ਕੋਰੋਨਾ ਮਰੀਜਾਂ ਦੇ ਪਰਿਵਾਰ ਵਾਲਿਆਂ ਦੀ ਸਮੱਸਿਆਵਾਂ ਸੁਣਨ ਰਾਜਿੰਦਰਾ ਹਸਪਤਾਲ ਪਹੁੰਚੇ ਮੇਅਰ
ਕੋਵਿਡ ਕੇਅਰ ਸੈਂਟਰ ਦਾ ਦੌਰਾ ਕਰਕੇ ਮੇਅਰ ਨੇ ਜਤਾਈ ਤਸਲੀ
ਪਟਿਆਲਾ 5 ਮਈ (ਗਗਨਦੀਪ ਸਿੰਘ ਦੀਪ )
ਕੋਰੋਨਾ ਦੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੀਆਂ ਮੁਸ਼ਕਲਾਂ ਸੁਣਨ ਲਈ ਬੁੱਧਵਾਰ ਨੂੰ ਮੇਅਰ ਸੰਜੀਵ ਸ਼ਰਮਾਂ ਬਿੱਟੂ ਆਪਣੇ ਸਾਥੀਆਂ ਨਾਲ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚੇ। ਇਸ ਮੌਕੇ ਉਹਨਾਂ ਨਾਮ ਕੌਂਸਲਰ ਅਤੁਲ ਜੋਸ਼ੀ, ਨਿਖਿਲ ਬਾਤੀਸ਼ (ਸ਼ੇਰੂ), ਸੰਦੀਪ ਮਲਹੋਤਰਾ, ਹਰੀਸ਼ ਨਾਗਪਾਲ (ਗਿੰਨੀ), ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਨੁਜ ਖੋਸਲਾ, ਕੌਂਸਲਰ ਪਤੀ ਹਰੀਸ਼ ਕਪੂਰ ਵੀ ਮੌਜੂਦ ਸਨ। ਮੇਅਰ ਨੇ ਤਿਮਾਰਦਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਦਰਦ ਨੂੰ ਜਾਣਨ ਦੀ ਕੋਸ਼ਿਸ਼ ਕੀਤੀ। ਤਿਮਾਰਦਾਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਮੇਅਰ ਨੇ ਮੀਡੀਆ ਨੂੰ ਦੱਸਿਆ ਕਿ ਰਿਸ਼ਤੇਦਾਰ ਆਪਣੇ ਮਰੀਜ਼ ਨੂੰ ਵੇਖਣ ਲਈ ਉਤਾਵਲੇ ਹਨ, ਪਰ ਸਿਹਤ ਵਿਭਾਗ ਦੇ ਨਿਯਮ ਇਸ ਦੀ ਆਗਿਆ ਨਹੀਂ ਦਿੰਦੇ। ਕੋਰੋਨਾ ਦੇ ਮਰੀਜ਼ ਜੋ ਆਪਣੇ ਪਰਿਵਾਰ ਨਾਲ ਫੋਨ ਤੇ ਗੱਲ ਕਰਦੇ ਹੋਏ ਖੁਦ ਮੰਨ ਰਹੇ ਸੀ ਕਿ ਉਹ ਹਸਪਤਾਲ ਵਿੱਚ ਆਕਸੀਜਨ ਸਮੇਤ ਵਧੀਆ ਇਲਾਜ਼ ਕਰਵਾ ਰਹੇ ਹਨ, ਪਰ ਕਈ ਵਾਰ ਉਨ੍ਹਾਂ ਨੂੰ ਖਾਣ ਜਾਂ ਟਾਇਲਟ ਜਾਣ ਵਿੱਚ ਦੇਰੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਰਨਾ ਪੈਂਦਾ ਹੈ। ਇਸ ਕਿਸਮ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਮੇਅਰ ਨੇ ਤਿਮਾਰਦਾਰਾਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਪੀੜਤ ਦਾ ਇਲਾਜ ਹੋਣਾ ਸਭ ਤੋਂ ਜ਼ਰੂਰੀ ਹੈ, ਪਰ ਬਾਕੀ ਦੀਆਂ ਔਕੜਾਂ ਨੂੰ ਦੂਰ ਕਰਨ ਉਹ ਹਸਪਤਾਲ ਦੇ ਪ੍ਰਬੰਧਕ ਅਫਸਰਾਂ ਨਾਮ ਤਾਲਮੇਲ ਕਰਕੇ ਕੋਈ ਸਹੀ ਰਾਹ ਲਭਣਗੇ। ਤਿਮਾਰਦਾਰਾਂ ਦੀਆਂ ਗਲਾਂ ਸੁਣਕੇ ਭਾਵਕ ਹੋਏ ਮੇਅਰ ਨੇ ਆਪਣਾ ਨਿੱਜੀ ਮੋਬਾਈਲ ਨੰਬਰ 98159-13100 ਸਾਰਿਆਂ ਨੂੰ ਦੇ ਦਿੱਤਾ, ਤਾਂ ਜੋ ਕਿਸੇ ਜਰੂਰਤਮੰਦ ਦੀ ਸਮਾਂ ਰਹਿਦਿਆਂ ਮਦਦ ਤੀ ਜਾ ਸਕੇ।
… ਦੋ ਕੌਂਸਲਰ ਰੋਜਾਨਾ ਕੋਵਿਡ ਕੇਅਰ ਸੈਂਟਰ ਦੇ ਕੰਟਰੋਲ ਰੂਮ ਵਿਚ ਰਹਿਗੇ ਮੌਜੂਦ
ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕੋਰੋਨਾ ਮਰੀਜਾਂ ਦੇ ਪਰਿਵਾਰਵਾਲਿਆਂ ਨੂੰ ਭਰੋਸਾ ਦਵਾਇਆ ਕਿ ਉਹਨਾ ਦੀ ਕਿਸੇ ਵੀ ਮੁਸ਼ਕਿਲ ਨੂੰ ਕੋਵਿਡ ਕੇਅਰ ਸੈਂਟਰ ਵਿੱਚ ਬੈਠੇ ਕੌਂਸਲਰ ਸੰਬੰਧਿਤ ਅਫਸਰਾਂ ਤੱਕ ਪਹੁੰਚਾਉਣਗੇ। ਉਹਨਾਂ ਕਿਹਾ ਕਿ ਉਹਨਾਂ ਦੀ ਇਸ ਕੋਸ਼ਿਸ਼ ਨਾਲ ਕੋਰੋਨਾ ਮਰੀਜਾਂ ਦੇ ਰਿਸ਼ਤੇਦਾਰਾਂ ਅਤੇ ਡਾਕਟਰਾਂ ਵਿਚਕਾਰ ਦੀ ਦੂਰੀ ਘਟੇਗੀ ਅਤੇ ਤਿਮਾਰਦਾਰ ਆਪਣੇ ਮਰੀਜਾਂ ਤੱਕ ਜਰੂਰੀ ਸਮਾਨ ਅਸਾਨੀ ਨਾਲ ਪਹੁੰਚਾ ਸਕਣਗੇ। ਮੇਅਰ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਉਹ ਖੁਦ ਰੋਜਾਨਾ ਕੋਰੋਨਾ ਮਰੀਜਾਏ ਦੇ ਪਰਿਵਾਰਾਂ ਦੇ ਸੰਪਰਕ ਵਿੱਚ ਰਹਿਣਗੇ।
…ਕੋਵਿਡ ਕੇਅਰ ਸੈਂਟਰ ਦਾ ਦੌਰਾ ਕਰਕੇ ਪ੍ਰਗਟਾਈ ਤਸੱਲੀ
ਡੀ.ਸੀ. ਕੁਮਾਰ ਅਮਿਤ, ਕੋਵਿਡ ਕੇਅਰ ਸੈਂਟਰ ਦੇ ਇੰਚਾਰਜ ਸੁਰਭੀ ਮਲਿਕ, ਕੋਵਿਡ ਸੈਂਟਰ ਦੇ ਮੁਖੀ ਡਾ. ਰੇਖੀ, ਡਾ. ਵਿਸ਼ਾਲ ਚੋਪੜਾ ਦੇ ਨਾਲ ਮੇਅਰ ਸੰਜੀਵ ਸ਼ਰਮਾ ਬਿੱਟੂ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸ਼ਹਿਰੀ ਪ੍ਰਧਾਨ ਕੇ.