
ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਦਾ ਅੰਕੜਾ ਹੋਇਆ ਇੱਕ ਲੱਖ ਤੀਹ ਹਜਾਰ ਤੋਂ ਪਾਰ
ਕੱਲ ਸਰਕਾਰੀ ਹਸਪਤਾਲਾ ਸਮੇਤ 197 ਪਿੰਡਾਂ ਵਿੱਚ ਵੀ ਲਗਾਏ ਜਾਣਗੇ ਕੋਵਿਡ ਟੀਕਾਕਰਨ ਕੈਂਪ
ਪਟਿਆਲਾ 13 ਅਪ੍ਰੈਲ ( ਬਲਵਿੰਦਰ ਪਾਲ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਅੱਜ 7428 ਟੀਕੇ ਲਗਾਏ ਗਏ।ਜਿਸ ਵਿੱਚ 1596 ਸੀਨੀਅਰ ਸਿਟੀਜਨ ਅਤੇ 5609 ਪੰਤਾਲੀ ਸਾਲ ਤੋਂ 60 ਸਾਲ ਦੀ ਉਮਰ ਦੇ ਨਾਗਰਿਕ ਵੀ ਸ਼ਾਮਲ ਹਨ।ਉਹਨਾਂ ਕਿਹਾ ਕਿ ਹੁਣ ਤੱਕ ਜਿਲੇ ਵਿੱਚ 1,30,061 ਕੋਵਿਡ ਵੈਕਸੀਨ ਦੇ ਟੀਕੇੇ ਲਗਾਏ ਜਾ ਚੁੱਕੇ ਹਨ।ਅੱਜ ਮਾਤਾ ਕੁਸ਼ਲਿਆ ਹਸਪਤਾਲ ਤੋਂ ਚੈਅਰਮੈਨ ਪੀ.ਆਰ.ਟੀ.ਸੀ ਕੇ.ਕੇ.ਸ਼ਰਮਾ ਨੇਂ ਆਪਣੀ ਪੱਤਨੀ ਸਮੇਤ ਕੋਵਿਡ ਵੈਕਸੀਨ ਦਾ ਟੀਕਾ ਲਗਵਾਇਆ।ਟੀਕਾ ਲਗਵਾਉਣ ਉਪਰੰਤ ਉਹਨਾਂ ਸਮੂਹ ਪੰਜਾਬ ਵਾਸੀਆਂ ਨੰੁ ਕੋਵਿਡ ਮਹਾਮਾਂਰੀ ਤੇਂ ਕਾਬੂ ਪਾਉਣ ਲਈ ਪੰਜਾਬ ਸਰਕਾਰ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ।ਸਿਵਲ ਸਰਜਨ ਸਤਿੰਦਰ ਸਿੰਘ ਨੇਂ ਕਿਹਾ ਕਿ ਵੈਕਸੀਨ ਦੀ ਪਹਿਲੀ ਡੋਜ ਦਾ ਸਮਾਂ ਪੁਰਾ ਹੋਣ ਤੇਂ ਦੂਜੀ ਡੋਜ ਜਰੂਰ ਲਗਵਾਈ ਜਾਏ।ਉਹਨਾਂ ਕਿਹਾ ਕਿ ਜਿਲ੍ਹੇ ਵਿੱਚ ਟੀਕਾਕਰਨ ਮੁਹਿੰਮ ਨੰੁ ਸੰਚਾਰੁ ਢੰਗ ਨਾਲ ਚਲਾਉਣ ਲਈ ਜਿਲਾ ਪ੍ਰਸਾਸ਼ਣ ਦੀ ਮਦਦ ਨਾਲ ਹਰ ਤਰਾਂ ਦੇ ਯੋਗ ਉਪਰਾਲੇ ਕੀਤੇ ਗਏ ਹਨ।ਡਾ. ਵੀਨੁੰ ਗੋਇਲ ਨੇਂ ਮਿਤੀ 14 ਅਪ੍ਰੈਲ ਨੁੰ ਲੱਗਣ ਵਾਲੇ ਕੈਂਪਾ ਬਾਰੇ ਜਾਣਕਾਰੀ ਦਿੰਦੇੇ ਕਿਹਾ ਕਿ 14 ਅਪ੍ਰੈਲ ਨੂੰ ਬਲਾਕ ਨਾਭਾ ਦੇ 20, ਬਲਾਕ ਪਟਿਆਲਾ ਦੇ 15 , ਬਲਾਕ ਸ਼ੰਭੁੂਕਲਾਂ ਦੇ 30 , ਬਲਾਕ ਘਨੌਰ ਦੇ 23, ਬਲਾਕ ਸਮਾਣਾ ਦੇ 19, ਬਲਾਕ ਪਾਤੜਾਂ ਦੇ 20, ਬਲਾਕ ਸਨੋਰ ਦੇ 23, ਬਲਾਕ ਭੁਨਰਹੇੜੀ ਦੇ 26 ਅਤੇ ਬਲਾਕ ਰਾਜਪੁਰਾ ਦੇ 21 ਪਿੰਡਾਂ,ਸਮੂਹ ਸਰਕਾਰੀ ਸਿਹਤ ਸ਼ੰਸਥਾਂਵਾ, ਚੁਨਿੰਦੇ ਪ੍ਰਾਈਵੇਟ ਹਸਪਤਾਲ ਤੋਂ ਇਲਾਵਾ ਸੰਤਾ ਦੀ ਕੁਟੀਆ ਸੰਤ ਨਗਰ, ਸ਼ਿਵ ਮੰਦਰ ਅਰਬਨ ਅਸਟੇਟ ਫੇਜ ਇੱਕ, ਰਾਧੇ ਸ਼ਿਆਮ ਮੰਦਰ ਅਰਬਨ ਅਸਟੇਟ ਫੇਜ ਦੋ ਵਿੱਚ ਵੀ ਕੋਵਿਡ ਟੀਕਾਕਰਣ ਦੇ ਕੈਂਪ ਲਗਾਏ ਜਾਣਗੇ।ਉਹਨਾਂ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਨੇੜੇ ਦੇ ਕੈਂਪਾ ਵਿੱਚ ਪਹੰੁਚ ਕੇ ਕੋਵਿਡ ਟੀਕਾਕਰਨ ਜਰੂਰ ਕਰਵਾਉਣ ਜੋ ਕਿ ਬਿੱਲਕੁਲ ਸੁੱਰਖਿਅਤ ਹੈ।
Please Share This News By Pressing Whatsapp Button