196 ਜਣਿਆਂ ਨੇ ਕੋਰੋਨਾ ਤੇ ਫਤਿਹ ਹਾਸਿਲ ਕੀਤੀ-ਡਿਪਟੀ ਕਮਿਸ਼ਨਰ
ਸੰਗਰੂਰ, 28 ਮਾਰਚ:
ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਸੰਗਰੂਰ ਜ਼ਿਲੇ ਲਈ ਰਾਹਤ ਵਾਲੀ ਖ਼ਬਰ ਆਈ ਜਦੋਂ ਮਿਸ਼ਨ ਫਤਿਹ ਤਹਿਤ 196 ਪਾਜਿਟਿਵ ਮਰੀਜ਼ ਕੋਵਿਡ-19 ਵਿਰੁੱਧ ਜੰਗ ਜਿੱਤ ਕੇ ਸਿਹਤਯਾਬ ਹੋਏ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਨੇ ਦਿੱਤੀ।
ਉਨਾਂ ਦੱਸਿਆ ਕਿ ਅੱਜ ਸਫ਼ਲ ਇਲਾਜ ਤੋਂ ਬਾਅਦ 187 ਮਰੀਜ਼ਾਂ ਨੇ ਹੋਮ ਆਈਸੋਲੇਸ਼ਨ ਤੋਂ , 3 ਮਰੀਜ਼ ਰਜਿੰਦਰਾ ਹਸਪਤਾਲ ਤੋਂ, 1 ਮਰੀਜ਼ ਡੀ.ਐਮ.ਸੀ ਲੁਧਿਆਣਾ ਤੋਂ, 1 ਮਰੀਜ਼ ਵਰਧਮਾਨ ਪਟਿਆਲਾ ਤੋਂ, 2 ਸਿਵਲ ਹਸਪਤਾਲ ਧੂਰੀ ਤੋਂ, 1 ਮਰੀਜ਼ ਗਰੇਸ ਹਸਪਤਾਲ ਖੇੜੀ ਤੋਂ ਅਤੇ 1 ਮਰੀਜ਼ ਕੋਲੰਬੀਆਂ ਏਸ਼ੀਆ ਹਸਪਤਾਲ ਤੋਂ ਕੋਰੋਨਾ ਨੂੰ ਹਰਾਇਆ। ਉਨਾਂ ਕਿਹਾ ਕਿ ਹਾਲਾਂਕਿ ਇਹ ਕੋਵਿਡ-19 ਵਿਰੁੱਧ ਜੰਗ ’ਚ ਵੱਡੀ ਕਾਮਯਾਬੀ ਹੈ ਪਰ ਇਸ ਤੋਂ ਜੰਗ ਜਿੱਤਣ ਲਈ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਥੋੜੀ ਜਿਹੀ ਲਾਪਰਵਾਹੀ ਵੀ ਵੱਡਾ ਨੁਕਸਾਨ ਕਰ ਸਕਦੀ ਹੈ।
Please Share This News By Pressing Whatsapp Button