♦इस खबर को आगे शेयर जरूर करें ♦

ਪਟਿਆਲਾ ਪੁਲਿਸ ਵੱਲੋਂ ਕੇਂਦਰੀ ਜੇਲ ਪਟਿਆਲਾ ਚੋਂ ਫਰਾਰ ਹੋਇਆ ਕੈਦੀ ਇੰਦਰਜੀਤ ਸਿੰਘ ਧਿਆਨਾ ਗ੍ਰਿਫਤਾਰ

 

  ਪਟਿਆਲਾ, 6 ਮਈ  ( ਬਲਵਿੰਦਰ ਪਾਲ )ਵਿਕਰਮਜੀਤ ਦੁੱਗਲ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਇਸ ਪ੍ਰੈਸ ਨੋਟ ਰਾਹੀਂ ਦੱਸਿਆ ਕੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪਟਿਆਲਾ ਪੁਲਿਸ ਅਤੇ ਕਪੂਰਥਲਾ ਪੁਲਿਸ ਵੱਲੋਂ ਜੁਆਂਇੰਟ ਅਪਰੇਸ਼ਨ ਕਰਦੇ ਹੋਏ ਕੁੱਝ ਦਿਨ ਪਹਿਲਾਂ ਕੇਂਦਰੀ ਜੇਲ ਪਟਿਆਲਾ ਵਿਚੋਂ ਫਰਾਰ ਕੈਦੀ ਇੰਦਰਜੀਤ ਸਿੰਘ ਧਿਆਨਾ ਨੂੰ ਮਿਤੀ 05/05/2021 ਨੂੰ ਪਿੰਡ ਰਾਣੀਪੁਰ ਕੰਬੋਆ ਜ਼ਿਲਾ ਕਪੂਰਥਲਾ ਤੋਂ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਕੀਤੀ ।
ਦੁੱਗਲ ਨੇ ਦੱਸਿਆ ਕਿ ਮਿਤੀ 28/04/2021 ਨੂੰ ਜੇਲ ਵਿਭਾਗ ਵੱਲੋਂ ਇਤਲਾਹ ਮਿਲੀ ਸੀ ਕਿ ਕੈਦੀ ਇੰਦਰਜੀਤ ਸਿੰਘ ਉਰਫ ਧਿਆਨਾ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਰਾਣੀਪੁਰ ਕੰਬੋਆ ਥਾਣਾ ਰਾਵਲਪਿੰਡੀ ਜ਼ਿਲਾ ਕਪੂਰਥਲਾ, ਕੈਦੀ ਸ਼ੇਰ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਪਿੰਡ ਵਾਣੀਕੇ ਥਾਣਾ ਲੋਪੋਕੇ ਜ਼ਿਲਾ ਅੰਮ੍ਰਿਤਸਰ ਅਤੇ ਹਵਾਲਾਤੀ ਜਸਪ੍ਰੀਤ ਸਿੰਘ ਉਰਫ ਨੂਪੀ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਡਾਢੀ ਥਾਣਾ ਕੀਰਤਪੁਰ ਸਾਹਿਬ ਜ਼ਿਲਾ ਰੂਪਨਗਰ ਜੋ ਕਿ ਕੇਂਦਰੀ ਜੇਲ ਪਟਿਆਲਾ ਵਿਖੇ ਬੰਦ ਸੀ, ਜੋ ਇਹ ਕੇਂਦਰੀ ਜੇਲ ਪਟਿਆਲਾ ਦੀ ਕੋਰਟੀਨਾ ਬੈਰਕ ਨੰਬਰ 02 ਦੀ ਚੌਕੀ ਨੰਬਰ 09 ਵਿੱਚ ਬੰਦ ਸਨ ਤਾਂ ਮਿਤੀ 28/04/2021 ਨੂੰ ਸਵੇਰ ਦੇ ਸਮੇਂ ਜੇਲ ਦੀ ਬੰਦੀ ਖੋਲਣ ਸਮੇਂ ਪਤਾ ਲੱਗਾ ਕਿ ਉਕਤਾਨ ਦੋਸ਼ੀਆਨ ਚੱਕੀ ਵਿੱਚ ਪਾੜ ਲਗਾਕੇ, ਕੇਂਦਰੀ ਜੇਲ ਪਟਿਆਲਾ ਵਿਚੋਂ ਫਰਾਰ ਹੋ ਗਏ ਸਨ। ਜਿਸ ਸਬੰਧੀ ਮੁਕੱਦਮਾ ਨੰਬਰ 115 ਮਿਤੀ 28/04/2021 ਅ/ਧ 223, 224 225, 225A, 427,120 B, IPC, 4 Public Property Act 1985, 42 Prison Act ਥਾਣਾ ਤ੍ਰਿਪੜੀ ਜ਼ਿਲਾ ਪਟਿਆਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਸੀ।
