ਡੀ.ਆਈ.ਜੀ. ਵਿਕਰਮਜੀਤ ਦੁੱਗਲ ਅਤੇ ਐਸ.ਐਸ.ਪੀ. ਸੰਦੀਪ ਗਰਗ ਨੇ ਸੰਭਾਲੇ ਆਹੁਦੇ
ਪਟਿਆਲਾ, 10 ਮਈ (ਗਗਨ ਦੀਪ ਸਿੰਘ ਦੀਪ )-ਪਟਿਆਲਾ ਪੁਲਸ ਵਿਚ ਵੱਡੇ ਫੇਰ ਬਦਲ ਤੋਂ ਬਾਅਦ ਅੱਜ ਡੀ.ਆਈ. ਸ੍ਰੀ ਵਿਕਰਮਜੀਤ ਦੁੱਗਲ ਅਤੇ ਐਸ.ਐਸ.ਪੀ. ਸੰਦੀਪ ਗਰਗ ਨੇ ਆਪਣਾ ਆਹੁਦਾ ਸੰਭਾਲ ਲਿਆ ਹੈ। ਐਸ.ਐਸ.ਪੀ. ਸੰਦੀਪ ਗਰਗ ਨੇ ਆਪਣਾ ਆਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਪਰਮਾਤਮਾ ਦਾ ਆਸ਼ੀਰਵਾਦ ਲਿਆ। ਆਹੁਦਾ ਸੰਭਾਲਦੇ ਹੀ ਐਸ.ਐਸ.ਪੀ ਸੰਦੀਪ ਗਰਗ ਨੇ ਕਿਹਾ ਕਿ ਵਰਤਮਾਨ ਦੌਰ ਕੋਰੋਨਾ ਮਹਾਂਮਾਰੀ ਦਾ ਦੌਰ ਹੈ ਅਤੇ ਅਜਿਹੇ ਸੰਕਟ ਦੇ ਸਮੇਂ ਵਿਚ ਸਾਡੀ ਸਾਰਿਆਂ ਦੀ ਜਿੰਮੇਵਾਰੀ ਵਧ ਜਾਂਦੀ ਹੈ। ਕਿਉਂਕਿ ਇਹ ਅਜਿਹੇ ਸੰਕਟ ਦੇ ਸਮੇਂ ਵਿਚ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਮਹਾਂਮਾਰੀ ਨਾਲ ਲੜਨਾ ਚਾਹੀਦਾ ਹੈ। ਐਸ.ਐਸ.ਪੀ. ਨੇ ਕਿਹਾ ਕਿ ਪਟਿਆਲਾ ਪੁਲਸ ਵੱਲੋਂ ਇਸ ਤੋਂ ਪਹਿਲਾਂ ਵੀ ਆਪਣਾ ਫਰਜ਼ ਪੁਰਾ ਕਰਨ ਦੇ ਨਾਲ ਨਾਲ ਲੋਕ ਸੇਵਾ ਵੀ ਕੀਤੀ ਅਤੇ ਹੁਣ ਵੀ ਉਹ ਜਾਰੀ ਰੱਖੇ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨ੍ਹਾਂ ਇਸ ਮਹਾਂਮਾਰੀ ਨੂੰ ਹਰਾਉਣਾ ਸੰਭਵ ਨਹੀਂ ਹੈ। ਇਸ ਲਈ ਜਿਹੜੀਆਂ ਵੀ ਸਰਕਾਰ ਵੱਲੋਂ ਗਾਈਡਲਾਈਨਾ ਆਉਣ ਅਤੇ ਸਿਹਤ ਮਾਹਿਰਾਂ ਵੱਲੋਂ ਸਾਵਧਾਨੀਆਂ ਵਰਤਣ ਲਈ ਕਹੀਆਂ ਜਾਣ ਉਹ ਸਾਰੀਆਂ ਵਰਤੀਆਂ ਜਾਣੀਆਂ ਚਾਹੀਦੀਆ ਹਨ। ਕਿਉਂਕਿ ਪੁਲਸ ਵੱਲੋਂ ਜੇਕਰ ਇਹ ਵੀ ਸਖਤੀ ਨਾਲ ਵਰਤਾਈਆਂ ਜਾਣ ਤਾਂ ਪੁਲਸ ਦੇ ਕੰਮ ਦੇ ਸਮੇਂ ਦਾ ਵੱਡਾ ਹਿੱਸਾ ਇਸ ਵਿਚ ਬਤੀਤ ਹੋ ਜਾਂਦਾ ਹੈ, ਜਦੋਂ ਕਿ ਉਹ ਸਮੇਂ ਦਾ ਦੂਜੇ ਪਾਸੇ ਸਦਉਪਯੋਗ ਕੀਤਾ ਜਾ ਸਕਦਾ ਹੈ। ਐਸ.ਐਸ.ਪੀ. ਨੇ ਕਿਹਾ ਕਿ ਕੋਰੋਨਾ ਨੇ ਪਟਿਆਲਾ ਵਿਚ ਵੱਡੇ ਪੱਧਰ ’ਤੇ ਪੈਰ ਪਸਾਰੇ ਹੋਏ ਅਤੇ ਇਸ ਦੇ ਨਾਲ ਸਾਨੂੰ ਸਾਰਿਆਂ ਨੂੰ ਮਿਲ ਕੇ ਲੜਨਾ ਪਵੇਗਾ। ਉਨ੍ਹਾਂ ਕਿਹਾ ਕਿ ਮੈਂ ਸਾਰਿਆ ਦੇ ਤੋਂ ਇਸ ਮਾਮਲੇ ਵਿਚ ਸਹਿਯੋਗ ਦੀ ਆਸ ਕਰਦਾ ਹੈ ਤਾਂ ਕਿ ਅਸੀਂ ਸਾਰੇ ਮਿਲ ਕੇ ਕੋਰੋਨਾ ਮਹਾਂਮਾਰੀ ਨੂੰ ਹਰਾ ਸਕੀਏ।
Please Share This News By Pressing Whatsapp Button