ਨਾਈਟ ਕਰਫਿਊ ਦੀ ਉਲੰਘਣਾ ਕਰਨ ‘ਤੇ ਰੇਹੜੀ ਵਾਲੇ ਖਿਲਾਫ ਮਾਮਲਾ ਦਰਜ਼
ਪਟਿਆਲਾ, 13 ਅਪ੍ਰੈਲ (ਰੁਪਿੰਦਰ ਸਿੰਘ) : ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਸ ਨੇ ਨਾਈਟ ਕਰਫਿਊ ਦੀ ਉਲੰਘਣਾ ਕਰਨ ਵਾਲੇ ਰੇਹੜੀ ਵਾਲੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਇਸ ਮਾਮਲੇ ‘ਚ ਨਾਮਜਦ ਵਿਅਕਤੀ ਦੀ ਪਹਿਚਾਣ ਦਿਨੇਸ਼ ਕੁਮਾਰ ਪੁੱਤਰ ਬੁਲਬੁਲ ਯਾਦਵ ਵਾਸੀ ਬਾਬੂ ਸਿੰਘ ਕਲੋਨੀ ਅਬਲੋਵਾਲ ਪਟਿਆਲਾ ਵਜੋਂ ਹੋਈ ਹੈ। ਸਹਾਇਕ ਥਾਣੇਦਾਰ ਰਜਿੰਦਰ ਕੁਮਾਰ ਅਨੁਸਾਰ ਉਹ ਪੁਲਸ ਪਾਰਟੀਸਮੇਤ ਨਾਈਟ ਕਰਫਿਊ ਦੌਰਾਨ ਗਸ਼ਤ ‘ਤੇ ਸਰਹਿੰਦ ਬਾਈਪਾਸ ਪਾਸ ਮੌਜੂਦ ਸੀ, ਜਿਥੇ ਉਕਤ ਦੋਸ਼ੀ ਵਿਅਕਤੀ ਜੋ ਕਿ ਧਰਮ ਕੰਢਾ ਸਰਹਿੰਦ ਰੋਡ ਪਾਸ ਰੇਹੜੀ ਲਗਾ ਕਿ ਖੜ੍ਹਾ ਸੀ, ਜਿਸ ਨੇ ਜਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਦੇ ਖਿਲਾਫ ਪੁਲਸ ਨੇ 188 ਆਈ.ਪੀ.ਸੀ. ਸੈਕਟਰ 51 ਡਿਜਾਸਟਰ ਮੈਨੇਜਮੈਂਟ ਐਕਟ 2005 ਤਹਿਤ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Please Share This News By Pressing Whatsapp Button