
–ਪੁਰਾਣੀ ਰੰਜਿਸ਼ ਦੇ ਚਲਦਿਆਂ ਕੁੱਟਮਾਰ ਕਰਨ ਅਤੇ ਹਵਾਈ ਫਾਇਰ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ਼
ਪਟਿਆਲਾ, 17 ਅਪ੍ਰੈਲ (ਰੁਪਿੰਦਰ ਸਿੰਘ) : ਥਾਣਾ ਅਰਬਨ ਅਸਟੇਟ ਪਟਿਆਲਾ ਦੀ ਪੁਲਸ ਨੇ ਕੁੱਟਮਾਰ ਕਰਨ ਅਤੇ ਹਵਾਈ ਫਾਇਰ ਕਰਨ ਦੇ ਦੋਸ਼ ਤਹਿਤ 2 ਦਰਜ਼ਨ ਦੇ ਕਰੀਬ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਇਸ ਮਾਮਲੇ ‘ਚ ਨਾਮਜਦ ਵਿਅਕਤੀਆਂ ਦੀ ਪਹਿਚਾਣ ਯਸ਼ ਪਵਾਰ, ਗਗਨ ਸ਼ਰਮਾ, ਹਰਦੀਪ ਸ਼ਰਮਾ, ਗਗਨ ਸ਼ਰਮਾ, ਰਣਦੀਪ ਸਿੰਘ ਵਜੋਂ ਹੋਈ ਹੈ ਅਤੇ ਇਨ੍ਹਾਂ ਨਾਲ 15 ਹੋਰ ਨਾ ਮਾਲੂਮ ਵਿਅਕਤੀ ਵੀ ਸ਼ਾਮਲ ਸਨ। ਕੁੱਟਮਾਰ ਦਾ ਸ਼ਿਕਾਰ ਹੋਏ ਵਿਅਕਤੀ ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗੋਬਿੰਦ ਬਾਗ ਨੇ ਦੱਸਿਆ ਕਿ ਉਕਤ ਦੋਸ਼ੀਆ ਨੇ ਉਸ ਨੂੰ ਗਰੈਂਡ ਸਕੇਅਰ ਪੈਲਸ ਪਟਿਆਲਾ ਦੇ ਬੈਕ ਸਾਈਡ ਘੇਰ ਕੇ ਉਸਦੀ ਕੁੱਟਮਾਰ ਕੀਤੀ ਅਤੇ ਇਕ ਫਾਇਰ ਵੀ ਕੀਤਾ ਅਤੇ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਉਸ ਨੇ ਦੱਸਿਆ ਕਿ ਇਹ ਕੁੱਟਮਾਰ 2017 ‘ਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਦੋਸ਼ੀਆਨ ਨਾਲ ਹੋਈ ਤਕਰਾਰਬਾਜ਼ੀ ਨੂੰ ਲੈ ਕੇ ਹੋਈ ਸੀ। ਪੁਲਸ ਨੇ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ‘ਤੇ ਕਥਿਤ ਦੋਸ਼ੀਆਂ ਦੇ ਖਿਲਾਫ 342, 323, 506, 120ਬੀ, 148,149 ਆਈ.ਪੀ.ਸੀ., ਸੈਕਟਰ 25/54/59 ਆਰਮਸ ਐਕਟ ਤਹਿਤ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Please Share This News By Pressing Whatsapp Button