ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਮਾਸਕ ਵੰਡ ਕੇ ਝੁੱਗੀ ਝੌਂਪੜੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋ ਕੀਤਾ ਜਾਗਰੂਕ
ਪਟਿਆਲਾ,,, ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਸ਼ਹਿਰ ਦੇ ਅਲੱਗ ਅਲੱਗ ਇਲਾਕਿਆਂ ਵਿੱਚ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਮਾਸਕ ਵੰਡ ਕੇ
ਲੋਕਾਂ ਨੂੰ ਭਿਆਨਕ ਮਹਾਂਮਾਰੀ ਤੋ ਜਾਗਰੂਕ ਕੀਤਾ ਜਾ ਰਿਹਾ ਹੈ
ਅੱਜ ਰਾਜਪੁਰਾ ਕਲੋਨੀ ਦੀਆਂ ਝੁੱਗੀ ਝੌਂਪੜੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਾਸਕ ਵੰਡ ਕੇ ਕਰੋਨਾ ਮਹਾਂਮਾਰੀ ਤੋ ਜਾਗਰੂਕ ਕੀਤਾ ਗਿਆ ਇਸ ਮੋਕੇ ਪਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਕੋਵਿੰਡ 19 ਮਹਾਂਮਾਰੀ ਫੈਲੀ ਹੋਈ ਹੈ ਇਸ
ਤੋ ਬਚਣ ਲਈ ਮਾਸਕ ਲਗਾਉਣਾ ਦੂਰੀ ਬਣਾ ਕੇ ਰੱਖਣਾ ਅਤੇ ਹਥਾਂ ਨੂੰ ਸਾਬਣ ਨਾਲ ਵਾਰ ਵਾਰ ਚੰਗੀ ਤਰ੍ਹਾਂ ਸਫਾ ਕਰੋ ਜਨਤਕ ਥਾਵਾਂ ਤੇ ਨਾ ਥੁੱਕ ਤਾਂ ਜੋ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕੇ ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਾਵਧਾਨੀਆਂ ਵਰਤੋ ਲਾਪਰਵਾਹੀ ਨਾ ਕਰੋ ਲਾਪਰਵਾਹੀ ਨਾਲ ਹੀ ਆਏ ਦਿਨ ਕਰੋਨਾ ਦੇ ਮਰੀਜ਼ਾਂ ਵਿੱਚ ਵਾਧਾ ਹੋ ਰਿਹਾ ਹੈ ਜਦੋਂ ਕਿ ਇਹ ਮਹਾਂਮਾਰੀ ਲੋਕਾਂ ਲਈ ਖਤਰਾ ਬਣੀ ਹੋਈ ਹੈ ਇਸ ਮੋਕੇ ਤੁਰੰਨ ਕੁਮਾਰ, ਰਾਜ ਕੁਮਾਰ, ਹੇਮੰਤ ਕੁਮਾਰ, ਸਜੀਵ ਗੁਪਤਾ ਆਦਿ ਹਾਜਰ ਸਨ
Please Share This News By Pressing Whatsapp Button