ ਰਹਿਨੁਮਾਈ ਹੇਠ ਓਵਰ ਸਪੀਡ ਦੇ ਚਲਾਨ ਕੱਟਣ ਲਈ ਇਕ ਵਿਸ਼ੇਸ਼ ਟੀਮ ਤਿਆਰ ਕੀਤੀ ਗਈ ਹੈ ਤੇ ਅਜਿਹੇ ਨਾਕੇ ਉਨ੍ਹਾਂ ਵੱਲੋਂ ਵੱਖ ਵੱਖ ਸਬ ਡਵੀਜ਼ਨਾਂ ਦੀਆਂ ਸੜਕਾਂ ‘ਤੇ ਜਾ ਕੇ ਲਗਾਏ ਜਾ ਰਹੇ ਹਨ ਤਾਂ ਜੋ ਤੇਜ਼ ਰਫਤਾਰੀ ਕਾਰਨ ਵਾਪਰਦੇ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਟੀਮ ਸਮੇਤ ਰਾਹਗੀਰਾਂ ਨੂੰ ਸੜਕੀ ਆਵਾਜ਼ਾਈ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਲੋਕ ਸਹੀ ਤਰੀਕੇ ਨਾਲ ਆਪਣੇ ਵਾਹਨ ਨੂੰ ਸਹੀ ਸਪੀਡ ਦੇ ਵਿੱਚ ਚਲਾਉਣ। ਸ. ਬੁੱਟਰ ਨੇ ਕਿਹਾ ਕਿ ਅੱਜ ਜੋ ਦੇਸ਼ ਅੰਦਰ ਕੋਵਿਡ 19 ਦੀ ਮਹਾਂਮਾਰੀ ਚੱਲ ਰਹੀ ਹੈ, ਉਸ ਸਬੰਧੀ ਵੀ ਉਨ੍ਹਾਂ ਵੱਲੋਂ ਲੋਕਾਂ ਨੂੰ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਟ੍ਰੈਫਿਕ ਮੁਲਾਜਮ ਸੁਖਦੇਵ ਸਿੰਘ ਘਾਰੂ ਅਤੇ ਟ੍ਰੈਫਿਕ ਮੁਲਾਜ਼ਮ ਲਾਲ ਚੰਦ ਵੀ ਸ਼ਾਮਲ ਸਨ।
Please Share This News By Pressing Whatsapp Button