
ਅੰਡੇਮਾਨ ਨਿਕੋਬਾਰ ਵਿਖੇ ਸਮਾਨ ਨਾ ਪਹੁੰਚਾਉਣ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਵਿਰੁੱਧ ਮਾਮਲਾ ਦਰਜ਼
ਪਟਿਆਲਾ, 6 ਅਪ੍ਰੈਲ (ਰੁਪਿੰਦਰ ਸਿੰਘ) : ਥਾਣਾ ਸਿਵਲ ਲਾਈਨ ਪਟਿਆਲਾ ਦੀ ਪੁਲਸ ਨੇ ਏ.ਜੀ.ਪੀ.ਰੀ. ਲੋਕੇਟਰਜ਼ ਨਾਮਕ ਕੰਪਨੀ ਦੇ ਮਾਲਕ ਰਣਬੀਰ ਦਹਿਆ ਦੇ ਖਿਲਾਫ ਸਮਾਨ ਨਾ ਪਹੁੰਚਾਉਣ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਤਹਿਤ ਮਾਮਲਾ ਦਰਜ਼ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਮੀਤ ਸਿੰਘ ਪੁੱਤਰ ਬਲਵਿੰਦਰ ਜੀਤ ਸਿੰਘ ਵਾਸੀ ਅਮਨ ਵਿਹਾਰ ਭਾਦਸੋਂ ਰੋਡ ਪਟਿਆਲਾ ਨੇ ਦੱਸਿਆ ਕਿ ਉਸਦੀ ਬਦਲੀ ਅੰਡੇਮਾਨ ਨਿਕੋਬਾਰ ਵਿਖੇ ਹੋਈ ਸੀ, ਜਿਥੇ ਉਸ ਨੂੰ ਘਰੇਲੂ ਸਮਾਨ ਅਤੇ ਗੱਡੀ ਅੰਡੇਮਾਨ ਨਿਕੋਬਾਰ ਵਿਖੇ ਪਹੁੰਚਾਉਣ ਲਈ ਏਜੀਪੀਰੀ ਲੋਕੇਟਰਜ਼ ਨਾਮਕ ਕੰਪਨੀ ਨਾਲ ਸੰਪਰਕ ਕੀਤਾ ਤੇ ਉਸਦੀ ਗੱਲ ਕੰਪਨੀ ਦੇ ਮਾਲਕ ਨਾਲ ਹੋਈ, ਜਿਸ ਨੇ20 ਦਿਨਾਂ ਦੇ ਅੰਦਰ ਸਮਾਨ ਪਹੁੰਚਾਉਣ ਲਈ 2 ਲੱਖ ਰੁਪਏ ਦੀ ਗੱਲ ਤੈਅ ਕਰ ਲਈ ਸੀ ਪਰ ਬਾਅਦ ਵਿੱਚ ਮੁਦਈ ਨੇ ਕਥਿਤ ਦੋਸ਼ੀ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਸਮਾਨ ਅੱਧ ਰਸਤੇ ਵਿੱਚ ਪਹੁੰਚ ਗਿਆ ਹੈ ਅਤੇ ਇਕ ਹਫਤਾ ਬੀਤ ਜਾਣ ਤੋਂ ਬਾਅਦ ਜਦੋਂ ਮੁਦਈ ਵੱਲੋਂ ਦੁਬਾਰਾ ਕੰਪਨੀ ਦੇ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਗੱਡੀ ਨੰਬਰ ਪੀ.ਬੀ. 11ਸੀਜੀ 1182 ਪਹੁੰਚਾਉਣ ਤੋਂ ਮਨ੍ਹਾ ਕਰ ਦਿੱਤਾ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੁਲਸ ਨੇ ਮਨਮੀਤ ਸਿੰਘ ਦੀ ਸ਼ਿਕਾਇਤ ‘ਤੇ ਉਕਤ ਕੰਪਨੀ ਦੇ ਮਾਲਕ ਦੇ ਖਿਲਾਫ 407, 506 ਆਈ.ਪੀ.ਸੀ . ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Please Share This News By Pressing Whatsapp Button