676 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ
ਪਟਿਆਲਾ, 6 ਮਈ ( )
ਅੱਜ ਜਿਲੇ ਵਿੱਚ 676 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 4523 ਦੇ ਕਰੀਬ ਰਿਪੋਰਟਾਂ ਵਿਚੋਂ 676 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 36607 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 497 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 31428 ਹੋ ਗਈ ਹੈ।ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 4321 ਹੈ।ਜਿਲੇ੍ਹ ਵਿੱਚ 15 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 858 ਹੋ ਗਈ ਹੈ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 676 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 373, ਨਾਭਾ ਤੋਂ 50, ਰਾਜਪੁਰਾ ਤੋਂ 93, ਸਮਾਣਾ ਤੋਂ 18, ਬਲਾਕ ਭਾਦਸੋ ਤੋਂ 28, ਬਲਾਕ ਕੌਲੀ ਤੋਂ 31, ਬਲਾਕ ਕਾਲੋਮਾਜਰਾ ਤੋਂ 25, ਬਲਾਕ ਸ਼ੁਤਰਾਣਾ ਤੋਂ 08, ਬਲਾਕ ਹਰਪਾਲਪੁਰ ਤੋਂ 27, ਬਲਾਕ ਦੁਧਣਸਾਧਾਂ ਤੋਂ 23 ਕੋਵਿਡ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿਚ 70 ਪੋਜਟਿਵ ਕੇਸ ਕੰਟੈਕਟ ਟਰੇਸਿੰਗ ਦੌਰਾਣ ਅਤੇ 619 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।
ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਕਿਹਾ ਅੱਜ ਤੱਕ 4022 ਦੇ ਕਰੀਬ ਘੱਟ ਲੱਛਣਾ ਵਾਲੇ ਕੋਵਿਡ ਪੋਜਟਿਵ ਮਰੀਜ ਘਰਾਂ ਵਿਚ ਹੀ ਏਕਾਂਤਵਾਸ ਰਹਿ ਕੇ ਆਪਣਾ ਇਲਾਜ ਕਰ ਰਹੇ ਹਨ।ਉਹਨਾਂ ਘਰਾਂ ਵਿੱਚ ਏਕਾਂਤਵਾਸ ਰਹਿ ਰਹੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਪਣੇ ਮੋਬਾਇਲ ਫੌਨ ਵਿੱਚ ਕੋਵਾ ਐਪ ਡਾਉਨਲੋਡ ਕਰਨਾ ਯਕੀਨੀ ਬਣਾਉਣ ਤਾ ਜੋ ਉਹ ਸਿਹਤ ਵਿਭਾਗ ਦੀ ਨਿਗਰਾਨੀ ਵਿੱਚ ਰਹਿ ਸਕਣ।ਇਹ ਐਪ ਏਕਾਂਤਵਾਸ ਦੇ ਪਹਿਲੇ ਦਿਨ ਤੋਂ ਡਾਉਨਲੋਡ ਕਰਕੇ ਏਕਾਂਤਵਾਸ ਖਤਮ ਹੋਣ ਤੱਕ ਯਾਨੀ 17 ਵੇਂ ਦਿਨ ਤੱਕ ਚਾਲੂ ਰੱਖਣੀ ਜਰੂਰੀ ਹੈ।
Please Share This News By Pressing Whatsapp Button