
ਪਟਿਆਲਾ ਪੁਲਿਸ ਵੱਲੋਂ ਐਸ.ਬੀ.ਆਈ. ਬੈਂਕ ਬ੍ਰਾਂਚ ਪਿੰਡ ਕਲਿਆਣ ਵਿੱਚ ਹੋਈ ਵਾਰਦਾਤ ਦੇ ਦੋਸ਼ੀ ਕਾਬੂ
ਪਟਿਆਲਾ, 13 ਅਪ੍ਰੈਲ (ਰੁਪਿੰਦਰ ਸਿੰਘ) : ਵਿਕਰਮ ਜੀਤ ਦੁੱਗਲ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ, ਕਰੀਮੀਨਲ ਪ੍ਰਵਿਰਤੀ ਅਤੇ ਲੁੱਟ ਖੋਹ ਚੋਰੀ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਵਰੁਨ ਸ਼ਰਮਾਂ ਆਈਪੀਐਸ ਕਪਤਾਨ ਪੁਲਿਸ, ਸਿਟੀ ਪਟਿਆਲਾ ਦੀ ਸੁਪਰਵੀਜ਼ਨ ਅਨੁਸਾਰ, ਯੋਗੇਸ਼ ਕੁਮਾਰ ਡੀ.ਐਸ.ਪੀ. ਸਿਟੀ-1 ਪਟਿਆਲਾ ਦੀ ਰਹਿਨੁਮਾਈ ਹੇਠ ਐਸ.ਆਈ, ਕਰਨਬੀਰ ਸਿੰਘ ਸੰਧੂ ਮੁੱਖ ਅਫਸਰ ਥਾਣਾ ਬਖਸ਼ੀਵਾਲਾ ਅਤੇ ਐਸ. ਆਈ. ਪ੍ਰਿਤਪਾਲ ਸਿੰਘ ਇੰਚਾਰਜ ਚੋਰੀ ਸੈਂਚੁਰੀ ਇਨਕਲੇਵ ਪਟਿਆਲਾ ਸਮੇਤ ਪੁਲਿਸ ਟੀਮ ਦੇ ਮਿਤੀ 09-10/04/22) ਦੀ ਦਰਮਿਆਨੀ ਰਾਤ ਸਮੇਂ ਐਸ.ਬੀ.ਆਈ. ਬੈਂਕ ਝਾਂਜ਼ ਪਿੰਡ ਕਲਿਆਣ ਵਿਚ ਪਾੜ ਪਾ ਕੇ ਕੈਸ਼ ਲੁੱਟਣ ਦੀ ਕੋਸਿਸ਼ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੁੱਗਲ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ.ਬੀ.ਆਈ. ਬੈਂਕ ਵਿੱਚ ਪਿੰਡ ਕਲਿਆਣ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਪਾੜ ਪਾ ਕੇ ਗੈਸ ਲੁੱਟਣ ਦੀ ਕੋਸਿਸ਼ ਕੀਤੀ ਗਈ ਸੀ। ਜਿਸ ਸਬੰਧੀ ਬੈਂਕ ਮੈਨੇਜਰ ਵਿਨੇ ਸ਼ਰਮਾ ਦੇ ਬਿਆਨ ਪਰ ਮੁਕੱਦਮਾ ਨੰਬਰ 28 ਮਿਤੀ 10/04/202। ਅਧ 457, 380, 427, 511 ਆਈ. ਪੀ. ਸੀ, ਬਾਣਾ ਬਖਸ਼ੀਵਾਲਾ ਪਟਿਆਲਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ਼ ਦੋਸ਼ੀਆਂ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਕਲਿਆਣ, ਕਿਰਪਾਲ ਸਿੰਘ ਉਰਫ਼ ਕਾਲੀ ਪੁੱਤਰ ਸਿਕੰਦਰਪਾਲ ਵਾਸੀ ਪਿੰਡ ਕਲਿਆਣ ਇਹ ਵੀ ਜਿਲਾ ਪਟਿਆਲਾ, ਰੋਹਿਤ ਕੁਮਾਰ ਪੁੱਤਰ ਵਿਕਰਮ ਸਿੰਘ ਵਾਸੀ ਮਕਾਨ ਨੂੰ 47 ਅਬਲੋਵਾਲ ਪਟਿਆਲਾ, ਪਰਮਿੰਦਰ ਸਿੰਘ ਉਰਫ ਮੋਘਾ ਪੁੱਜਰ ਵਿਕਰਮ ਸਿੰਘ ਵਾਸੀ ਪਿੰਡ ਕਲਿਆਣ ਅਤੇ ਗੁਰਦਿੱਤ ਸਿੰਘ ਉਰਫ ਗੀਤੀ ਪੁੱਤਰ ਤਰਸੇਮ ਸਿੰਘ ਵਾਸੀ ਨਜੂਲ ਕਲੋਨੀ ਪਟਿਆਲਾ, ਜਿਹਨਾਂ ਨੇ ਸਾਜਿਸ਼ ਨਾਲ ਕਰੋ ਕਿੱਟਾਂ ਅਤੇ ਭੂਤੀਆ ਮਾਸਕ ਪਾ ਕੇ ਬੈਂਕ ਦੇ ਅੰਦਰ ਦਾਖਲ ਹੋ ਕੇ ਸੋਵ, ਸੀ.ਸੀ.ਟੀ.ਵੀ. ਕੈਮਰ, ਏ.ਟੀ.ਐਮ. ਵਗੈਰਾ ਨੂੰ ਤੋੜ ਕੇ ਕੈਸ਼ ਚੋਰੀ ਕਰਨ ਦੀ ਕੋਸਿਸ਼ ਕੀਤੀ ਸੀ ਪਰ ਜੋ ਸਫਲ ਨਹੀਂ ਹੋ ਸਕੇ ਸੀ। ਜਸਪ੍ਰੀਤ ਸਿੰਘ ਉਰਫ ਜੱਥਾ, ਕਿਰਪਾਲ ਸਿੰਘ ਉਰਫ਼ ਕਾਲੀ ਅਤੇ ਰੋਹਿਤ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਇਹਨਾਂ ਪਾਸੋਂ ਵਾਰਦਾਤ ਸਮੇਂ ਵਰਤੇ ਗਏ ਔਜਾਰ ਸਲ, ‘ਕਟਰ , ਕੋਵਿੰਡ ਕਰੋਨਾ ਕਿੱਟਾਂ, ਪਲਾਸ ਅਤੇ ਜਾਂਦੇ ਹੋਏ ਸਬੂਤ ਮਿਟਾਉਣ ਲਈ ਬੈਂਕ ਦੇ ਸੀ.ਸੀ.ਟੀ.ਵੀ. ਕੈਮਰੇ ਵੀ ਆਪਣੇ ਨਾਲ ਲੈ ਗਏ ਸੀ ਬਾਮਦ ਕਰਵਾਏ ਹਨ। ਇਹਨਾਂ ਵਿੱਚੋਂ ਦੋ ਦੋਸ਼ੀ ਪਰਮਿੰਦਰ ਸਿੰਘ ਉਰਫ ਮੱਘਾ ਅਤੇ ਗੁਰਦਿੱਤ ਸਿੰਘ ਉਰਫ ਗੀਤੀ ਹੁਣ ਤੱਕ ਫਰਾਰ ਹਨ। ਜਿਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰਕੇ ਹੋਰ ਬ੍ਰਾਮਦਗੀ ਕਰਾਈ ਜਾਵੇਗੀ। ਗ੍ਰਿਵਤਾਰ ਕੀਤੇ ਦੋਸ਼ੀਆਂ ਪਾਸੋਂ ਕੀਤੀ ਪੁੱਛਗਿੱਛ ਤੋਂ ਹੋਰ ਚੋਰੀ ਦੀਆਂ ਵਾਰਦਾਤਾਂ ਸਬੰਧੀ ਦਰਜ ਮੁਕੱਦਮਿਆਂ ਬਾਰੇ ਪਤਾ ਲੱਗਿਆ ਹੈ, ਇਹਨਾਂ ਵਿੱਚ ਵੀ ਉੱਕਤਾਨ ਦੋਸ਼ੀਆਂ ਦਾ ਹੱਥ ਹੋਣ ਬਾਰੇ ਗੱਲ ਸਾਹਮਣੇ ਆ ਰਹੀ ਹੈ। ਜੋ ਨਿਮਨਲਿਖਤ ਅਨੁਸਾਰ ਹਨ- ਮੁਕੱਦਮਾ ਨੰਬਰ 64 ਮਿਤੀ 25/02/2020 ਅ/ਧ 457,380 ਆਈ.ਪੀ.ਸੀ. ਥਾਣਾ ਬਖਸ਼ੀਵਾਲਾ ਘਟਿਆਲਾ, ਮੁਕੱਦਮਾ ਨੰਬਰ 36 ਮਿਤੀ 13/06/2019 ਅਧ 457,80,311 ਆਈ.ਪੀ.ਸੀ. ਥਾਣਾ ਬਖਸ਼ੀਵਾਲਾ ਪਟਿਆਲਾ। ਗ੍ਰਿਫਤਾਰ ਕੀਤੇ ਦੋਸ਼ੀਆਨ ਦਾ ਮਾਨਯੋਗ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵਾਰਦਾਤਾਂ ਬਾਰੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ
Please Share This News By Pressing Whatsapp Button