
ਪਟਿਆਲਾ ਪੁਲਿਸ ਵੱਲੋਂ 2 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਇੱਕ ਕਿੱਲੋ 250 ਗ੍ਰਾਮ ਹੈਰੋਇਨ ਅਤੇ 40 ਗ੍ਰਾਮ ਸਮੈਕ ਬਰਾਮਦ
ਪਟਿਆਲਾ 19 ਅਪਰੈਲ (ਬਲਵਿੰਦਰ ਪਾਲ)
ਵਿਕਰਮ ਜੀਤ ਦੁੱਗਲ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਇਹ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆਂ ਕਿ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲਿਆਂ ਵਿਅਕਤੀਆਂ ਖਿਲਾਫ ਚਲਾਈ ਗਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਹਰਮੀਤ ਸਿੰਘ ਹੁੰਦਲ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਕ੍ਰਿਸ਼ਨ ਕੁਮਾਰ ਪਾਂਥੇ, ਉਪ ਕਪਤਾਨ ਪੁਲਿਸ (ਡੀ) ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਰਾਹੁਲ ਕੌਸ਼ਲ ਇੰਚਾਰਜ ਸੀ.ਆਈ.ਏ. ਸਟਾਫ ਪਟਿਆਲਾ ਸਮੇਤ ਪੁਲਿਸ ਪਾਰਟੀ ਵੱਲੋਂ ਦੋ ਨਸ਼ਾ ਤਸਕਰ ਰਮਨਜੀਤ ਸਿੰਘ ਉਰਫ ਰੰਮੀ ਪੁੱਤਰ ਨੈਬ ਸਿੰਘ ਵਾਸੀ ਸੁੰਦਰ ਬਸਤੀ ਨੇੜੇ ਰਵੀਦਾਸ ਧਰਮਸਾਲਾ ਪਾਤੜਾਂ ਥਾਣਾ ਪਾਤੜਾਂ ਜ਼ਿਲਾ ਪਟਿਆਲਾ ਅਤੇ ਸੰਕਰ ਸਿੰਗਲਾ ਪੁੱਤਰ ਸੋਮ ਨਾਥ ਵਾਸੀ ਟਿੱਬਾ ਬਸਤੀ ਹਾਲ ਸੁਨਿਆਰ ਬਸਤੀ ਪਾਤੜਾਂ ਥਾਣਾ ਪਾਤੜਾ ਜ਼ਿਲਾ ਪਟਿਆਲਾ ਨੂੰ ਮਿਤੀ 18/04/2021 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾਂ ਦੀ ਗ੍ਰਿਫਤਾਰੀ ਦੌਰਾਨ ਦੋਸ਼ੀ ਰਮਨਜੀਤ ਸਿੰਘ ਰੰਮੀ ਪਾਸੋਂ 40 ਗਰਾਮ ਸਮੈਕ ਅਤੇ ਦੋਸ਼ੀ ਸੰਕਰ ਸਿੰਗਲਾ ਪਾਸੋਂ ਇੱਕ ਕਿਲੋ 250 ਗਰਾਮ ਹੈਰੋਇਨ ਬਰਾਮਦ ਹੋਈ ਹੈ। ਬਰਾਮਦਾ ਸਮੈਕ ਦੀ ਕੀਮਤ ਕਰੀਬ 40 ਹਜਾਰ ਰੂਪੈ ਅਤੇ ਇੱਕ ਕਿਲੋ 250 ਗਰਾਮ ਹੈਰੋਇਨ ਦੀ ਕੀਮਤ ਕਰੀਬ 25 ਲੱਖ ਰੁਪਏ ਬਣਦੀ ਹੈ।