ਦੁੱਗਲ ਨੇ ਅੱਗੇ ਦੱਸਿਆ ਕਿ ਕੇਂਦਰੀ ਜੇਲ ਪਟਿਆਲਾ ਤੋਂ ਫਰਾਰ ਹੋਏ ਸ਼ੇਰ ਸਿੰਘ ਕਤਲ ਕੇਸ ਦੀ ਸਜ਼ਾ ਕੱਟ ਰਿਹਾ ਸੀ। ਇੰਦਰਜੀਤ ਸਿੰਘ ਉਰਫ ਧਿਆਨਾ ਦੇ ਖਿਲਾਫ ਜ਼ਿਲਾ ਕਪੂਰਥਲਾ ਦੇ ਵੱਖ-ਵੱਖ ਥਾਣਿਆਂ ਵਿੱਚ ਕਰੀਬ 12 ਮੁਕੱਦਮੇ, ਐਨ.ਡੀ.ਪੀ.ਐਸ. ਐਕਟ, ਲੁੱਟਖੋਹ, ਚੋਰੀਆਂ ਆਦਿ ਜੁਰਮਾਂ ਦੇ ਦਰਜ ਹਨ ਅਤੇ ਜਸਪ੍ਰੀਤ ਸਿੰਘ ਉਰਫ ਨੂਪੀ ਦੇ ਖਿਲਾਫ ਥਾਣਾ ਕੀਰਤਪੁਰ ਸਾਹਿਬ ਜ਼ਿਲਾ ਰੂਪਨਗਰ ਦੇ ਏਰੀਆ ਵਿੱਚ ਹੋਏ ਕਤਲ ਦੇ ਕੇਸ ਅਤੇ ਜੇਲ ਵਿੱਚ ਮੋਬਾਇਲ ਫੋਨ ਦੀ ਵਰਤੋਂ ਕਰਨਾ ਅਤੇ ਝਗੜੇ ਸਬੰਧੀ 02 ਮੁਕੱਦਮੋ ਥਾਣਾ ਤ੍ਰਿਪੜੀ ਜ਼ਿਲਾ ਪਟਿਆਲਾ ਵਿਖੇ ਦਰਜ ਹਨ। ਸ਼ੇਰ ਸਿੰਘ ਅਤੇ ਇੰਦਰਜੀਤ ਸਿੰਘ ਉਰਫ ਧਿਆਨਾ ਮਿਤੀ 03/04/2021 ਨੂੰ ਬਠਿੰਡਾ ਜੇਲ ਤੋਂ ਕੇਂਦਰੀ ਜੇਲ ਪਟਿਆਲਾ ਵਿਖੇ ਤਬਦੀਲ ਕੀਤਾ ਗਿਆ ਸੀ। ਇਸ ਕੇਸ ਵਿੱਚ ਵਰੁਣ ਸ਼ਰਮਾਂ, IPS, ਕਪਤਾਨ ਪੁਲਿਸ, ਸਿਟੀ ਪਟਿਆਲਾ, ਅਤੇ ਹਰਮੀਤ ਸਿੰਘ ਹੁੰਦਲ ਪੀ.ਪੀ.ਐਸ. ਕਪਤਾਨ ਪੁਲਿਸ, ਇੰਨਵੈਸਟੀਗੇਸਨ ਪਟਿਆਲਾ, ਕ੍ਰਿਸ਼ਨ ਕੁਮਾਰ ਪਾਥੋਂ ਪੀ.ਪੀ.ਐਸ. ਉਪ ਕਪਤਾਨ ਪੁਲਿਸ, ਡਿਟੈਕਟਿਵ, ਪਟਿਆਲਾ, ਸੋਰਭ ਜਿੰਦਲ ਪੀ.ਪੀ.ਐਸ. ਉਪ ਕਪਤਾਨ ਪੁਲਿਸ, ਸਿਟੀ-2 ਪਟਿਆਲਾ, ਜਸਵਿੰਦਰ ਸਿੰਘ ਟਿਵਾਣਾ ਪੀ.ਪੀ.ਐਸ. ਉਪ ਕਪਤਾਨ ਪੁਲਿਸ ਘਨੋਰ, ਇੰਸਪੈਕਟਰ ਰਾਹੁਲ ਕੌਸ਼ਲ ਇੰਚਾਰਜ ਸੀ.ਆਈ.ਏ. ਪਟਿਆਲਾ ਅਤੇ ਮੁੱਖ ਅਫਸਰ ਥਾਣਾ ਤ੍ਰਿਪੜੀ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ।
