ਵਿਕਰਮਜੀਤ ਦੁੱਗਲ ਨੇ ਡੀਆਈਜੀ ਪਟਿਆਲਾ ਵਜੋਂ ਅਹੁੱਦਾ ਸੰਭਾਲਿਆ
ਪਟਿਆਲਾ, 10 ਮਈ (ਗਗਨਦੀਪ ਸਿੰਘ ਦੀਪ) : ਪਟਿਆਲਾ ਵਿੱਚ ਵੱਡੇ ਮਾਤਰਾ ‘ਚ ਨਸ਼ੇ ਨੂੰ ਖਤਮ ਕਰਨ ਅਤੇ ਮਾੜੇ ਅਨਸਰਾਂ ‘ਤੇ ਨਕੇਲ ਕਸਣ ਵਾਲੇ ਸਾਬਕਾ ਐਸ.ਐਸ.ਪੀ. ਪਟਿਆਲਾ ਸ਼੍ਰੀ ਵਿਕਰਮਜੀਤ ਦੁੱਗਲ ਨੇ ਅੱਜ ਬਤੌਰ ਡੀਆਈਜੀ ਪਟਿਆਲਾ ਦਾ ਅਹੁੱਦਾ ਸੰਭਾਲ ਲਿਆ ਹੈ। ਸ਼੍ਰੀ ਦੁੱਗਲ ਜਿਨ੍ਹਾਂ ਨੇ ਜਿਥੇ ਜਿਥੇ ਵੀ ਆਪਣੀ ਡਿਊਟੀ ਨਿਭਾਈ ਹੈ, ਉਥੇ ਕਈ ਜਿਲ੍ਹਿਆਂ ਵਿੱਚ ਉਨ੍ਹਾਂ ਵੱਲੋਂ ਮਾੜੇ ਅਨਸਰਾਂ ‘ਤੇ ਨਕੇਲ ਕਸਕੇ ਨਸ਼ਾ ਖਿਲਾਫ ਵੱਡੀ ਮੁਹਿੰਮ ਵਿੱਢੀ ਗਈ ਹੈ। ਸ਼੍ਰੀ ਦੁੱਗਲ ਜੋ ਕਿ ਪਟਿਆਲਾ ਤੋਂ ਪਹਿਲਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਵੀ ਆਪਣੀ ਸੇਵਾਵਾਂ ਨਿਭਾਅ ਚੁੱਕੇ ਹਨ।
Please Share This News By Pressing Whatsapp Button