
ਆਂਗਨਵਾੜੀ ਕੇਂਦਰ ’ਚ ਲਾਇਆ ਕੋਰੋਨਾ ਵੈਕਸੀਨ ਦਾ ਕੈਂਪ
ਪਟਿਆਲਾ :
ਕਾਂਗਰਸ ਪਾਰਟੀ ਦੇ ਸਰਪੰਚ ਤਾਰਾ ਦੱਤ ਦੀ ਅਗਵਾਈ ਹੇਠ ਵਿਕਾਸ ਨਗਰ ਆਂਗਨਵਾੜੀ ਸੈਂਟਰ ਵਿਖੇ ਲਗਾਏ ਗਏ ਕੋਰੋਨਾ ਵੈਕਸੀਨ ਕੈਂਪ ਦਾ ਉਦਘਾਟਨ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਮੋਹਿਤ ਮਹਿੰਦਰਾ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੰਤ ਬਾਂਗਾ ਨੇ ਕੀਤਾ। ਇਸ ਮੌਕੇ ਮੋਹਿਤ ਅਤੇ ਤਾਰਾ ਦੱਤ ਨੇ ਕਿਹਾ ਕਿ ਇਸ ਕੈਂਪ ਵਿਚ 45 ਸਾਲ ਤੋਂ ਉਪਰ ਦੇ 100 ਲੋਕਾਂ ਨੂੰ ਕੋਰੋਨਾ ਵੈਕਸੀਨ ਦੇ ਟੀਕੇ ਮੁਫ਼ਤ ਲਗਾਏ ਗਏ ਹਨ ਤਾਂ ਜੋ ਇਸ ਭਿਅੰਕਰ ਮਹਾਮਾਰੀ ਦੇ ਪ੍ਰਕੋਪ ਤੋਂ ਹਰ ਇਕ ਨੂੰ ਬਚਾਇਆ ਜਾ ਸਕੇ, ਕਿਉਂਕਿ ਇਸ ਮਹਾਮਾਰੀ ਤੋਂ ਬਚਣ ਦਾ ਇਕੋ ਹੀ ਤਰੀਕਾ ਕੋਰੋਨਾ ਦੀ ਵੈਕਸੀਨ ਹੈ। ਇਸ ਮੌਕੇ ਬਲਾਕ ਪ੍ਰਧਾਨ ਅਤੇ ਕੌਂਸਲਰ ਅਨਿਲ ਮੋਦਗਿਲ, ਦੀਪ ਸਰਪੰਚ, ਅਮਨ ਵਿਰਕ ਸਰਪੰਚ, ਗੁਰਪ੍ਰੀਤ ਸਿੰਘ, ਸ਼ੀਲਾ ਦੇਵੀ, ਰਜਨੀ ਪਾਠਕ ( ਤਿੰਨੇ ਪੰਚ) ਅਤੇ ਗਰੀਸ਼ ਸ਼ਰਮਾ ਪ੍ਰਧਾਨ ਦੇਵ ਭੂਮੀ ਯੁਵਾ ਸ਼ਕਤੀ ਕਲੱਬ ਆਦਿ ਹਾਜ਼ਰ ਸਨ।
Please Share This News By Pressing Whatsapp Button