
ਪੰਜਾਬ ਸਰਕਾਰ ਨੇ ਵਿੱਤੀ ਸਾਲ 2020-21 ਲਈ ਬਿਜਲੀ ਨਿਗਮ ਨੂੰ 10,106 ਕਰੋੜ ਦੀ ਸਬਸਿਡੀ ਜਾਰੀ ਕੀਤੀ : ਵੇਨੂੰ ਪ੍ਰਸ਼ਾਦ
ਪਟਿਆਲਾ, 7 ਅਪ੍ਰੈਲ (ਰੁਪਿੰਦਰ ਸਿੰਘ) : ਪੰਜਾਬ ਬਿਜਲੀ ਨਿਗਮ ਨੇ ਹਾਲ ਹੀ ਵਿੱਚ ਬਿਜਲੀ ਨਿਗਮ ਦੇ ਸੀਐਮਡੀ ਏ. ਵੇਨੂੰ ਪ੍ਰਸ਼ਾਦ ਦੇ ਹਵਾਲ ਨਾਲ ਸੂਚਨਾ ਜਾਰੀ ਕੀਤੀ ਹੈ ਕਿ ਪੰਜਾਬ ਸਰਕਾਰ ਨੇ ਬਿਜਲੀ ਨਿਗਮ ਨੂੰ ਵਿੱਤੀ ਸਾਲ 2020-21 ਭਾਵ ਲੰਘਿਆਂ ਵਿੱਤੀ ਵਰ੍ਹੇ ਦੀ 10,106 ਕਰੋੜ ਦੀ ਸਬਸਿਡੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਦਰਸਾਇਆ ਗਿਆ ਹੈ ਕਿ ਖੇਤੀ ਸਬਸਿਡੀ 6056 ਕਰੋੜ, ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਲਈ 1610 ਕਰੋੜ ਸਨਅਤੀ ਸਬਸਿਡੀ 1991 ਕਰੋੜ, ਈ ਅਡਜਸਟਮੈਂਟ 329 ਕਰੋੜ, ਵਿਆਜ ਅਡਜਸਟਮੈਂਟ 120 ਕਰੋੜ ਸ਼ਾਮਲ ਹੈ। ਸੀਐਮਡੀ ਨੇ ਦੱਸਿਆ ਕਿ ਵੱਖਵੱਖ ਸ਼੍ਰੇਣੀਆਂ ਦੇ 36.27 ਲੱਖ ਖਪਤਕਾਰਾਂ ਨੂੰ ਸਬਸਿਡੀਆਂ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ 10621 ਕਰੋੜ ਦੀ ਸਬਸਿਡੀ ਵਿੱਚੋਂ 7180 ਕਰੋੜ ਰੁਪਏ ਕਰੀਬ ਪੋਣੇ 14 ਲੱਖ ਤੋਂ ਵੱਧ ਖੇਤੀਬਾੜੀ ਖਪਤਕਾਰਾਂ ਲਈ, 1513 ਕਰੋੜ ਰੁਪਏ 21 ਲੱਖ ਅਨੁਸੂਚਿਤ ਜਾਤੀ, ਗਰੀਬੀ ਰੇਖਾ ਤੋਂ ਹੇਠਾਂ ਅਤੇ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਘਰੇਲੂ ਖਪਤਕਾਰਾਂ ਲਈ ਜਿਨ੍ਹਾਂ ਦਾ ਲੋਡ 1 ਕਿਲੋ ਵਾਡ ਤੋਂ ਘੱਟ ਹੈ ਨੂੰ 200 ਯੂਨਿਟ ਪ੍ਰਤੀ ਮਹੀਨਾ ਆਜ਼ਾਦੀ ਘੁਲਾਟੀਆਂ ਨੂੰ 300 ਪ੍ਰਤੀ ਮਹੀਨੇ ਦੇ ਹਿਸਾਬ ਸਬਸਿਡੀ ਦਿੱਤੀ ਜਾਂਦੀ ਹੈ। ਪੰਜਾਬ ਦੇ ਉਦਯੋਗਿਕ ਖਪਤਕਾਰਾਂ ਨੂੰ ਜਿਹੜੀ ਛੋਟੇ ਖੇਤਰ ਵਿੱਚ ਆਉਂਦੇ ਹਨ ਨੂੰ 5 ਰੁਪਏ ਪ੍ਰਤੀ ਕਿਲੋ ਵਾਡ ਸਮੇਤ ਫਿਕਸ ਚਾਰਜ ਅਤੇ ਦਰਮਿਆਨੇ ਅਤੇ ਵੱਡੇ ਖਪਤਕਾਰਾਂ ਨੂੰ 5 ਰੁਪਏ ਪ੍ਰਤੀ ਕੇ.ਵੀ.ਏ. ਵੇਰੀਏਬਲ ਚਾਰਜ ਮੁਤਾਬਿਕ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ 31 ਮਾਰਚ 2020 ਨੂੰ 15628 ਕਰੋੜ ਦੇ ਉਦੇਂ ਕਰਜੇ ਨੂੰ ਖਤਮ ਕਰ ਦਿੱਤਾ ਗਿਆ ਹੈ। ਇਸਤੇ ਬਣਦਾ 1307 ਕਰੋੜ ਦਾ ਵਿਆਜ ਪੰਜਾਬ ਸਰਕਾਰ ਵੱਲੋਂ ਅਦਾ ਕੀਤਾ ਗਿਆ ਹੈ।
ਸਰਕਾਰ ਵੱਲੋਂ ਇਸੇ ਵਿੱਤੀ ਵਰ੍ਹੇ ਵਿੱਚ ਬਿਜਲੀ ਨਿਗਮ ਨੂੰ ਉਦੇਂ ਯੋਜਨਾ ਅਧੀਨ 579 ਕਰੋੜ ਬਤੌਰ ਹਾਨ ਫੰਡ ਦਿੱਤਾ ਗਿਆ। 31 ਮਾਰਚ 2020 ਤੱਕ ਖੇਤੀ ਸਬਸਿਡੀ ਬਕਾਇਆ 5779 ਕਰੋੜ ਰੁਪਏ ਦਾ ਹੈ।
Please Share This News By Pressing Whatsapp Button