ਘਰ ਅੰਦਰ ਦਾਖਲ ਹੋ ਕੇ ਮਾਂ ਧੀ ਦੀ ਕੁੱਟਮਾਰ ਕਰਨ ਵਾਲੇ ਜੁਆਈ ਵਿਰੁੱਧ ਮਾਮਲਾ ਦਰਜ਼
ਸਮਾਣਾ, 16 ਅਪ੍ਰੈਲ (ਰੁਪਿੰਦਰ ਸਿੰਘ) : ਸਦਰ ਸਮਾਣਾ ਦੀ ਪੁਲਸ ਨੇ ਘਰ ਅੰਦਰ ਦਾਖਲ ਹੋ ਕੇ ਮਾਂ ਧੀ ਦੀ ਕੁੱਟਮਾਰ ਕਰਨ ਵਾਲੇ ਜੁਆਈ ਦੇ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਇਸ ਮਾਮਲੇ ‘ਚ ਨਾਮਜਦ ਵਿਅਕਤੀ ਦੀ ਪਹਿਚਾਣ ਮਨਪ੍ਰੀਤ ਸਿੰਘ ਪੁੱਤਰ ਗੁਰਇੰਦਰਪਾਲ ਸਿੰਘ ਵਾਸੀ ਪਿੰਡ ਸੱਤੋਆਣਾਤ ਜਿਲ੍ਹਾ ਬਠਿੰਡਾ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਬਲਜਿੰਦਰ ਕੌਰ ਪਤਨੀ ਗੁਰਬਖਸ਼ ਸਿੰਘ ਵਾਸੀ ਪਿੰਡ ਕੁਲਾਰਾਂ ਨੇ ਦੱਸਿਆ ਕਿ ਉਸਦੀ ਲੜਕੀ ਰਾਜਵਿੰਦਰ ਕੌਰ ਦਾ ਵਿਆਹ ਉਕਤ ਦੋਸ਼ੀ ਨਾਲ 22 ਫਰਵਰੀ 2021 ਨੂੰ ਹੋਇਆ ਸੀ, ਜੋ ਵਿਆਹ ਤੋਂ ਬਾਅਦ ਉਸਦੀ ਲੜਕੀ ਦੀ ਕੁੱਟਮਾਰ ਕਰਦਾ ਰਹਿੰਦਾ ਸੀ, ਜਿਸ ਕਾਰਨ ਉਹਆਪਣੀ ਧੀ ਨੂੰ ਆਪਣੇ ਪਾਸ ਵਾਪਸ ਕੁਲਾਰਾਂ ਲੈ ਆਈ ਤੇ ਬੀਤੇ ਦਿਨੀ ਉਸਦਾ ਜੁਆਈ ਸ਼ਾਮ 6 ਵਜ਼ੇ ਦੇ ਕਰੀਬ ਉਸਦੇ ਘਰ ਅੰਦਰ ਕੰਧ ਟੱਪ ਕੇ ਦਾਖਲ ਹੋ ਗਿਆ ਤੇ ਉਸਦੀ ਅਤੇ ਉਸਦੀ ਧੀ ਦੀ ਕੁੱਟਮਾਰ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਜੁਆਈ ਦੇ ਖਿਲਾਫ 323, 452, 354ਬੀ, ਆਈ.ਪੀਸੀ. ਤਹਿਤ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Please Share This News By Pressing Whatsapp Button