ਵਧੀਆ ਸੇਵਾਵਾਂ ਬਦਲੇ ਓ.ਐਸ.ਆਈ. ਚਕਮੌਰ ਸਿੰਘ ਨੂੰ ਮਿਲੀ ਤਰੱਕੀ
ਪਟਿਆਲਾ, 11 ਮਈ (ਗਗਨਦੀਪ ਸਿੰਘ ਦੀਪ) : ਪੰਜਾਬ ਵਿੱਚ ਵਿੱਚ ਵਧੀਆ ਸੇਵਾਵਾਂ ਦੇਣ ਵਾਲੇ ਮੁਲਾਜ਼ਮਾਂ ਨੂੰ ਕਦੇ ਵੀ ਪੰਜਾਬ ਸਰਕਾਰ ਭੁੱਲਦੀ ਨਹੀਂ ਹਮੇਸ਼ਾਂ ਉਨ੍ਹਾਂ ਨੂੰ ਤਰੱਕੀਆਂ ਦੇ ਕੇ ਉਪਰਲੀ ਸ਼੍ਰੇਣੀ ਵਿੱਚ ਨਿਵਾਜਿਆ ਜਾਂਦਾ ਹੈ। ਇਸੇ ਤਰ੍ਹਾਂ ਓ.ਐਸ.ਆਈ. ਚਮਕੌਰ ਸਿੰਘ ਜਿਨ੍ਹਾਂ ਨੂੰ ਅੱਜ ਵਧੀਆ ਸੇਵਾਵਾਂ ਅਤੇ ਇਮਾਨਦਾਰੀ ਦੀ ਡਿਊਟੀ ਕਰਨ ਬਦਲੇ ਤਰੱਕੀ ਦਿੱਤੀ ਗਈ। ਇਸ ਮੌਕੇ ਚਮਕੌਰ ਸਿੰਘ ਨੂੰ ਪਦਉਨਤ ਕਰਨ ਸਮੇਂ ਪਟਿਆਲਾ ਦੇ ਨਵ ਨਿਯੁਕਤ ਐਸ.ਐਸ.ਪੀ. ਡਾ. ਸੰਦੀਪ ਗਰਗ ਅਤੇ ਡੀ.ਆਈ.ਜੀ. ਪਟਿਆਲਾ ਵਿਕਰਮਜੀਤ ਦੁੱਗਲ ਵੱਲੋਂ ਸਟਾਰ ਲਗਾ ਕੇ ਨਿਵਾਜਿਆ ਗਿਆ। ਗੱਲਬਾਤ ਕਰਦਿਆਂ ਚਮਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਪੰਜਾਬ ਪੁਲਸ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਹਨ ਅਤੇ ਹਮੇਸ਼ਾਂ ਇਮਾਨਦਾਰੀ ਨਾਲ ਉਨ੍ਹਾਂ ਵੱਲੋਂ ਡਿਊਟੀ ਨਿਭਾਈ ਗਈ ਹੈ। ਉਨ੍ਹਾਂ ਕਿਹਾ ਕਿ ਤਰੱਕੀ ਵਜੋਂ ਮਿਲੇ ਨਵੇਂ ਅਹੁੱਦੇ ਨੂੰ ਉਹ ਇਮਾਨਦਾਰੀ ਨਾਲ ਨਿਭਾਉਣਗੇਂ ਤੇ ਮਾੜੇ ਅਨਸਰਾਂ ਖਿਲਾਫ ਸੰਘਰਸ਼ ਵਿੱਢੀ ਰੱਖਣਗੇਂ।
Please Share This News By Pressing Whatsapp Button