
ਨਾਈਟ ਕਰਫਿਊ ਦੀ ਉਲੰਘਣਾ ਕਰਨ ‘ਤੇ ਮਸ਼ਹੂਰ ਮਦਰਾਸੀ ਡੋਸਾ ਦੇ ਮਾਲਕ ਸਮੇਤ ਹੋਰਨਾਂ ਖਿਲਾਫ ਮਾਮਲਾ ਦਰਜ਼
ਪਟਿਆਲਾ, 7 ਅਪ੍ਰੈਲ (ਰੁਪਿੰਦਰ ਸਿੰਘ) : ਕੋਤਵਾਲੀ ਪਟਿਆਲਾ ਦੀ ਪੁਲਸ ਨੇ ਜਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸ਼ੇਰਾਂ ਵਾਲਾ ਗੇਟ ਸਥਿਤ ਮਸ਼ਹੂਰ ਮਦਰਾਸੀ ਡੋਸਾ ਦੇ ਮਾਲਕ ਸਮੇਤ ਹੋਰਨਾਂ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਇਸ ਮਾਮਲੇ ‘ਚ ਨਾਮਜਦ ਵਿਅਕਤੀਆਂ ਦੀ ਪਹਿਚਾਣ ਆਸਲਫੀ ਲਾਲ ਪੁੱਤਰ ਜੀਤ ਲਾਲ, ਜੈ ਚੰਦਰਨ ਪੁੱਤਰ ਰਾਜ, ਦੁਕਾਨ ਮਾਲਕ ਕਲਿਆਣੀ ਵਜੋਂ ਹੋਈ ਹੈ ਅਤੇ ਇਨ੍ਹਾਂ ਨਾਲ ਇਕ ਹੋਰ ਅਣਪਛਾਤਾ ਵਿਅਕਤੀ ਵੀ ਸ਼ਾਮਲ ਸੀ। ਸਹਾਇਕ ਥਾਣੇਦਾਰ ਜੀਤ ਸਿੰਘ ਅਨੁਸਾਰ ਪੁਲਸ ਪਾਰਟੀ ਸਮੇਤ ਕਰੋਨਾ ਵਾਇਰਸ ਦੀ ਰੋਕਥਾਮ ਸਬੰਧੀ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਨਾਇਟ ਕਰਫਿਊ ਦੇ ਸਬੰਧ ਵਿੱਚ ਤਵੱਕਲੀ ਮੋੜ ਪਟਿਆਲਾ ਪਾਸ ਮੌਜੂਦ ਸੀ, ਜਿਥੇ ਉਕਤ ਕਥਿਤ ਦੋਸ਼ੀਆਂ ਨੇ ਸ਼ੇਰਾਂ ਵਾਲੇ ਗੇਟ ਪਟਿਆਲਾ ਪਾਸ ਆਪਣੀ ਮਦਰਾਸੀ ਡੋਸਾ ਨਾਮੀ ਦੁਕਾਨ ਖੋਲੀ ਹੋਈ ਸੀ, ਜਿਥੇ ਦੋਸ਼ੀਆਂ ਨੇ ਕਰਫਿਊ ‘ਚ ਆਪਣੀ ਦੁਕਾਨ ਖੋਲ ਕੇ ਮਾਣਯੋਗ ਜਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਪੁਲਸ ਨੇ ਉਕਤ ਦੋਸ਼ੀਆਂ ਦੇ ਖਿਲਾਫ 188 ਤਹਿਤ ਮਾਮਲਾ ਦਰਜ਼ ਕਰਕੇ ਕਾਰਵਾਈ ਸੁਰੂ ਕਰ ਦਿੱਤੀ ਹੈ।
Please Share This News By Pressing Whatsapp Button