-ਆਕਸੀਜਨ ਕਿੱਲਤ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਰਬਾਰ ਪੁੱਜੇ ਆਪ ਆਗੂ
ਪਟਿਆਲਾ, 24 ਐਪ੍ਰਲ ( ਬਲਵਿੰਦਰ ਪਾਲ ) : ਦੇਸ ਦੇ ਹੋਰਨਾ ਸੂਬਿਆਂ ਦੇ ਵਾਂਗ ਹੁਣ
ਪਟਿਆਲਾ ਸਮੇਤ ਪੰਜਾਬ ਵਿਚ ਵੀ ਆਕਸੀਜਨ ਦੀ ਸਪਲਾਈ ਘਟਦੀ ਜਾ ਰਹੀ ਹੈ। ਇਸ ਕਿੱਲਤ ਨੂੰ
ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਨੇਤਾ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੂੰ
ਮਿਲੇ। ਉਨਾ ਇਸ ਦੋਰਾਨ ਇਕ ਮੰਗ ਪੱਤਰ ਵੀ ਦਿੱਤਾ। ਇਸ ਮੰਗ ਪੱਤਰ ਰਾਹੀਂ ਆਪ ਦੇ
ਸੀਨੀਅਰ ਲੀਡਰ ਕੁੰਦਨ ਗੋਗੀਆ ਅਤੇ ਐਡਵੋਕੇਟ ਸੁਖਮਿੰਦਰ ਸਿੰਘ ਅਨੰਦ ਆਗੂਆਂ ਨੇ ਕਿਹਾ
ਕਿ ਇਸ ਸਮੇਂ ਉਦਯੋਗਾਂ ਨਾਲੋ ਅਹਿਮ ਜਿੰਦਗੀਆਂ ਬਚਾਉਣਾ ਹੈ। ਇਸ ਲਈ ਆਕਸੀਜਨ ਦੀ ਸਪਲਾਈ
ਲੋਕਾਂ ਤੱਕ ਨਹੀਂ ਪੁੱਜ ਰਹੀ, ਕਝ ਨਿੱਜੀ ਹਸਪਤਾਲਾਂ ਵਿਚ ਆਕਸੀਜਨ ਦੀ ਸਪਲਾਈ ਨਾਦੇ
ਬਰਾਬਰ ਹੈ। ਆਗੂਆਂ ਨੇ ਕਿਹਾ ਕਿ ਕਈ ਐਂਬੂਲੈਂਸਾਂ ਵਿਚ ਆਕਸੀਜਨ ਨਹੀਂ ਹੈ। ਜਦਕਿ
ਪਟਿਆਲਾ ਦੇ ਹੀ ਕਈ ਆਕਸੀਜਨ ਡੀਲਰ ਉਦਯੋਗਾਂ ਨੂੰ ਆਮ ਵਾਂਗ ਹੀ ਸਪਲਾਈ ਦੇ ਰਹੇ ਹਨ।
ਉਨਾ ਡੀਸੀ ਪਟਿਆਲਾਂ ਸ੍ਰੀ ਕੁਮਾਰ ਅਮਿਤ ਨੂੰ ਅਪੀਲ ਕੀਤੀ ਕਿ ਅਕਾਸੀਜਨ ਦੀ ਭਾਰੀ
ਕਿੱਲਤ ਨੂੰ ਵੇਖਦਿਆਂ ਹੋਇਆ ਉਦਯੋਗਾਂ ਦੀ ਗੈਸ ਸਪਲਾਈ ਬੰਦ ਕਰਕੇ ਸਭ ਤੋਂ ਪਹਿਲਾਂ
ਮਨੁੱਖੀ ਜਾਨਾ ਬਚਾਉਣ ਲਈ ਹਸਪਤਾਲਾਂ ਵਿਚ ਅਕਾਸੀਜਨ ਸਪਲਾਈ ਕੀਤੀ ਜਾਵੇ।
ਆਪ ਆਗੂਆਂ ਨੇ ਕਿਹਾ ਕਿ ਜਿਲਾ ਪ੍ਰਸਾਸਨ ਪੱਧਰ ਤੇ ਕੋਈ ਵੀ ਸੀਨੀਅਰ ਅਧਿਕਾਰੀ ਨੋਡਲ
ਅਫਸਰ ਨਿਯੁਕਤ ਕਰਕੇ ਸਭ ਤੋਂ ਪਹਿਲਾਂ ਅਕਾਸੀਜਨ ਦੀ ਸਪਲਾਈ ਉਦਯੋਗਾਂ ਤੋਂ ਰੋਕ ਕੇ
ਹਸਪਤਾਲਾਂ ਅਤੇ ਐਂਬੂਲੈਸਾਂ ਵਿਚ ਜਾਣੀ ਯਕੀਨੀ ਬਣਾਈ ਜਾਵੇ। ਇਯ ਦੋਰਾਨ ਡਿਪਟੀ ਆਪ ਦੇ
ਵਫਦ ਨੂੰ ਡੀਸੀ ਪਟਿਆਲਾ ਨੇ ਯਕੀਨ ਦਿਵਾਇਆ ਕਿ ਉਹ ਇਸ ਮਾਮਲੇ ਤੇ ਵਿਸੇਸ ਧਿਆਨ ਦੇਣਗੇ।
ਉਨਾਂ ਕਿਹਾ ਕਿ ਜਲਦੀ ਹੀ ਉਹ ਉਚ ਪੱਧਰੀ ਮੀਟਿੰਗ ਕਰਕੇ ਆਕਸੀਜਨ ਡੀਲਰਾਂ ਨਾਲ ਵੀ
ਰਾਬਤਾ ਕਰਨਗੇ। ਇਸ ਦੋਰਾਨ ਸੂਮਹ ਬਲਾਕ ਪ੍ਰਧਾਨ ਰਾਜਬੀਰ ਸਿੰਘ, ਜਸਵਿੰਦਰ ਸਿੰਘ
ਰਿੰਪਾ, ਸੁਸੀਲ ਮਿੱਡਾ, ਜਗਤਾਰ ਸਿੰਘ ਸਿਮਰਨਪ੍ਰੀਤ ਸਿੰਘ ਅਤੇ ਰਾਜੂ ਤਲਵਾਰ ਆਦਿ ਵੀ
ਹਾਜਰ ਸਨ।
Please Share This News By Pressing Whatsapp Button