ਦੁੱਗਲ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 18/04/2021 ਨੂੰ ਸੀ.ਆਈ.ਏ. ਸਟਾਫ ਪਟਿਆਲਾ ਦੀ ਪੁਲਿਸ ਪਾਰਟੀ, ਸ਼ੱਕੀ ਤੇ ਭੈੜੇ ਪੁਰਸ਼ਾਂ ਦੀ ਤਲਾਸ਼ ਦੇ ਸਬੰਧ ਵਿੱਚ ਸੰਗਰੂਰ ਕੈਚੀਆਂ ਰੋਡ ਪਾਤੜਾਂ ਵਿਖੇ ਮੌਜੂਦ ਸੀ ਤਾਂ ਸੰਗਰੂਰ ਸਾਇਡ ਤੋਂ ਰੋਡ ਪਰ ਪੈਦਲ ਆਉਦੇ ਰਮਨਜੀਤ ਸਿੰਘ ਉਰਫ ਰੰਮੀ ਪੁੱਤਰ ਨੈਬ ਸਿੰਘ ਵਾਸੀ ਸੁੰਦਰ ਬਸਤੀ ਨੇੜੇ ਰਵੀਦਾਸ ਧਰਮਸਾਲਾ ਪਾਤੜਾਂ ਜ਼ਿਲਾ ਪਟਿਆਲਾ ਨੂੰ ਸ਼ੱਕ ਦੇ ਅਧਾਰ ਪਰ ਕਾਬੂ ਕਰਕੇ ਗ੍ਰਿਫਤਾਰ ਕੀਤਾ, ਜਿਸ ਦੀ ਤਲਾਸ਼ੀ ਦੌਰਾਨ 40 ਗ੍ਰਾਮ ਸੈਮਕ ਬਰਾਮਦ ਹੋਈ ਜਿਸ ਸਬੰਧੀ ਮੁਕੱਦਮਾ ਨੰਬਰ 113 ਮਿਤੀ 18/04/2021 ਅ/ਧ 21/61/85 ਐਨ.ਡੀ.ਪੀ.ਐਸ. ਐਕਟ ਥਾਣਾ ਪਾਤੜਾਂ ਜ਼ਿਲਾ ਪਟਿਆਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ।
ਦੁੱਗਲ ਨੇ ਦੱਸਿਆ ਕਿ ਗ੍ਰਿਫਤਾਰ ਹੋਏ ਰਮਨਜੀਤ ਸਿੰਘ ਉਰਫ ਰੰਮੀ ਦੇ ਖਿਲਾਫ ਪਹਿਲਾ ਵੀ ND&PS Act ਦੇ ਤਹਿਤ 02 ਮੁੱਕਦਮੇ ਦਰਜ ਹਨ। ਜਿਹਨਾਂ ਵਿੱਚ ਮੁਕੱਦਮਾ ਨੰਬਰ 95 ਮਿਤੀ 27/12/2012 ਅ/ਧ 15/61/85 ਐਨ.ਡੀ.ਪੀ.ਐਸ.ਐਕਟ ਥਾਣਾ ਸਨੌਰ ਵਿੱਚ ਦੋਸ਼ੀ ਰਮਨਜੀਤ ਸਿੰਘ ਉਰਫ ਰੰਮੀ ਅਤੇ ਇਸਦੇ ਸਾਥੀਆ ਪਾਸੋਂ 240 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ ਸੀ ਜ਼ੋ ਬਾਅਦ ਵਿੱਚ ਇਸ ਕੇਸ ਵਿੱਚ ਰਮਨਜੀਤ ਸਿੰਘ ਰੰਮੀ ਉਕਤ ਅਤੇ ਇਸਦੇ ਸਾਥੀਆਂ ਨੂੰ ਮਿਤੀ 04/05/2015 ਨੂੰ ਮਾਨਯੋਗ ਅਦਾਲਤ ਸ੍ਰੀ ਗੁਲਜਾਰ ਮੁਹੰਮਦ ਐਡੀਸ਼ਨਲ ਸੈਸ਼ਨ ਜੱਜ ਸਾਹਿਬ ਪਟਿਆਲਾ ਵੱਲੋਂ ਇਕ ਲੱਖ ਰੂਪੈ ਜੁਰਮਾਨਾ ਅਤੇ 10 ਸਾਲ ਦੀ ਸਜ਼ਾ ਹੋਈ ਸੀ ਜ਼ੋ ਬਾਅਦ ਵਿੱਚ ਇਸ ਕੇਸ ਵਿੱਚ ਰਮਨਜੀਤ ਸਿੰਘ ਰੰਮੀ ਉਕਤ 4 ਹਫਤੇ ਦੀ ਪਰੋਲ ਪਰ ਗਿਆ ਸੀ ਜਦੋਂ ਮਿਤੀ 08/12/2015 ਨੂੰ ਪੈਰੋਲ ਤੋਂ ਵਾਪਸ ਪਟਿਆਲਾ ਜੇਲ ਵਿੱਚ ਆਇਆ ਤਾਂ ਇਸ ਦੀ ਤਲਾਸ਼ੀ ਦੌਰਾਨ 15 ਗਰਾਮ ਸੁਲਫਾ ਬਰਾਮਦ ਹੋਣ ਪਰ ਇਸ ਦੇ ਖਿਲਾਫ ਮੁਕੱਦਮਾ ਨੰਬਰ 384 ਮਿਤੀ 14/12/2015 ਅ/ਧ 20/61/85 ND&PS ACT ਥਾਣਾ ਤ੍ਰਿਪੜੀ ਜਿਲਾ ਪਟਿਆਲਾ ਦਰਜ ਹੋਏ ਹਨ। ਜੋ ਬਾਅਦ ਵਿੱਚ ਰਮਨਜੀਤ ਸਿੰਘ ਉਰਫ ਰੰਮੀ ਜਮਾਨਤ ਪਰ 08/10/2018 ਨੂੰ ਜੇਲ੍ਹ ਵਿੱਚੋਂ ਬਾਹਰ ਆ ਗਿਆ ਸੀ।
ਦੋਸ਼ੀ ਰਮਨਜੀਤ ਸਿੰਘ ਉਰਫ ਰੰਮੀ ਉਕਤ ਪਾਸੋਂ ਬਰਾਮਦਾ ਸਮੈਕ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਸ ਨੇ ਸੰਕਰ ਸਿੰਗਲਾ ਪੁੱਤਰ ਸੋਮ ਨਾਥ ਵਾਸੀ ਟਿੱਬਾ ਬਸਤੀ ਹਾਲ ਸੁਨਿਆਰ ਬਸਤੀ ਪਾਤੜਾਂ ਜ਼ਿਲਾ ਪਟਿਆਲਾ ਪਾਸੋਂ ਲੈਕੇ ਆਉਣ ਬਾਰੇ ਇੰਕਸਾਫ ਕੀਤਾ ਜਿਸਦੇ ਅਧਾਰ ਪਰ ਹੀ ਪੁਲਿਸ ਪਾਰਟੀ ਨੇ ਸੰਕਰ ਸਿੰਗਲਾ ਉਕਤ ਨੂੰ ਉਸ ਦੇ ਘਰ ਟਿੱਬਾ ਬਸਤੀ ਪਾਤੜਾਂ ਤੋਂ ਗ੍ਰਿਫਤਾਰ ਕੀਤਾ ਗਿਆ ਜਿਸਨੇ ਪੁੱਛਗਿੱਛ ਦੌਰਾਨ ਕੀਤੇ ਇੰਕਸਾਫ ਦੌਰਾਨ ਉਸਦੇ ਘਰ ਵਿੱਚ ਬਣੇ ਚੁਬਾਰੇ ਵਿੱਚ ਪਏ ਬੈਡ ਬੋਕਸ ਵਿਚੋਂ ਇੱਕ ਕਿੱਲੋ 250 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਸ ਦੀ ਕੀਮਤ ਕਰੀਬ 25 ਲੱਖ ਰੂਪੈ ਬਣਦੀ ਹੈ।
ਜ਼ਿਲਾ ਪੁਲਿਸ ਮੁੱਖੀ ਨੇ ਦੱਸਿਆ ਕਿ ਰਮਨਜੀਤ ਸਿੰਘ ਉਰਫ ਰੰਮੀ ਅਤੇ ਸੰਕਰ ਸਿੰਗਲਾ ਪਾਸੋਂ ਬਰਾਮਦਾ ਹੈਰੋਇਨ/ਸਮੈਕ ਅੱਗੇ ਕਿਸ ਵਿਅਕਤੀ ਪਾਸੋਂ ਲੈਕੇ ਆਉਂਦੇ ਸੀ ਅਤੇ ਅੱਗੇ ਕਿਹੜੇ-ਕਿਹੜੇ ਵਿਅਕਤੀ/ਵਿਅਕਤੀਆਂ ਨੂੰ ਵੇਚਣਾ ਸੀ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹਨਾਂ ਦੇ ਨਾਮ ਸਾਹਮਣੇ ਆਏ ਤਾਂ ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਜਿਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
Please Share This News By Pressing Whatsapp Button