ਬਿਜਨਸ ‘ਚ ਵੱਧ ਪ੍ਰਾਫਿੱਟ ਕਮਾਉਣ ਦਾ ਝਾਂਸਾ ਦੇ ਕੇ ਠੱਗੇ 25 ਲੱਖ, ਮਾਮਲਾ ਦਰਜ਼
ਪਟਿਆਲਾ, 14 ਅਪ੍ਰੈਲ (ਰੁਪਿੰਦਰ ਸਿੰਘ) : ਥਾਣਾ ਸਿਵਲ ਲਾਈਨ ਪਟਿਆਲਾ ਪੁਲਸ ਨੇ ਬਿਜਨਸ ਸ਼ੁਰੂ ਕਰਨ ਲਈ ਅਤੇ ਵੱਧ ਪ੍ਰਾਫਿੱਟ ਕਮਾਉਣ ਦਾ ਝਾਂਸਾ ਦੇ ਕੇ 25 ਲੱਖ ਰੁਪਏ ਠੱਗਣ ਵਾਲੇ 2 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਇਸ ਮਾਮਲੇ ‘ਚ ਨਾਮਜਦ ਵਿਅਕਤੀਆਂ ਦੀ ਪਹਿਚਾਣ ਕਾਇਆ ਬਲੈਡਰਜ਼ ਐਂਡ ਡਿਸਟਲਰੀਜ਼ ਦੇ ਸੀਐਮਡੀ ਕਰੁਣਾ ਕੌੜਾ ਅਤੇ ਮੈਨੇਜਰ ਗੋਪਾਲ ਬਿਠਲ ਕਾਇਆ ਬਲੈਡਰ ਐਂਡ ਡਿਸਟਲਰੀਜ ਸਿਟੀ ਸੈਂਟਰ ਪਟਿਆਲਾ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਅਰਪਿੱਤ ਗੁਪਤਾ ਪੁੱਤਰ ਪਰਵਿੰਦਰ ਗੁਪਤਾ ਨੇ ਦੱਸਿਆ ਕਿ ਸਾਲ 2018 ਵਿੱਚ ਉਸ ਨੇ ਕਾਇਆ ਕੰਪਨੀ ਨਾਲ ਬਿਜਨਸ ਸ਼ੁਰੂ ਕਰਨ ਲਈ ਉਕਤ ਦੋਸ਼ੀਆਨ ਨੂੰ 25 ਲੱਖ ਰੁਪੲੈ ਦਿੱਤੇ ਸੀ, ਜਿਸ ਦਾ ਕੰਪਨੀ ਵੱਲੋਂ ਅੇਗਰੀਮੈਂਟ ਕੀਤਾ ਗਿਆ ਸੀ ਕਿ ਪੈਸਾ 180 ਦਿਨਾਂ ਦੇ ਵਿੱਚ ਵਾਪਸ ਕੀਤਾ ਜਾਵੇਗਾ ਪਰ ਉਕਤ ਦੋਸ਼ੀਆਨ ਨੇ ਮੁਦਈ ਦੇ ਪੈਸੇ ਵਾਪਸ ਨਾ ਕਰਕੇ ਉਸ ਨਾਲ ਠੱਗੀ ਮਾਰੀ ਹੈ। ਪੁਲਸ ਨੇ ਅਰਪਿੱਤ ਦੀ ਸ਼ਿਕਾਇਤ ‘ਤੇ ਦੋਵਾਂ ਵਿਅਕਤੀਆਂ ਦੇ ਖਿਲਾਫ 406, 420 ਆਈ.ਪੀ.ਸੀ. ਤਹਿਤ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Please Share This News By Pressing Whatsapp Button