
ਕੇਂਦਰੀ ਜੇਲ੍ਹ ਪਟਿਆਲਾ ‘ਚੋਂ ਮਿੱਟੀ ‘ਚ ਦੱਬਿਆ ਹੋਇਆ ਮਿਲਿਆ ਮੋਬਾਈਲ ਫੋਨ
ਪਟਿਆਲਾ, 7 ਅਪ੍ਰੈਲ (ਰੁਪਿੰਦਰ ਸਿੰਘ) : ਥਾਣਾ ਤ੍ਰਿਪੜੀ ਪਟਿਆਲਾ ਦੀ ਪੁਲਸ ਨੇ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲੇ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਜੇਲ੍ਹ ਸੁਪਰਡੈਂਟ ਕੇਂਦਰੀ ਜੇਲ੍ਹ ਪਟਿਆਲਾ ਜਗਜੀਤ ਸਿੰਘ ਨੇ ਦੱਸਿਆ ਕਿ ਅਹਾਤਾ ਨੰਬਰ 5/6 ਦੇ ਅੰਦਰ ਬਣੀਆ ਹੋਈਆਂ ਮਸ਼ੀਨਾਂ ਦੇ ਕਮਰੇ ਦੇ ਪਿਛਲੇ ਪਾਸੇ ਮਿੱਟੀ ਵਿੱਚ ਦੱਬਿਆ ਹੋਇਆ 1 ਟੱਚ ਮੋਬਾਈਲ ਫੋਨ ਮਾਰਕਾ ਓਪੋ ਟੁੱਟੀ ਹੋਈ ਸਕਰੀਨ ਤੇ ਬਿਨ੍ਹਾਂ ਸਿਮ ਤੋਂ ਲਵਾਰਿਸ ਹਾਲਤ ਵਿੱਚ ਬ੍ਰਾਮਦ ਹੋਇਆ ਹੈ। ਪੁਲਸ ਨੇ ਇਸ ਮੋਬਾਈਲ ਫੋਨ ਨੂੰ ਲੁਕੋ ਕੇ ਰੱਖਣ ਵਾਲੇ ਅਣਪਛਾਤੇ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ।
Please Share This News By Pressing Whatsapp Button