ਕੇ. ਮਲਹੋਤਰਾ, ਵਾਇਸ ਚੇਅਰਮਾਨ ਸਮਾਜ ਭਲਾਈ ਪੰਜਾਬ ਗੁਰਸਰਨ ਕੌਰ ਰੰਧਾਵਾ, ਜ਼ਿਲ੍ਹਾ ਯੂਥ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਨੁਜ ਖੋਸਲਾ ਨੇ ਕੋਵਿਡ ਕੇਅਰ ਸੈਂਟਰ ਦਾ ਦੌਰਾ ਕੀਤਾ। ਮਰੀਜ਼ਾਂ ਦੀ ਸਫਾਈ ਅਤੇ ਉਹਨਾਂ ਦੇ ਇਲਾਜ ਨੂੰ ਵੇਖਦਿਆਂ ਮੇਅਰ ਸਣੇ ਸਾਰਿਆਂ ਨੇ ਉਥੇ ਮੈਡੀਕਲ ਸਟਾਫ ਦਾ ਧੰਨਵਾਦ ਕੀਤਾ। ਇਸ ਦੌਰਾਨ ਸੁਰਭੀ ਮਲਿਕ ਨੇ ਮੇਅਰ ਨੂੰ ਦੱਸਿਆ ਕਿ ਕੋਵਿਡ ਦੇ ਮਰੀਜ਼ਾਂ ਦੀ ਸਹੂਲਤ ਲਈ ਹਸਪਤਾਲ ਵਿਚ 20 ਹਜਾਰ ਲੀਟਰ ਦੀ ਸਮਰੱਥਾ ਵਾਲਾ ਇਕ ਆਕਸੀਜਨ ਪਲਾਂਟ ਸਥਾਪਤ ਕੀਤਾ ਗਿਆ ਹੈ, ਜਿਸ ਦੀਆਂ ਸੇਵਾਵਾਂ ਜਲਦੀ ਹੀ ਸ਼ੁਰੂ ਹੋਣ ਜਾ ਰਹੀਆਂ ਹਨ।
… ਲੁਧਿਆਣਾ ਦੀ ਨਿੱਜੀ ਕੰਪਨੀ ਮੈਡੀਕਲ ਵੇਸਟ ਚੁੱਕ ਰਹੀ ਹੈ
ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਮੀਡੀਆ ਦੇ ਸਵਾਲਾ ਦਾ ਜਵਾਬ ਦਿੰਦਿਆਂ ਕਿਹਾ ਕਿ ਸਰਕਾਰੀ ਆੰਕੜੇ ਮੁਤਾਬਿਕ ਸ਼ਹਿਰ ਵਿਚੋਂ ਰੋਜਾਨਾ 60 ਤੋਂ 70 ਕਿਲੋ ਮੈਡੀਕਲ ਵੇਸਟ ਪੈਦਾ ਹੋ ਰਿਹਾ ਹੈ। ਇਸ ਦੀ ਸੰਭਾਲ ਮੇਡਿਕਲ ਐਨਵਾਇਰਮੇਂਟਲ ਮੈਨੇਜਮੇਂਟ ਪ੍ਰਾਇਵੇਟ ਲਿਮਿਟੇਡ ਲੁਧਿਆਣਾ ਵਲੋਂ ਕੀਤੀ ਜਾ ਰਹੀ ਹੈ। ਕਰੋਨਾ ਮਹਾਮਾਰੀ ਵਧਣ ਤੋਂ ਬਾਅਦ ਸ਼ਮਸ਼ਾਨਘਾਟਾ ਵਿੱਚ ਵੱਧ ਰਹੀ ਮੇਡਿਕਲ ਵੇਸਟ ਦੀ ਸੰਭਾਲ ਨਗਰ ਨਿਗਮ ਦੀ ਵਿਸ਼ੇਸ਼ ਟੀਮ ਵਲੋਂ ਕੀਤੀ ਜਾ ਰਹੀ ਹੈ। ਇਹ ਟੀਮ ਸ਼ਮਸ਼ਾਨਘਾਟ ਤੋਂ ਪੀਪੀਟੀ ਕਿਟਾਂ ਅਤੇ ਹੋਰ ਮੇਡਿਕਲ ਵੇਸਟ ਨੂੰ ਐਮ.ਆਰ.ਐਫ ਸੈਂਟਰ ਤੱਕ ਪਹੁੰਚਾ ਰਹੀ ਹੈ, ਜਿਸ ਤੋਂ ਬਾਅਦ ਇਸਨੂੰ ਲੁਧਿਆਣਾ ਦੀ ਕੰਪਨੀ ਉਸਨੂੰ ਲੁਧਿਆਣਾ ਵਿੱਚ ਪਹੁੰਚਾ ਕੇ ਉਸਨੂੰ ਨਸ਼ਟ ਕਰਨ ਦਾ ਕੰਮ ਕਰ ਰਹੀ ਹੈ। ਨਿਗਮ ਦੀਆਂ ਵਿਸ਼ੇਸ਼ ਟੀਮਾਂ ਨੂੰ ਪੀਪੀਟੀ ਕਿਟਾਂ ਅਤੇ ਹੋਰ ਜਰੂਰੀ ਸਾਮਾਨ ਨਿਗਮ ਵਲੋਂ ਪੂਰਾ ਕੀਤਾ ਜਾ ਰਿਹਾ ਹੈ।
Please Share This News By Pressing Whatsapp Button