
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੇ 89.25 ਲੱਖ ਰੁਪਏ
ਪਟਿਆਲਾ, 13 ਅਪ੍ਰੈਲ (ਰੁਪਿੰਦਰ ਸਿੰਘ) : ਥਾਣਾ ਸਿਵਲ ਲਾਈਨ ਪਟਿਆਲਾ ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਮ ‘ਤੇ 89.25 ਲੱਖ ਰੁਪਏ ਕਥਿਤ ਤੌਰ ‘ਤੇ ਠੱਗਣ ਵਾਲੇ ਕਥਿਤ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਇਸ ਮਾਮਲੇ ‘ਚ ਨਾਮਜਦ ਵਿਅਕਤੀਆਂ ਦੀ ਪਹਿਚਾਣ ਸਿਰਾਜ਼ੂਦੀਨ ਅੰਸਾਰੀ ਮਾਲਕ ਫਲਕ ਪ੍ਰੋਡੱਕਸ਼ਨ 17/22 ਦੂਜੀ ਮੰਜਿਲ ਓਮ ਹੀਰਾ ਪੰਨਾ ਮਾਲ ਉਸੀਵਾਰਾ ਅੰਧੇਰੀ ਵੈਸਟ ਮੁੰਬਈ ਅਤੇ ਸਕੇਅਰ ਗਰੁੱਪ ਮੁੰਬਈ, ਰਕਛੰਦਾ ਅੰਸਾਰੀ ਪਤਨੀ ਸਿਰਾਜੂਦੀਨ ਵਾਸੀਆਨ ਮਕਾਨ ਨੰ: 1072 ਸੈਕਟਰ 91 ਮੋਹਾਲੀ, ਜਿਅੰਤੋ ਗਾਗੁਲੀ ਪਾਰਟਨਰ ਫਲਕ ਪ੍ਰੋਫੱਕਸ਼ਨ ਦਫ਼ਤਰ ਨੰਰਬ 26 ਹੀਰਾ ਨਗਰ ਨੇੜੇ ਲੇਡੀ ਫਾਤਮਾ ਸਕੂਲ ਪਟਿਆਲਾ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਜੱਗਾ ਸਿੰਘ ਚੀਮਾ ਪੁੱਤਰ ਗੁਰਦੀਪ ਸਿੰਘ ਵਾਸੀ ਰਿਸ਼ੀ ਕਲੋਨੀ ਪਟਿਆਲਾ ਨੇ ਦੱਸਿਆ ਕਿ ਉਹ ਚੰਡੀਗੜ੍ਹ ਵਿਖੇ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ, ਜਿਥੇ ਦੋਸ਼ੀ ਜਿੰਅਤੋ ਗਾਗੁਲੀ ਵੀ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ, ਜੋ ਉਸ ਨੇ ਦੋਸ਼ੀ ਨੂੰ ਦੱਸਿਆ ਕਿ ਉਹ ਵਿਦੇਸ਼ ਵਰਕ ਪਰਮਿੱਟ ਤੇ ਜਾਣ ਦਾ ਇੱਛੁਕ ਹੈ, ਜਿਸ ਤੇ ਦੋਸ਼ੀ ਨੇ ਕਿਹਾ ਕਿ ਉਸਦਾ ਸਕੇਅਰ ਕੰਪਨੀ ਮੁੰਬਈ ਨਾਲ ਕੰਟ੍ਰੈਕਟ ਹੈ ਤੇ ਉਹ ਉਸ ਨੂੰ ਵਿਦੇਸ਼ ਭੇਜ ਦੇਵੇਗਾ, ਜਿਸ ਤੇ ਮੁਦਈ ਨੇ ਆਪਣੇ 8 ਗ੍ਰਾਹਕਾਂ ਤੇ ਆਪਣੇ ਭਰਾ ਦਾ ਵਿਦੇਸ਼ ਦਾ ਵੀਜਾ ਲਗਵਾਉਣ ਲਈ ਕਿਸ਼ਤਾਂ ਰਾਹੀਂ ਉਕਤ ਦੋਸ਼ੀ ਨੂੰ ਕੁੱਲ 89.25 ਲੱਖ ਰੁਪਏ ਤੇ ਪਾਸਪੋਰਟ ਜਮਾ ਕਰਵਾ ਦਿੱਤੇ ਪਰ ਬਾਅਦ ਵਿੱਚ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿੀਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। ਪੁਲਸ ਨੇ ਜੱਗਾ ਸਿੰਘ ਦੀ ਸ਼ਿਕਾਇਤ ‘ਤੇ ਉਕਤ ਦੋਸ਼ੀਆਂ ਦੇ ਖਿਲਾਫ 420, 120 ਆਈ.ਪੀ.ਸੀ. ਸੈਕਟਰ 13 ਪੰਜਾਬ ਪ੍ਰਵੀਜ਼ਨ ਆਫ ਹਿਊਮਨ ਸਮਗਲਿੰਗ ਐਕਟ 2012 ਤਹਿਤ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Please Share This News By Pressing Whatsapp Button