ਅਕਾਲੀ ਆਗੂ ਘੱਗਾ ਨਾਲ ਕੀਤਾ ਦੁਖ ਸਾਂਝਾ
ਪਾਤੜਾਂ 24 ਅਪ੍ਰੈਲ (ਰਮਨ ਜੋਸ਼ੀ ਬਲਬੀਰ ਸ਼ੁਤਰਾਣਾ): ਕੁਝ ਦਿਨ ਪਹਿਲਾਂ ਘੱਗਾ ਸ਼ਹਿਰ ਦੇ ਅਕਾਲੀ ਆਗੂ ਹਰਨੇਕ ਸਿੰਘ ਦੇ ਲੜਕੇ ਸਾਬਕਾ ਫੌਜੀ ਭੁਪਿੰਦਰ ਸਿੰਘ ਦੀ ਪਤਨੀ ਅਕਾਲ ਚਲਾਣਾ ਕਰ ਗਏ ਸਨ। ਪ੍ਰਵਾਰ ਨਾਲ ਅੱਜ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਹੋਰ ਸੀਨੀਅਰ ਆਗੂਆਂ ਨੇ ਪਰਿਵਾਰ ਨੂੰ ਨਾਲ ਦੁਖ ਸਾਂਝਾ ਕੀਤਾ।
ਇਸ ਮੌਕੇ ਅਕਾਲੀ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਭੁਪਿੰਦਰ ਸਿੰਘ ਦੀ ਪਤਨੀ ਦੀ ਅਚਾਨਕ ਅਤੇ ਬੇਵਕਤੀ ਮੌਤ ਸਦਕਾ ਹਰਨੇਕ ਸਿੰਘ ਘੱਗਾ ਦੇ ਪਰਿਵਾਰ ਨੂੰ ਨਾ ਪੂਰਾ ਹੋ ਸਕਣ ਵਾਲਾ ਘਾਟਾ ਪਿਆ ਹੈ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।ਇਸ ਮੌਕੇ ਉਨ੍ਹਾਂ ਨਾਲ ਮਹਿੰਦਰ ਸਿੰਘ ਲਾਲਵਾ, ਸਹਿਰੀ ਪ੍ਰਧਾਨ ਘੱਗਾ, ਰਣਜੀਤ ਸਿੰਘ ਸ਼ਾਹੀ, ਅਕਾਲੀ ਦਲ ਪਾਤੜਾਂ ਦੇ ਸ਼ਹਿਰੀ ਪ੍ਰਧਾਨ ਗੋਬਿੰਦ ਸਿੰਘ ਵਿਰਦੀ, ਕੁਲਵੰਤ ਸੋਹਲ ਆਦਿ ਹਾਜ਼ਰ ਸਨ।
Please Share This News By Pressing Whatsapp Button