♦इस खबर को आगे शेयर जरूर करें ♦

ਬੋਲਣ ਤੇ ਸੁਨਣ ਤੋਂ ਅਸਮਰਥ ਬੱਚੀਆਂ ਨੇ ਨਾਨੀ ਮਾਸੀ ਨੂੰ ਦੱਸਿਆ ਇਸ਼ਾਰਿਆਂ ਨਾਲ, ਮਾਮਾ ਕਰਦਾ ਸੀ ਸ਼ਰੀਰਕ ਸ਼ੋਸ਼ਣ ਤੇ ਕੁੱਟਮਾਰ

ਪਟਿਆਲਾ, 7 ਅਪ੍ਰੈਲ (ਰੁਪਿੰਦਰ ਸਿੰਘ) : ਨਾਨਕੇ ਰਹਿ ਰਹੀਆਂ ਬੋਲਣ ਤੇ ਸੁਨਣ ਤੋਂ ਅਸਮਰਥ ਦੋ ਨਾਬਾਲਗ ਭੈਣਾਂ ਨਾਲ ਮਾਮੇ ਵੱਲੋਂ ਹੀ ਕੁੱਟਮਾਰ ਕਰਨ ਤੇ ਸਰੀਰਕ ਸੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਨਾਨੀ ਤੇ ਮਾਸੀ ਬੱਚੀਆਂ ਨੂੰ ਮਿਲਣ ਲਈ ਨਾਨਕੇ ਘਰ ਪੁੱਜੀਆਂ। ਸਹਿਮੀਆਂ ਹੋਈਆਂ ਬੱਚੀਆਂ ਨੇ ਇਸ਼ਾਰੇ ਕਰਕੇ ਆਪਣੀ ਨਾਨੀ ਤੇ ਮਾਸੀ ਨੂੰ ਸਾਰੀ ਘਟਨਾ ਬਾਰੇ ਜਾਣੂ ਕਰਵਾਇਆ ਤੇ ਫਿਰ ਥਾਣਾ ਬਖਸ਼ੀਵਾਲਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।
ਪੁਲਿਸ ਨੇ ਬੱਚੀਆਂ ਦੀ ਨਾਨੀ ਤੇ ਮਾਸੀ ਦੇ ਬਿਆਨਾਂ ‘ਤੇ ਤਾਰੀ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮ ਵੀ ਦੋ ਬੱਚਿਆਂ ਦਾ ਪਿਤਾ ਹੈ। ਥਾਣਾ ਮੁਖੀ ਕਰਨਵੀਰ ਸਿੰਘ ਸੰਧੂ ਨੇ ਕਿਹਾ ਕਿ ਬੱਚੀਆਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਫਿਲਹਾਲ ਮੁਲਜ਼ਮ ਫਰਾਰ ਹੈ ਜਿਸਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਸ਼ਿਕਾਇਤਕਰਤਾ ਅਨੁਸਾਰ ਉਸਦੀ ਭੈਣ ਦਾ ਦੂਸਰਾ ਵਿਆਹ ਹੋਇਆ ਸੀ ਤੇ ਉਸ ਕੋਲ ਇਕ ਲੜਕੀ ਪੈਦਾ ਹੋਈ। ਲੜਕੀ ਦਾ ਵਿਆਹ ਅਜਮੇਰ ਸਿੰਘ ਨਾਲ ਹੋਇਆ। ਵਿਆਹ ਤੋਂ ਕੁਝ ਸਾਲ ਬਾਅਦ ਲੜਕੀ ਨੂੰ ਪਤੀ ਨੇ ਅੱਗ ਲਗਾ ਕੇ ਮਾਰ ਦਿੱਤਾ, ਜਿਸ ਤੋਂ ਬਾਅਦ ਅਜਮੇਰ ਪਤਨੀ ਦੇ ਕਤਲ ਮਾਮਲੇ ਵਿਚ ਜੇਲ੍ਹ ‘ਚ ਬੰਦ ਹੈ। ਇਨ੍ਹਾਂ ਦੇ ਪੰਜ ਬੱਚੇ ਹਨ, ਜਿਨਾਂ ਵਿਚੋਂ ਤਿੰਨ ਬੋਲਣ ਤੇ ਸੁਨਣ ਤੋਂ ਅਸਮਰਥ ਹੋਣ ਕਾਰਨ ਆਪਣੇ ਨਾਨੇ ਘਰ ਰਹਿ ਰਹੇ ਹਨ।
ਦੋਸ਼ ਹੈ ਕਿ ਇਥੇ ਤਾਰਾ ਸਿੰਘ ਨੇ ਦੋ ਬੱਚੀਆਂ ਨਾਲ ਮਾੜਾ ਵਿਹਾਰ ਕਰਨਾ ਸ਼ੁਰੂ ਕਰ ਦਿੱਤਾ, ਇਹ ਸਿਲਸਿਲਾ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਸੀ, ਜਿਸ ਬਾਰੇ ਬੱਚੀਆਂ ਕਿਸੇ ਨੂੰ ਦੱਸ ਨਹੀਂ ਸਕੀਆਂ। ਸ਼ਿਕਾਇਤ ਕਰਤਾ ਅਨੁਸਾਰ ਬੀਤੇ ਦਿਨ ਜਦੋਂ ਉਹ ਬੱਚੀਆਂ ਕੋਲ ਪੁੱਜੀ ਤਾਂ ਉਹ ਬਹੁਤ ਡਰੀਆਂ ਹੋਈਆਂ ਸਨ ਤੇ ਹੱਥਾਂ ਨਾਲ ਇਸ਼ਾਰੇ ਕਰਕੇ ਕੁੱਟਮਾਰ ਕਰਨ ਤੇ ਸਰੀਰਕ ਸ਼ੋਸ਼ਣ ਹੋਣ ਬਾਰੇ ਜਾਣਕਾਰੀ ਦਿੱਤੀ।

Please Share This News By Pressing Whatsapp Button




स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129