ਨਾਇਟ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ‘ਤੇ ਥਾਣਾ ਸਿਵਲ ਲਾਇਨ ਦੀ ਪੁਲਸ ਨੇ ਕਸਿਆ ਸ਼ਿਕੰਜਾ
ਪਟਿਆਲਾ, 23 ਅਪ੍ਰੈਲ (ਰੁਪਿੰਦਰ ਸਿੰਘ) : ਥਾਣਾ ਸਿਵਲ ਲਾਇਨ ਪਟਿਆਲਾ ਦੀ ਪੁਲਸ ਨੇ ਨਾਇਟ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ‘ਤੇ ਸ਼ਿਕੰਜਾ ਕਸਿਆ ਹੈ ਅਤੇ ਇਸ ਮਾਮਲੇ ‘ਚ ਵੱਖ ਵੱਖ ਵਿਅਕਤੀਆਂ ਦੇ ਖਿਲਾਫ ਨਾਇਟ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਮਾਮਲੇ ਦਰਜ਼ ਕੀਤੇ ਹਨ। ਇਸ ਮਾਮਲੇ ‘ਚ ਨਾਮਜਦ ਵਿਅਕਤੀਆਂ ਦੀ ਪਹਿਚਾਣ ਆਯੂਸ਼ ਸੂਦ ਪੁੱਤਰ ਰਾਜ ਕੁਮਾਰ ਵਾਸੀ ਧੋਬੀ ਘਾਟ, ਪਟਿਆਲਾ, ਰਾਜਨ ਸਿੰਘ ਪੁੱਤਰ ਰਾਮ ਦਾਸ ਵਾਸੀ ਸਰਹੰਦੀ ਗੇਟ ਪਟਿਆਲਾ, ਗੁਰਪਿੰਦਰ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਸੰਤ ਨਗਰ ਪਟਿਆਲਾ, ਮਹਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਖੇੜੀ ਗੁਜਰਾਂ, ਮੁਕੱਦਰ ਕੁਮਾਰ ਪੁੱਤਰ ਪਾਲ ਰਾਮ, ਅਰਜੁਨ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀਆਨ ਅਮਰ ਦਰਸ਼ਨ ਕਲੋਨੀ ਪਟਿਆਲਾ, ਗੁਰਦੀਪ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਖੇੜੀ ਗੁੱਜਰਾਂ ਅਤੇ ਕਰਿੰਦਾ ਵਿਨੈ ਕੁਮਾਰ ਸ਼ਰਾਬ ਦਾ ਠੇਕਾ 23 ਨੰਬਰ ਫਾਟਕ ਪਟਿਆਲਾ ਪੁੱਤਰ ਨੰਦ ਕੁਮਾਰ ਵਾਸੀ ਗੋਬਿੰਦ ਨਗਰ ਪਟਿਆਲਾ ਵਜੋਂ ਹੋਈ ਹੈ। ਥਾਣਾ ਸਿਵਲ ਲਾਇਨ ਪਟਿਆਲਾ ਦੀ ਪੁਲਸ ਨੇ ਦੱਸਿਆ ਕਿ ਨਾਇਟ ਕਰਫਿਊ ਦੀ ਉਲੰਘਣਾ ਕਰਨ ਵਾਲੇ ਇਨ੍ਹਾਂ ਸਾਰੇ ਦੋਸ਼ੀਆਂ ਦੇ ਖਿਲਾਫ 188, ਆਈ.ਪੀ.ਸੀ., 51 ਡਿਜਾਜਟਰ ਮੈਨੇਜਮੈਂਟ ਐਕਟ 2005, 3 ਐਪੀਡੈਮਿਕ ਡਿਜੀਜ਼ਸ ਐਕਟ 1897 ਤਹਿਤ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Please Share This News By Pressing Whatsapp Button