ਡਵੀਜਨ ਨੰ:2 ਪਟਿਆਲਾ ਦੀ ਪੁਲਿਸ ਵੱਲੋਂ ਹਰਿਆਣਾ ਦੀ ਸ਼ਰਾਬ 53 ਬੋਤਲਾ ਅਤੇ 6 ਕਿਲੋ 500 ਗ੍ਰਾਮ ਭੁੱਕੀ ਚੂਰਾ ਪੋਸਤ ਬ੍ਰਾਮਦ ਅਤੇ 2 ਗ੍ਰਿਫਤਾਰ
ਪਟਿਆਲਾ 25 ਅਪ੍ਰੈਲ (ਗਗਨਦੀਪ ਸਿੰਘ ਦੀਪ)
ਵਿਕਰਮਜੀਤ ਦੁੱਗਲ ਆਈ ਪੀ ਐਸ ਐਸ ਐਸ ਪੀ ਪਟਿਆਲਾ ਜੀ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਸ੍ਰੀ ਯੋਗੇਸ਼ ਸ਼ਰਮਾ ਪੀ ਪੀ ਐਸ, ਉਪ ਕਪਤਾਨ ਪੁਲਿਸ ਸਰਕਲ ਸਿਟੀ-1 ਜੀ ਦੀ ਰਹਿਣਨੁਮਾਈ ਹੇਠ ਐਸ ਆਈ ਪ੍ਰਿਆਂਸ਼ੂ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੂੰ 2 ਦੀ ਟੀਮ ਏ ਐਸ ਆਈ ਜਸਮੇਲ ਸਿੰਘ ਸਮੇਤ ਪੁਲਿਸ ਪਾਰਟੀ ਨੇ ਦੋਰਾਨੇ ਰੇਡ ਬੰਟੀ ਪੁੱਤਰ ਰਾਮ ਕਿਸ਼ਨ ਵਾਸੀ 44 ਨਿਊ ਮਹਿੰਦਾ ਕਲੋਨੀ ਦੇ ਘਰ ਰੇਡ ਕਰਕੇ ਉਸ ਪਾਸੋ 53 ਬੋਤਲਾ ਸ਼ਰਾਬ ਠੇਕਾ ਦੇਸੀ ਹਰਿਆਣਾ ਬ੍ਰਾਮਦ ਕਰਕੇ ਮੁਕੱਦਮਾ ਨੰ:-159 ਮਿਤੀ 24.04.2021 ਅ/ਧ 61/1/14 ਆਬਕਾਰੀ ਐਕਟ ਥਾਣਾ ਕੋਤਵਾਲੀ ਪਟਿਆਲਾ ਅਤੇ ਐਸ.ਆਈ ਪ੍ਰਿਆਸ਼ੂ ਸਿੰਘ ਵੱਲੋ ਸਮੇਤ ਪੁਲਿਸ ਪਾਰਟੀ ਦੇ ਨਾਕਾਬੰਦੀ ਤੇ ਕਰਨ ਪੁੱਤਰ ਬਲਵਿੰਦਰ ਵਾਸੀ 18 ਸ਼ਹਿਦ ਕਲੋਨੀ ਨੇੜੇ ਐਨ ਆਈ.ਐਸ ਨੂੰ 6 ਕਿਲੋ 500 ਗ੍ਰਾਮ ਭੂਕੀ ਚੂਰਾ ਪੋਸਤ ਸਮੇਤ ਕਾਬੂ ਕੀਤਾ ਗਿਆ ਹੈ । ਜਿਸ ਸਬੰਧੀ ਮੁੱਕਦਮਾ ਨੰਬਰ 162 ਮਿਤੀ 24/04/2021 u/s 15/61/85 NDPS ACT ਥਾਣਾ ਕੋਤਵਾਲੀ ਪਟਿਆਲਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ ਹੈ।
Please Share This News By Pressing Whatsapp Button