ਫਲੈਗ : ਵੀਕਐਂਡ ਕਰਫਿਊ
ਪੰਜਾਬ ਸਰਕਾਰ ਵੱਲੋਂ ਸਖਤ ਹੁਕਮਾਂ ਦੇ ਬਾਵਜੂਦ ਵੀ ਬਿਨ੍ਹਾਂ ਛੂਟ ਵਾਲੇ ਲੋਕ ਅੱਧਾ ਸ਼ਟਰ ਖੋਲ ਖੋਲੀ ਬੈਠੇ ਹਨ ਦੁਕਾਨਾਂ
ਪਟਿਆਲਾ, 2 ਮਈ (ਗਗਨਦੀਪ ਸਿੰਘ ਦੀਪ) : ਪੂਰੇ ਦੇਸ਼ ਭਰ ਵਿੱਚ ਕਰੋਨਾ ਮਹਾਂਮਾਰੀ ਆਪਣੇ ਦੂਜੇ ਚਰਣ ਦੌਰਾਨ ਕਾਫੀ ਤੇਜੀ ਨਾਲ ਫੈਲ ਰਹੀ ਹੈ, ਜਿਸ ਦੇ ਮੱਦੇਨਜ਼ਰ ਸੂਬਾ ਸਰਕਾਰਾਂ ਵੱਲੋਂ ਆਪੋ ਆਪਣੇ ਸੂਬਿਆਂ ਵਿੱਚ ਸਖਤੀ ਕਰਦਿਆਂ ਰਾਤ ਦਾ ਕਰਫਿਊ ਅਤੇ ਵੀਕਐਂਡ ਕਰਫਿਊ ਦੇ ਆਦੇਸ਼ ਦਿੱਤੇ ਗਏ ਹਨ ਅਤੇ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਵਾਉਣ ਲਈ ਸਰਕਾਰਾਂ ਵੱਲੋਂ ਸਿਵਲ ਅਤੇ ਪੁਲਸ ਪ੍ਰਸ਼ਾਸ਼ਨ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਆਪੋ ਆਪਦੇ ਤਰੀਕੇ ਨਾਲ ਆਮ ਜਨਤਾ ਨੂੰ ਇਸ ਸਬੰਧੀ ਜਾਗਰੂਕ ਕਰਨ ਅਤੇ ਘਰਾਂ ਵਿੱਚ ਰਹਿਣ ਲਈ ਅਪੀਲ ਕਰਨ। ਪਰ ਪਟਿਆਲਾ ਵਿਖੇ ਵੀਕਐਂਡ ਕਰਫਿਊ ਦੌਰਾਨ ਜਦੋਂ ਪੱਤਰਕਾਰਾਂ ਵੱਲੋਂ ਸ਼ਹਿਰ ਦਾ ਦੌਰਾ ਕੀਤਾ ਗਿਆ ਤਾਂ ਕੁੱਝ ਹੋਰ ਹੀ ਦੇਖਣ ਨੂੰ ਮਿਲਿਆ। ਪਟਿਆਲਾ ਵਿੱਖੇ ਦੇਖਣ ਨੂੰ ਮਿਲਿਆ ਕਿ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਸਖਤੀ ਨਾਲ ਹੁਕਮ ਜਾਰੀ ਕੀਤੇ ਗੲੈ ਹਨ ਕਿ ਵੀਕਐਂਡ ਕਰਫਿਊ ਮੌਕੇ ਜ਼ਰੂਰੀ ਵਸਤਾਂ ਨੂੰ ਹੀ ਛੂਟ ਦਿੱਤੀ ਜਾਵੇ ਪਰ ਹਾਲਾਤ ਕੁੱਝ ਹੋਰ ਹੀ ਦੇਖਣ ਨੂੰ ਮਿਲੇ। ਜਦੋਂ ਪੱਤਰਕਾਰਾਂ ਨਾਲ ਟੀਮ ਨੇ ਦੇਖਿਆ ਕਿ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਵਿੱਚ ਇਨ੍ਹਾਂ ਹੁਕਮਾਂ ਦੀ ਲੋਕ ਪਾਲਣਾ ਨਹੀਂ ਕਰ ਰਹੇ ਤੇ ਲੋਕ ਬਿਨ੍ਹਾਂ ਕੰਮਾਂ ਤੋਂ ਸੜਕਾਂ ‘ਤੇ ਘੁੰਮਦੇ ਵੀ ਦਿਖਾਈ ਦਿੱਤੇ ਤੇ ਛੂਟ ਮਿਲਣ ਵਾਲੀ ਦੁਕਾਨਾਂ ਤੋਂ ਇਲਾਵਾ ਲੋਕਾਂ ਵੱਲੋਂ ਅੱਧੇ ਸ਼ਟਰ ਖੋਲ ਕੇ ਦੁਕਾਨਾਂ ਨੂੰ ਚਲਾਇਆ ਜਾ ਰਿਹਾ ਹੈ।
ਇਥੇ ਦੱਸਣਯੋਗ ਹੈ ਕਿ ਬੀਤੇ ਦਿਨੀ ਪਟਿਆਲਾ ਦੇ ਐਸ.ਐਸ.ਪੀ. ਸ਼੍ਰੀ ਵਿਕਰਮਜੀਤ ਦੁੱਗਲ ਵੱਲੋਂ ਖੁੱਦ ਸ਼ਹਿਰ ਵਿੱਚ ਜਾ ਕੇ ਪੁਲਸ ਵੱਲੋਂ ਲਗਾਏ ਨਾਕਿਆਂ ‘ਤੇ ਹਾਜ਼ਰੀ ਭਰੀ ਗਈ ਪਰ ਅੱਜ ਵੀਕਐਂਡ ਲਾਕਡਾਊਨ ਮੌਕੇ ਜਦੋਂ ਸ਼ਹਿਰ ਵਿੱਚ ਪੱਤਰਕਾਰਾਂ ਨੇ ਦੌਰਾ ਕੀਤਾ ਤਾਂ ਪਟਿਆਲਾ ਸ਼ਹਿਰ ਵਿੱਚ ਆਮ ਲੋਕਾਂ ਨੂੰ ਸਮਝਾਉਣ ਵਾਲਾ ਕੋਈ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਨਹੀਂ ਦਿਖਾਈ ਦਿੱਤਾ, ਜਿਸ ਕਾਰਨ ਲੋਕ ਬਿਨ੍ਹਾਂ ਡਰ ਤੋਂ ਅਤੇ ਬਿਨ੍ਹਾਂ ਮਾਸਕ ਤੋਂ ਸੜਕਾਂ ‘ਤੇ ਆਮ ਘੁੰਮਦੇ ਦਿਖਾਈ ਦਿੱਤੇ। ਪ੍ਰਸ਼ਾਸ਼ਨ ਨੂੰ ਲੋਕਾਂ ਦੀ ਸਿਹਤ ਦਾ ਧਿਆਨ ਰੱਖਦਿਆਂ ਉਨ੍ਹਾਂ ਨੂੰ ਘਰੋਂ ਘਰੀ ਰਹਿਣ ਦੀ ਕੀਤੀ ਜਾਣੀ ਚਾਹੀਦੀ ਹੈ।
Please Share This News By Pressing Whatsapp Button