
ਟ੍ਰੈਫਿਕ ਪੁਲਸ ਸਿਟੀ 2 ਨੇ ਬੁਲਟ ਦੇ ਪਟਾਕੇ ਵਜਾਉਣ ਵਾਲਿਆਂ ਦੇ ਕੱਟੇ ਚਲਾਨ
ਪਟਿਆਲਾ, 7 ਅਪ੍ਰੈਲ (ਗਗਨਦੀਪ ਸਿੰਘ ਦੀਪ) : ਟ੍ਰੈਫਿਕ ਪੁਲਸ ਦੇ ਕਪਤਾਨ ਪਲਵਿੰਦਰ ਸਿੰਘ ਚੀਮਾ ਅਤੇ ਉੱਪ ਕਪਤਾਨ ਅੱਛਰੂ ਰਾਮ ਦੇ ਆਦੇਸ਼ਾਂ ਤਹਿਤ ਅੱਜ ਟ੍ਰੈਫਿਕ ਪੁਲਸ ਸ਼ਹਿਰੀ 2 ਦੇ ਮੁਖੀ ਭਗਵਾਨ ਸਿੰਘ ਲਾਡੀ ਵੱਲੋਂ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਵਾਲਿਆਂ ਦੇ ਚਲਾਨ ਕੱਟ ਕੇ ਵੱਡੀ ਕਾਰਵਾਈ ਕੀਤੀ। ਸ. ਲਾਡੀ ਨੇ ਦੱਸਿਆ ਕਿ ਬੁਲੇਟ ਦੇ ਪਟਾਕੇ ਵਜਾਉਣ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਜੋ ਕਿ ਬੁਲੇਟ ਦੇ ਪਟਾਕਿਆਂ ਨੂੰ ਇਕ ਮਨੋਰਜੰਨ ਮੰਨਦੀਆਂ ਹਨ ਪਰ ਉਨ੍ਹਾਂ ਨੂੰ ਜਾਗਰੂਕ ਕਰਕੇ ਇਹ ਦੱਸਣਾ ਵੀ ਸਾਡਾ ਫਰਜ ਬਣਦਾ ਹੈ ਕਿ ਇਨ੍ਹਾਂ ਪਟਾਕਿਆਂ ਨਾਲ ਜਿਥੇ ਸ਼ੋਰ ਪ੍ਰਦੂਸ਼ਣ ਫੈਲਦਾ ਹੈ, ਉਥੇ ਹੀ ਦਿਲ ਦੇ ਕਮਜ਼ੋਰ ਵਿਅਕਤੀਆਂ ਲਈ ਵੀ ਇਹ ਪਟਾਕੇ ਘਾਤਕ ਸਾਬਿਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸੇ ਤਹਿਤ ਅੱਜ ਕਾਰਵਾਈ ਕਰਦਿਆਂ ਉਨ੍ਹਾਂ ਵੱਲੋਂ ਕਈ ਬੁਲੇਟ ਦੇ ਚਲਾਨ ਕੀਤੇ ਗਏ ਅਤੇ ਕਈਆਂ ਨੂੰ ਬਾਊਂਡ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਟ੍ਰੈਫਿਕ ਪੁਲਸ ਦੇ ਮੁਲਾਜ਼ਮ ਵੀ ਸ਼ਾਮਲ ਸਨ।
Please Share This News By Pressing Whatsapp Button