
ਨਵੀਂ ਜੇਲ੍ਹ ਨਾਭਾ ਵਿਚੋਂ ਕੈਦੀ ਤੋਂ ਮੋਬਾਈਲ ਫੋਨ ਬ੍ਰਾਮਦ, ਮਾਮਲਾ ਦਰਜ਼
ਨਾਭਾ, 22 ਅਪ੍ਰੈਲ (ਰੁਪਿੰਦਰ ਸਿੰਘ) : ਸਦਰ ਨਾਭਾ ਦੀ ਪੁਲਸ ਨੇ ਨਵੀਂ ਜੇਲ੍ਹ ਨਾਭਾ ਵਿੱਚੋਂ ਕੈਦੀ ਵੱਲੋਂ ਮੋਬਾਈਲ ਦੀ ਵਰਤੋਂ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ਼ ਕੀਤਾ ਹੈ। ਇਸ ਮਾਮਲੇ ‘ਚ ਨਾਮਜਦ ਕੈਦੀ ਦੀ ਪਹਿਚਾਣ ਸਤਨਾਮ ਚੌਧਰੀ ਪੁੱਤਰ ਮਦਨ ਲਾਲ ਵਾਸੀ ਹਾਜੀਪੁਰ ਜਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਸਹਾਇਕ ਸੁਪਰਡੈਂਟ ਨਵੀਂ ਜੇਲ੍ਹ ਨਾਭਾ ਅਨੁਸਾਰ ਉਹ ਚੱਕੀ ਨੰਬਰ 6 ਨੂੰ ਚੈਕ ‘ਤੇ ਉਕਤ ਦੋਸ਼ੀ ਪਾਸੋਂ ਇਕ ਮੋਬਾਈਲ ਫੋਨ ਮਾਰਕਾ ਰੈਡਮੀ ਸਮੇਤ ਸਿਮ ਕਾਰਡ ਬ੍ਰਾਮਦ ਕੀਤਾ ਗਿਆ ਹੈ। ਪੁਲਸ ਨੇ ਉਕਤ ਦੋਸ਼ੀ ਕੈਦੀ ਦੇ ਖਿਲਾਫ 52ਏ ਪਰੀਜ਼ਨ ਐਕਟ ਤਹਿਤ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Please Share This News By Pressing Whatsapp Button