
ਦਲਿਤ ਵਰਗ ਨੂੰ ਇੱਕ ਮੁੱਠ ਹੋ ਕੇ ਮਾਨ ਸਨਮਾਨ ਲੈਣ ਲਈ ਸੰਘਰਸ਼ ਹੀ ਇੱਕੋ ਇੱਕ ਰਾਹ ਹੈ : ਪਰਮਿੰਦਰ ਸਿੰਘ
ਪਟਿਆਲਾ, 17 ਅਪ੍ਰੈਲ (ਰੁਪਿੰਦਰ ਸਿੰਘ) : ਕਾਂਗਰਸ ਪਾਰਟੀ ਦੇ ਦਲਿਤ ਭਾਈਚਾਰੇ ਦੀ ਇੱਕ ਵਿਸ਼ੇਸ਼ ਮੀਟਿੰਗ ਪਰਮਿੰਦਰ ਸਿੰਘ ਸਮਾਣਾ ਵਾਈਸ ਚੇਅਰਮੈਨ ਐਸ.ਸੀ ਵਿਭਾਗ ਪੰਜਾਬ ਦੀ ਪ੍ਰਧਾਨਗੀ ਹੇਠ ਸਮਾਣਾ ਵਿਖੇ ਹੋਈ, ਜਿਸ ਵਿੱਚ ਹਲਕਾ ਸਮਾਣਾ ਦੇ ਲੱਗਭੱਗ 30 ਪਿੰਡਾਂ ਅਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਨਾਲ ਸਬੰਧਤ ਦਲਿਤ ਆਗੂਆਂ ਨੇ ਸਮੂਲੀਅਤ ਕੀਤੀ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਨੇ ਸ਼ਾਮਲ ਲੋਕਾਂ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ ਦੇਣ ਉਪਰੰਤ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਅਪਣੇ ਹੱਕਾਂ ਲਈ ਲੜਾਈ ਲੜਨੀ ਪਵੇਗੀ। ਅੱਜ ਤੋਂ ਬਾਅਦ ਪਿੰਡਾਂ ਸਮੇਤ ਸ਼ਹਿਰ ਦੇ ਸਮੂਹ ਵਾਰਡਾਂ ਵਿੱਚ ਮੀਟਿੰਗਾਂ ਦਾਂ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ ਅਤੇ ਉਨ੍ਹਾਂ ਲੋਕਾਂ ਨੂੰ ਸਮਾਜ ਵਿੱਚ ਬਣਦਾ ਮਾਣ ਸਤਿਕਾਰ ਦਵਾਇਆ ਜਾਂ ਸਕੇ। ਇਸ ਦੀ ਪੂਰਤੀ ਲਈ ਸਮੂਹ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਜੋੜਿਆ ਜਾਵੇਗਾ। ਇਸ ਤਰ੍ਹਾਂ ਕਰਨ ਨਾਲ ਕਾਂਗਰਸ ਪਾਰਟੀ ਨੂੰ ਪਿੰਡ ਤੇ ਵਾਰਡ ਪੱਧਰ ਉਤੇ ਮਜਬੂਤ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਦਲਿਤ ਸਮਾਜ ਪਾਰਟੀ ਦੀ ਰੀੜ੍ਹ ਦੀ ਹੱਡੀ ਹੈ ਪਰੰਤੂ ਲੀਡਰਸ਼ਿਪ ਨੂੰ ਵੀ ਇਸ ਦਾਂ ਖਿਆਲ ਰੱਖਣਾ ਬਹੁਤ ਜਰੂਰੀ ਹੈ ਨਾਂ ਕਿ ਸਿਰਫ ਵੋਟਾਂ ਲਈ ਇਨ੍ਹਾਂ ਲੋਕਾਂ ਨੂੰ ਵਰਤਿਆ ਜਾਵੇ ਅਤੇ ਉਹਨਾਂ ਨੇ ਮੰਗ ਕੀਤੀ ਕਿ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵਿੱਚ ਬਣਦਾ 50 ਫਿਸਦੀ ਹਿੱਸਾ ਦਿੱਤਾ ਜਾਵੇ।
ਇਸ ਮੌਕੇ ਪਰਮਜੀਤ ਸਿੰਘ ਸਾਬਕਾ ਮੈਂਬਰ ਜਿਲ੍ਹਾ ਪ੍ਰੀਸ਼ਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਦੀ ਲੀਡਰਸ਼ਿਪ ਵੱਲੋਂ ਦਲਿਤ ਵਰਕਰਾਂ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ ਜਾਂਦਾ ਜੇਕਰ ਲੀਡਰਸ਼ਿਪ ਵੱਲੋਂ ਧਿਆਨ ਨਾਂ ਦਿੱਤਾ ਗਿਆ ਤਾਂ 2022 ਦੀ ਇਲੈਕਸ਼ਨ ਵਿੱਚ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ। ਇਸ ਤੋਂ ਇਲਾਵਾ ਜਸਵੀਰ ਸਿੰਘ ਸਰਪੰਚ ਬਾਦਸ਼ਾਹ ਪੁਰ ਕਾਲੇਕੀ, ਵਰਿਆਮ ਸਿੰਘ, ਬਲਵਿੰਦਰ ਬੱਬੀ, ਕਰਮਜੀਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੱਤਪਾਲ ਸਿੱਧੂ ਬਲਾਕ ਚੇਅਰਮੈਨ ਸਮਾਣਾ, ਜੋਰਾ ਸਿੰਘ ਸਾਬਕਾ ਸਰਪੰਚ ਅਸਰਪੁਰ ਚੁਪਕੀ, ਅਜੈਬ ਸਿੰਘ, ਕੇਸਰ ਸਿੰਘ ਵਾਈਸ ਚੇਅਰਮੈਨ ਐਸ.ਸੀ ਵਿਭਾਗ ਪਟਿਆਲਾ, ਗੋਰਾ ਸਿੰਘ ਸਰਪੰਚ ਮਾਜਰੀ, ਸੇਵਾ ਸਿੰਘ ਦੁਲੜ, ਮੰਗਲ ਸਿੰਘ ਪੰਚਾਇਤ ਮੈਂਬਰ ਫਤਹਿਪੁਰ, ਬਿਰਜ ਲਾਲ, ਸਰੂਪ ਚੰਦ ਬੰਮਣਾ ਪੱਤੀ ਆਦਿ ਹਾਜ਼ਰ ਸਨ।
Please Share This News By Pressing Whatsapp Button