ਟੈਕਨੀਸ਼ੀਅਨ ਅਤੇ ਅਪਰੇਟਰ ਦੀ ਭਰਤੀ ਲਈ ਪਲੇਸਮੈਂਟ ਕੈਂਪ 12 ਮਈ ਨੂੰ
ਪਟਿਆਲਾ, 11 ਮਈ:(ਬਲਵਿੰਦਰ ਪਾਲ) ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਵੱਲੋਂ ਜੇ.ਐਸ.ਡਬਲਿਊ ਸਟੀਲ ਕੋਟਿਡ ਪ੍ਰੋਡਕਟਸ ਲਿਮਟਿਡ ਦੇ ਸਹਿਯੋਗ ਨਾਲ ਮਿਤੀ 12 ਮਈ ਨੂੰ ਟੈਕਨੀਸ਼ੀਅਨ ਅਤੇ ਅਪਰੇਟਰ ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਵਿਸਥਾਰ ‘ਚ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ 18 ਤੋਂ 25 ਸਾਲ ਉਮਰ ਦੇ ਆਈ.ਟੀ.ਆਈ ਪਾਸ (ਫਿਟਰ) ਨੌਜਵਾਨਾਂ ਲਈ ਨਾਮੀ ਕੰਪਨੀ ਜੇ.ਐਸ.ਡਬਲਿਊ ਸਟੀਲ ਕੋਟਿਡ ਪ੍ਰੋਡਕਟਸ ਲਿਮਟਿਡ, ਮੁੰਬਈ’ਚ ਰੋਜ਼ਗਾਰ ਲਈ 7 ਮਈ ਨੂੰ ਸਵੇਰੇ 10 ਵਜੇ ਜੇ.ਐਸ.ਡਬਲਿਊ ਵਲਬ ਟਿਨਪਲੇਟ ਪ੍ਰਾਈਵੇਟ ਲਿਮਟਿਡ ਪਿੰਡ ਬਪ੍ਰੋਰ, ਤਹਿਸੀਲ ਰਾਜਪੁਰਾ, ਪਟਿਆਲਾ, 140417 ਵਿਖੇ ਇੰਟਰਵਿਊ ਲਈ ਜਾਵੇਗੀ।
ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ ਨਿਸ਼ਚਿਤ ਸਮੇਂ ਅਤੇ ਸਥਾਨ ‘ਤੇ ਆਪਣੀ ਵਿਦਿਅਕ ਯੋਗਤਾ ਦੇ ਲੋੜੀਂਦੇ ਦਸਤਾਵੇਜ਼ ਤੇ ਆਧਾਰ ਕਾਰਡ ਲੈਕੇ ਪਹੁੰਚਣ। ਉਨ੍ਹਾਂ ਕਿਹਾ ਕਿ ਉਮੀਦਵਾਰ ਸਰਕਾਰ ਵੱਲੋਂ ਕੋਵਿਡ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਸਕ ਸਮੇਤ ਕੋਵਿਡ ਤੋਂ ਬਚਾਅ ਲਈ ਹੋਰ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਦੀ ਪਾਲਣਾ ਕਰਨਾ ਵੀ ਯਕੀਨੀ ਬਣਾਉਣ।
Please Share This News By Pressing Whatsapp Button