ਪੁਲਿਸ ਮੁੱਖੀ ਨੇ ਦੱਸਿਆ ਕਿ ਇਸ ਟੀਮ ਵੱਲੋਂ ਵੱਖ-ਵੱਖ ਐਗਲਾਂ ਤੋਂ ਤਫਤੀਸ਼ ਸ਼ੁਰੂ ਕੀਤੀ ਗਈ, ਜੇਲ ਵਿੱਚ ਬੰਦ ਕੈਦੀ ਸ਼ੇਰ ਸਿੰਘ, ਇੰਦਰਜੀਤ ਸਿੰਘ ਉਰਫ ਧਿਆਨਾ ਅਤੇ ਹਵਾਲਾਤੀ ਜਸਪ੍ਰੀਤ ਸਿੰਘ ਉਰਫ ਨੂਪੀ ਦੇ ਖਿਲਾਫ ਦਰਜ ਹੋਏ ਕੇਸਾਂ ਦੀ ਪੜਤਾਲ ਕੀਤੀ ਗਈ ਅਤੇ ਜੇਲ ਵਿੱਚ ਇਹਨਾਂ ਦੀਆਂ ਮੁਲਾਕਾਤਾਂ ਕਰਨ ਵਾਲਿਆਂ, ਮੇਲ-ਮਿਲਾਪੀਆਂ ਪਰ ਖੁਫੀਆਂ ਤੌਰ ਪਰ ਨਿਗਰਾਨੀ ਸ਼ੁਰੂ ਕੀਤੀ ਗਈ ਅਤੇ ਦੋਸ਼ੀਆਂ ਦੇ ਐਲ.ਓ.ਸੀ. ਅਤੇ ਇਸ਼ਤਿਹਾਰ ਜਾਰੀ ਕੀਤੇ ਗਏ। ਦੋਸ਼ੀਆਂ ਦੀ ਭਾਲ ਵਿੱਚ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਆਦਿ ਵਿੱਚ ਇਹਨਾਂ ਦੇ ਟਿਕਾਣਿਆ ਪਰ ਸਰਚ ਅਪਰੇਸ਼ਨ ਅਤੇ ਛਾਪੇਮਾਰੀ ਕਰਨੀ ਸ਼ੁਰੂ ਕੀਤੀ ਗਈ।
ਪੁਲਿਸ ਮੁਖੀ ਨੇ ਦੱਸਿਆ ਕਿ ਪਟਿਆਲਾ ਪੁਲਿਸ ਅਤੇ ਕਪੂਰਥਲਾ ਪੁਲਿਸ ਨੇ ਜੁਆਂਇਟ ਅਪਰੇਸ਼ਨ ਕਰਦੇ ਹੋਏ ਕੈਦੀ ਇੰਦਰਜੀਤ ਸਿੰਘ ਉਰਫ ਧਿਆਨਾ ਦੇ ਟਿਕਾਣਿਆ ਬਾਰੇ ਖੁਫੀਆਂ ਤੌਰ ਪਰ ਜਾਣਕਾਰੀ ਇਕੱਤਰ ਕਰਕੇ, ਫੋਰੀ ਤੌਰ ਪਰ ਐਕਸ਼ਨ ਕਰਦੇ ਹੋਏ, ਗੁਪਤ ਸੂਚਨਾ ਦੇ ਅਧਾਰ ਤੇ ਏ.ਐਸ.ਆਈ. ਨਵਦੀਪ ਸਿੰਘ ਸੀ.ਆਈ.ਏ. ਸਟਾਫ ਪਟਿਆਲਾ ਸਮੇਤ ਸ:ਥ ਸੁਰਜੀਤ ਸਿੰਘ ਅਤੇ ਸ:ਥ ਬਲਕਾਰ ਸਿੰਘ ਅਤੇ ਐਸ.ਆਈ. ਊਸਾ ਰਾਣੀ ਇੰਚਾਰਜ ਸੀ.ਆਈ.ਏ. ਫਗਵਾੜਾ ਸਮੇਤ ਸ:ਥ ਪਰਮਜੀਤ ਸਿੰਘ, ਸਿਪਾਹੀ ਬਲਵਿੰਦਰ ਸਿੰਘ, ਸਿਪਾਹੀ ਪਰਮਜੀਤ ਕੁਮਾਰ ਨਾਲ ਜੁਆਂਇਟ ਅਪਰੇਸ਼ਨ ਕਰਕੇ ਕੱਲ ਮਿਤੀ 05/05/21 ਨੂੰ ਇੰਦਰਜੀਤ ਸਿੰਘ ਉਰਫ ਧਿਆਨਾ ਉਕਤ ਨੂੰ ਗੁਰਮੀਤ ਸਿੰਘ ਵਾਸੀ ਪਿੰਡ ਰਾਣੀਪੁਰ ਕੰਬੋਆ ਥਾਣਾ ਰਾਵਲਪਿੰਡੀ ਜ਼ਿਲਾ ਕਪੂਰਥਲਾ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਦੁੱਗਲ ਨੇ ਦੱਸਿਆ ਕਿ ਇੰਦਰਜੀਤ ਸਿੰਘ ਉਰਫ ਧਿਆਨਾ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕੇਂਦਰੀ ਜੇਲ ਪਟਿਆਲਾ ਤੋਂ ਫਰਾਰ ਹੋਣ ਤੋਂ ਬਾਅਦ ਇਹਨਾਂ ਵੱਲੋਂ ਕਿਹੜੇ ਕਰਾਇਮ ਨੂੰ ਅੰਜਾਮ ਦੇਣਾ ਸੀ।

Please Share This News By Pressing Whatsapp Button
स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129