ਡੀ.ਜੀ. ਪੀ. ਪੰਜਾਬ ਦਿਨਕਰ ਗੁਪਤਾ ਦੇ ਹੁਕਮਾਂ ਤੋਂ ਬਾਅਦ ਸਖਤੀ ‘ਚ ਆਈ ਪਟਿਆਲਾ ਪੁਲਸ
– ਸ਼ਹਿਰ ਦੇ ਹਾਲਾਤ ਅਤੇ ਲੋਕਾਂ ਦੀ ਸਿਹਤ ਦਾ ਧਿਆਨ ਰੱਖਣਾ ਪਟਿਆਲਾ ਪੁਲਸ ਦੀ ਪਹਿਲੀ ਜਿੰਮੇਵਾਰੀ : ਐਸ.ਐਸ.ਪੀ. ਪਟਿਆਲਾ
ਪਟਿਆਲਾ, 5 ਮਈ (ਗਗਨਦੀਪ ਸਿੰਘ ਦੀਪ) : ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਡੀ.ਜੀ.ਪੀ. ਪੰਜਾਬ ਸ਼੍ਰੀ ਦਿਨਕਰ ਗੁਪਤਾ ਵੱਲੋਂ ਜੋ ਹੁਕਮ ਜਾਰੀ ਕੀਤੇ ਗਏ ਹਨ, ਉਨ੍ਹਾਂ ਹੁਕਮਾਂ ਦੀ ਪਾਲਣਾ ਕਰਦਿਆਂ ਪਟਿਆਲਾ ਪੁਲਸ ਸਖਤ ਦਿਖਾਈ ਦਿੱਤੀ। ਅੱਜ ਸ਼ਾਹੀ ਸ਼ਹਿਰ ਪਟਿਆਲਾ ਦੇ ਐਸ.ਐਸ.ਪੀ. ਅਤੇ ਆਈ.ਪੀ.ਐਸ. ਸ਼੍ਰੀ ਵਿਕਰਮਜੀਤ ਦੁੱਗਲ, ਐਸ.ਪੀ. ਸਿਟੀ ਪਟਿਆਲਾ ਵਰੁਣ ਸ਼ਰਮਾ ਅਤੇ ਡਿਪਟੀ ਕਮਿਸ਼ਨਰ ਕੁਮਾਰ ਅਮਿੱਤ ਵੱਲੋਂ ਸ਼ਹਿਰ ਦੀ ਕਮਾਂਡ ਨੂੰ ਖੁੱਦ ਸੰਭਾਲਿਆ ਗਿਆ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਐਸ.ਐਸ.ਪੀ. ਪਟਿਆਲਾ ਵਿਰਕਜੀਤ ਦੁੱਗਲ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਸੰਕਟ ਵਿੱਚ ਸ਼ਹਿਰ ਦੇ ਹਾਲਤਾਂ ਨੂੰ ਦੇਖ ਕੇ ਪੁਲਸ ਦੀ ਸਖਤੀ ਵਧਾਈ ਗਈ ਹੈ ਤੇ ਲੋਕਾਂ ਦੀ ਸਿਹਤ ਦਾ ਧਿਆਨ ਰੱਖਣਾ ਪਟਿਆਲਾ ਪੁਲਸ ਦੀ ਪਹਿਲੀ ਜਿੰਮੇਵਾਰੀ ਹੈ, ਜਿਸ ਨੂੰ ਸਖਤੀ ਨਾਲ ਨਜਿੱਠ ਕੇ ਹੀ ਕਰੋਨਾਂ ਮਹਾਂਮਾਰੀ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਚਲਦਿਆਂ ਡੀ.ਜੀ.ਪੀ. ਪੰਜਾਬ ਅਤੇ ਆਈ.ਪੀ.ਐਸ. ਦਿਨਕਰ ਗੁਪਤਾ ਵੱਲੋਂ ਜੋ ਹੁਕਮ ਜਾਰੀ ਕੀਤੇ ਗਏ ਹਨ, ਉਨ੍ਹਾਂ ਹੁਕਮਾਂ ਦੀ ਪਾਲਣਾ ਕਰਦਿਆਂ ਪੁਲਸ ਪ੍ਰਸ਼ਾਸ਼ਨ ਵੱਲੋਂ ਸਖਤੀ ਵਧਾਈ ਗਈ ਹੈ ਤਾਂ ਜੋ ਲੋਕਾਂ ਨੂੰ ਬਿਨ੍ਹਾਂ ਕੰਮ ਤੋਂ ਬਾਹਰ ਘੁੰਮਣ ਤੋਂ ਰੋਕਿਆ ਜਾ ਸਕੇ ਅਤੇ ਉਨ੍ਹਾਂ ਦੀ ਭੈੜੀ ਬਿਮਾਰੀ ਕਰੋਨਾ ਤੋਂ ਜਿੰਦਗੀ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਖੁੱਦ ਸ਼ਹਿਰ ਵਿੱਚ ਵੱਖ ਵੱਖ ਥਾਵਾਂ ‘ਤੇ ਲੱਗੇ ਨਾਕਿਆਂ ‘ਤੇ ਜਾ ਕੇ ਜਾਇਜ਼ਾ ਲਿਆ ਜਾ ਰਿਹਾ ਹੈ ਤਾਂ ਜੋ ਸ਼੍ਰੀ ਦਿਨਕਰ ਗੁਪਤਾ ਦੇ ਹੁਕਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਸਕੇ।
Please Share This News By Pressing Whatsapp Button